ਗਲਾਸਗੋ (ਹਰਜੀਤ ਦੁਸਾਂਝ)

ਸਕਾਟਲੈਂਡ ਦੀ ਏਅਰਸ਼ਾਇਰ ਕਾਉਂਟੀ ਦੇ ਕਸਬੇ ਪਰੈੱਸਵਿਕ ਵਿਖੇ ਸਥਿੱਤ ਬੇਅਰਲੈਂਡ ਕੇਅਰ ਹੋਮ ਵਿੱਚ ਪਹਿਲੀ ਮੌਤ 04 ਅਪ੍ਰੈਲ ਨੂੰ ਹੋਣ ਤੋਂ ਬਾਅਦ ਲਗਾਤਾਰ 16 ਮੌਤਾਂ ਹੋਣ ਦੀ ਖ਼ਬਰ ਹੈ। ਕਰੋਨਾਵਾਇਰਸ ਨਾਲ ਚਾਰ ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ, ਜਦ ਕਿ ਮਰਨ ਵਾਲੇ ਨਾਗਰਿਕਾਂ ਦੇ ਪਰਿਵਾਰਾਂ ਵੱਲੋਂ ਇਹ ਸ਼ੱਕ ਜਾਹਿਰ ਕੀਤਾ ਜਾ ਰਿਹਾ ਕਿ ਬਾਕੀ 12 ਮੌਤਾਂ ਵੀ ਕਰੋਨਾਵਾਇਰਸ ਨਾਲ ਹੋਈਆ ਹਨ ਅਤੇ ਉਹਨਾਂ ਇਸ ਦੀ ਪੜਤਾਲ ਦੀ ਮੰਗ ਕੀਤੀ ਹੈ। ਜਿਕਰਯੋਗ ਹੈ ਕਿ ਇਸ ਕੇਅਰ ਹੋਮ ਦੇ ਦੋ ਹੋਰ ਵਸਨੀਕਾਂ ਵਿੱਚ ਕਰੋਨਾਵਾਇਰਸ ਦੇ ਲੱਛਣ ਪਾਏ ਗਏ ਹਨ।