8.5 C
United Kingdom
Tuesday, April 22, 2025

More

    ਖੇਤੀ ਕਾਨੂੰਨ: ਬਣਾਂਵਾਲੀ ਥਰਮਲ ਅੱਗੇ ਜੁੜੇ ਕਿਸਾਨਾਂ ਦੇ ਕਾਫਲੇ

    ਅਸ਼ੋਕ ਵਰਮਾ
    ਮਾਨਸਾ,5ਨਵੰਬਰ2020: ਕੇਂਦਰ ਦੀ ਮੋਦੀ ਹਕੂਮਤ ਵੱਲੋਂ ਪੰਜਾਬ ਦੀ ਆਰਥਿਕ ਘੇਰਾਬੰਦੀ ਕਰਨ ਦੀ ਨੀਅਤ ਨਾਲ ਖੁਦ ਹੀ ਟਰੇਨਾਂ ਆਵਾਜਾਈ ਬੰਦ ਕਰ ਰੱਖੀ ਹੈ ਜਿਸ ਨਾਲ ਮੋਦੀ ਹਕੂਮਤ ਦੀ ਹੈਂਕੜਬਾਜ਼ੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖੀ ਨੀਤੀ ਪੂਰੀ ਨੰਗੀ ਹੋ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਬਣਾਂਵਾਲੀ ਥਰਮਲ ਪਲਾਂਟ ਦੇ ਅੱਗੇ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਦੌਰਾਨ ਕੀਤਾ। ਉਹਨਾਂ ਕਿਹਾ ਕਿ ਜਿਹੜੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਮੋਦੀ ਸਰਕਾਰ ਲੈ ਕੇ ਆਈ ਹੈ ਇਸ ਨਾਲ ਕਿਸਾਨੀ ਉਜੜ ਜਾਵੇਗੀ ਅਤੇ ਜ਼ਮੀਨਾਂ ਤੇ ਕਾਰਪੋਰੇਟ ਘਰਾਣੇ ਕਾਬਜ ਹੋ ਜਾਣਗੇ। ਉਹਨਾਂ ਆਖਿਆ ਕਿ ਮੋਦੀ ਸਰਕਾਰ ਅਸਲ ’ਚ ਕਿਸਾਨਾਂ ਨੂੰ ਧਨਾਢ ਘਰਾਣਿਆਂ ਦਾ ਗੁਲਾਮ ਬਨਾਉਣ ਤੇ ਤੁਲੀ ਹੋਈ ਹੈ ਜਿਸ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਏਗਾ।
                          ਉਹਨਾਂ ਦੱਸਿਆ ਕਿ ਜਨਤਕ ਵੰਡ ਪ੍ਰਣਾਲੀ ਦਾ ਭੋਗ ਪੈ ਜਾਵੇਗਾ, ਪੰਜਾਬ ਦਾ 70 ਪ੍ਰਤੀਸ਼ਤ ਕਾਰੋਬਾਰ ਖਤਮ ਹੋ ਜਾਵੇਗਾ ਅਤੇ ਬੇਰੁਜ਼ਗਾਰੀ ਹੋਰ ਵਧੇਗੀ, ਜਦੋਂਕਿ ਪਹਿਲਾਂ ਹੀ ਲੱਖਾਂ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ। ਜਥੇਬੰਦੀ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਹੈ ਕਿ ਪਹਿਲਾਂ ਹੀ ਅੰਬਾਨੀ ਤੇ ਅਡਾਨੀ ਦੀਆਂ ਕੰਪਨੀਆਂ ਨੇ ਸੜਕਾਂ ਤੇ ਤੇਲ ਕਾਰੋਬਾਰ ਤੇ ਕਬਜਾ ਕਰਕੇ ਲੋਕਾਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ ਅਤੇ ਛੋਟੇ ਦੁਕਾਨਦਾਰਾਂ ਨੂੰ ਖਤਮ ਕਰਨ ਲਈ ਵੱਡੇ-ਵੱਡੇ ਮਾਲ ਖੋਲੇ ਜਾ ਰਹੇ ਹਨ। ਬਿਜਲੀ ਐਕਟ 2020 ਲਿਆ ਕੇ ਬਿਜਲੀ ਦਾ ਕਾਰੋਬਾਰ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਖੇਤੀ ਖੇਤਰ ਨੂੰ ਉਜਾੜਨ ਦੀਆਂ ਚਾਲਾਂ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ।
                         ਆਗੂਆਂ ਨੇ ਆਖਿਆ ਕਿ ਇਸੇ ਕਾਰਨ ਅੱਜ ਪੂਰੇ ਪੰਜਾਬ ’ਚ ਚਾਰ ਘੰਟੇ ਵੱਖ-ਵੱਖ ਥਾਵਾਂ ਤੇ 12 ਤੋਂ 4 ਵਜੇ ਤੱਕ ਚੱਕਾ ਜਾਮ ਕੀਤਾ ਗਿਆ  ਹੈ। ਉਹਨਾਂ ਦੱਸਿਆ ਕਿ ਪਹਿਲਾਂ ਤੋਂ ਹੀ ਟੋਲ ਪਲਾਜਿਆਂ, ਰਿਲਾਇੰਸ ਤੇ ਏਸਾਰ ਦੇ ਪੈਟਰੋਲ ਪੰਪਾਂ, ਵੱਡੇ ਮਾਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ  ਅੱਗੇ ਦਿੱਤੇ ਜਾ ਰਹੇ ਧਰਨੇ ਤੇ ਘਿਰਾਓ ਜਾਰੀ ਰਹਿਣਗੇ। ਦੇਸ਼ ਭਰ ਦੇ ਕਿਸਾਨ ਸੰਗਠਨਾਂ ਵੱਲੋਂ 26-27 ਨਵੰਬਰ ਨੂੰ ਦਿੱਲੀ ਜਾਣ ਦੇ ਦਿੱਤੇ ਸੱਦੇ ਤੇ ਤਾਲਮੇਲ ਐਕਸ਼ਨ ਤਹਿਤ ਵੱਡੀ ਪੱਧਰ ਤੇ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਜਾਇਆ ਜਾਵੇਗਾ। ਇਸ ਮੌਕੇ ਜਗਦੇਵ ਸਿੰਘ ਜੋਗੇਵਾਲਾ, ਬਿੰਦਰ ਸਿੰਘ ਮੌੜ, ਦਰਸ਼ਨ ਸਿੰਘ ਮਾਈਸਰਖਾਨਾ, ਜਸਵਿੰਦਰ ਕੌਰ ਝੇਰਿਆਂਵਾਲੀ, ਰਾਣੀ ਕੌਰ ਭੰਮੇ, ਉਤਮ ਸਿੰਘ ਰਾਮਾਨੰਦੀ, ਜੱਗਾ ਸਿੰਘ ਜਟਾਣਾ, ਭਾਨ ਸਿੰਘ ਬਰਨਾਲਾ, ਮਲਕੀਤ ਸਿੰਘ ਕੋਟਧਰਮੂ ਨੇ ਵੀ ਸੰਬੋਧਨ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!