17.3 C
United Kingdom
Thursday, June 25, 2026

More

    USA: ਚੋਣ ਦਿਵਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਹੋਏ ਸੁਰੱਖਿਆ ਦੇ ਪੁਖਤਾ ਇੰਤਜ਼ਾਮ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਫਰਿਜ਼ਨੋ (ਕੈਲੀਫੋਰਨੀਆਂ), 3 ਨਵੰਬਰ 2020

    ਅਮਰੀਕਾ ਵਿੱਚ ਚੋਣਾਂ ਦਾ ਮਾਹੌਲ ਹੋਣ ਕਰਕੇ ਲੋਕਾਂ ਵਿੱਚ ਪੂਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਇਸ ਸਮੇਂ ਚੋਣ ਦਿਵਸ ਹੋਣ ਕਰਕੇ ਅਮਰੀਕਾ ਵਿੱਚ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧੀ ਹੋਈ ਹੈ। ਚੋਣ ਦਿਵਸ ਨਾਲ ਜੁੜੀ ਬੇਚੈਨੀ ਅਤੇ ਚਿੰਤਾਵਾਂ ਕਾਰਨ ਦੇਸ਼ ਭਰ ਵਿਚ ਸੁਰੱਖਿਆ ਸਖਤ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਵ੍ਹਾਈਟ ਹਾਊਸ ਕੰਪਲੈਕਸ ਨੂੰ ਕਿਸੇ ਤਰ੍ਹਾਂ ਦੀ ਹਿੰਸਕ ਗਤੀਵਿਧੀ ਤੋਂ ਬਚਾਉਣ ਲਈ ਇਸਦੇ ਆਲੇ ਦੁਆਲੇ ਨਵੀਂ ਸਟੀਲ ਦੀ ਵਾੜ ਕੀਤੀ ਗਈ ਹੈ ਜਦਕਿ ਨਿਊਯਾਰਕ ਸਿਟੀ ਪੁਲਿਸ ਵਿਭਾਗ ਨੇ ਸਾਵਧਾਨੀ ਦੇ ਤੌਰ ‘ਤੇ ਉਥੇ ਸਟੋਰ ਅਤੇ ਆਲੇ ਦੁਆਲੇ ਦੇ ਕਾਰੋਬਾਰਾਂ ਨੂੰ ਅਲਰਟ’ ਤੇ ਪਾ ਦਿੱਤਾ ਹੈ। ਚੋਣ ਦਿਨ ਦੇ ਆ ਜਾਣ ਕਾਰਨ ਰਾਜਨੀਤਿਕ ਤਣਾਅ ਵੀ ਵਧ ਰਿਹਾ ਹੈ। ਇੰਨਾ ਹੀ ਨਹੀਂ ਕੁੱਝ ਕੁ ਸਰਾਰਤੀ ਅਨਸਰਾਂ ਨੇ ਹਿੰਸਕ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਹੈ। ਹਿਊਸਟਨ ਵਿਚ, ਬਦਮਾਸ਼ਾਂ ਨੇ ਕਾਉਂਟੀ ਦੇ ਡੈਮੋਕ੍ਰੇਟਿਕ ਪਾਰਟੀ ਦੇ ਮੁੱਖ ਦਫਤਰ ਨੂੰ ਨਿਸ਼ਾਨਾ ਬਣਾਇਆ ਅਤੇ ਉੱਥੇ ਵਿੰਡੋਜ਼ ਉੱਪਰ “ਚੋਣਾਂ ਨਹੀਂ .. ਇਨਕਲਾਬ ” ਦੇ ਸ਼ਬਦਾਂ ਨਾਲ ਸਪਰੇਅ ਕੀਤਾ। ਇਸਦੇ ਇਲਾਵਾ ਬੇਵਰਲੀ ਹਿੱਲਜ਼ ਵਿਚ, ਪ੍ਰਦਰਸ਼ਨਕਾਰੀ ਅਤੇ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਧੱਕਾ ਮੁੱਕੀ ਵੀ ਹੋਏ।ਬੇਵਰਲੀ ਹਿਲਜ਼ ਦੇ ਪੁਲਿਸ ਮੁਖੀ ਨੇ ਚੋਣ ਪ੍ਰਤੀ ਹਿੰਸਾ ਬਾਰੇ ਚੇਤਾਵਨੀ ਦਿੱਤੀ ਹੈ। ਉਹਨਾਂ ਦੱਸਿਆ ਕਿ ਅਧਿਕਾਰੀ ਸ਼ਾਂਤੀ ਬਣਾਈ ਰੱਖਣ ਲਈ ਬਿਨਾਂ ਕਿਸੇ ਛੁੱਟੀ ਦੇ 12 ਘੰਟੇ ਦੀ ਸ਼ਿਫਟ ਵਿੱਚ ਕੰਮ ਕਰ ਰਹੇ ਹਨ। ਕੁੱਝ ਹਫਤਿਆਂ ਪਹਿਲਾਂ ਐਫ ਬੀ ਆਈ ਨੇ ਮਿਲੀਸ਼ੀਆ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਥਿਤ ਤੌਰ ਤੇ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ। ਇੰਨਾ ਹੀ ਨਹੀਂ ਮੰਗਲਵਾਰ ਤੋਂ, ਅਧਿਕਾਰੀ ਐਫ ਬੀ ਆਈ ਹੈੱਡਕੁਆਰਟਰ ਦੇ ਕਮਾਂਡ ਸੈਂਟਰ ਤੋਂ ਦੇਸ਼ ਭਰ ਦੇ ਸਮਾਗਮਾਂ ਦੀ ਨਿਗਰਾਨੀ ਵੀ ਕਰਨਗੇ। ਸੁਰੱਖਿਆ ਮਾਮਲਿਆਂ ਵਿੱਚ ਵਾਸ਼ਿੰਗਟਨ ਡੀ.ਸੀ., ਵੱਲ ਵਧੇਰੇ ਧਿਆਨ ਹੋਣ ਦੀ ਸੰਭਾਵਨਾ ਹੈ। ਸ਼ਹਿਰ ਦੇ ਹੋਮਲੈਂਡ ਸੁਰੱਖਿਆ ਅਧਿਕਾਰੀ ਅਗਲੇ ਕਈ ਦਿਨਾਂ ਵਿੱਚ ਅੱਧੀ ਦਰਜਨ ਦੇ ਕਰੀਬ ਹੋ ਰਹੇ ਪ੍ਰਦਰਸ਼ਨਾਂ ਨੂੰ ਵੀ ਰੋਕ ਰਹੇ ਹਨ। ਡੀ .ਸੀ. ਵਿਚ ਹੋਮਲੈਂਡ ਸਿਕਿਓਰਿਟੀ ਐਂਡ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਡਾਇਰੈਕਟਰ ਡਾ. ਕ੍ਰਿਸਟੋਫਰ ਰੌਡਰਿਗੁਜ਼ ਅਨੁਸਾਰ ਜ਼ਿਲ੍ਹੇ ਵਿਚ ਹਿੰਸਾ ,ਸ਼ਰਾਰਤ ਜਾਂ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!