‘ਸੇਫ ਟ੍ਰੈਵਲ’ ਨੇ ਭੇਜੀ ਈਮੇਲ ਕਿ ਦਿਖਾਓ ਦਿਲਚਸਪੀ ਤਾਂ ਕਿ ਲੈ ਕੇ ਉਡ ਜਾਈਏ ਤੁਹਾਨੂੰ-ਰੇਟ 5500 ਡਾਲਰ ਪ੍ਰਤੀ ਸੀਟ
ਔਕਲੈਂਡ 16 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)

-ਨਿਊਜ਼ੀਲੈਂਡ ਦਾ ਕਾਲਾ ਪਾਸਪੋਰਟ ਅਤੇ ਨੀਲੇ ਰੰਗ ਵਾਲੇ ਪਾਸਪੋਰਟ ਉਤੇ ਨਿਊਜ਼ੀਲੈਂਡ ਦੀ ਪੀ. ਆਰ. ਮੋਹਰ ਲਗਵਾ ਕੇ ਭਾਰਤ ਭ੍ਰਮਣ ਦੀ ਫੇਰੀ ਉਤੇ ਆਏ ਭਾਰਤੀਆਂ ਲਈ ਖੁਸ਼ਖਬਰੀ ਹੈ ਕਿ ਹੁਣ ਉਨ੍ਹਾਂ ਦੀ ਘਰ ਵਾਪਿਸੀ ਵਾਸਤੇ ਇਕ ਮਹਿੰਗਾ ਜਹਾਜ਼ ਨਿਊਜ਼ੀਲੈਂਡ ਸਰਕਾਰ ਲੈ ਕੇ ਭਾਰਤ ਆ ਰਹੀ ਹੈ। ਇਸਦੀ ਕੀਮਤ 5500 ਨਿਊਜ਼ੀਲੈਂਡ ਰੱਖੀ ਗਈ ਹੈ ਪਰ ਇਕ ਰਾਤ ਪਹਿਲਾਂ ਦਿੱਲੀ ਵਿਖੇ ਏਅਰਪੋਰਟ ਹੋਟਲ ਵਿਚ ਵੀ ਆਪਣੇ ਖਰਚੇ ਉਤੇ ਰਹਿਣਾ ਪਵੇਗਾ। ਤੁਹਾਨੂੰ ਵੱਖ-ਵੱਖ ਥਾਵਾਂ ਤੋਂ ਚੁੱਕ ਕੇ ਦਿੱਲੀ ਪਹੁਚਾਉਣਾ ਉਨ੍ਹਾਂ ਦਾ ਕੰਮ ਹੋਵੇਗਾ।
ਜੇਕਰ ਤੁਸੀਂ ਗੁੰਜਾਇਸ਼ ਰੱਖਦੇ ਹੋ ਅਤੇ ਐਨੇ ਪੈਸੇ ਦੇ ਕੇ ਨਿਊਜ਼ੀਲੈਂਡ ਕਿਸੇ ਵੀ ਹਾਲਤ ਵਿਚ ਪਰਤਣਾ ਚਾਹੁੰਦੇ ਹੋ ਤਾਂ 48 ਘੰਟੇ ਦਾ ਸਮਾਂ ਤੁਹਾਨੂੰ ਆਪਣੀ ਦਿਲਚਸਪੀ ਵਿਖਾਉਣ ਵਾਸਤੇ ਕਿਹਾ ਗਿਆ ਹੈ। ‘ਐਕਸਪ੍ਰੈਸ਼ਨ ਆਫ ਇੰਟਰਸਟ’ ਦੇ ਲਈ ‘ਸੇਫ ਟ੍ਰੈਵਲ’ ਵੱਲੋਂ ਇਕ ਵੈਬਲਿੰਕ ਭੇਜਿਆ ਜਾ ਰਿਹਾ ਹੈ। ਜੇਕਰ ਕਿਸੇ ਕੋਲ ਪੈਸੇ ਨਹੀਂ ਹੋਣਗੇ ਤਾਂ ਅਸਥਾਈ ਤੌਰ ‘ਤੇ ਪ੍ਰਬੰਧ ਕੀਜਾ ਜਾ ਸਕੇਗਾ ਅਤੇ ਬਾਅਦ ਵਿਚ ਤੁਸੀਂ ਦੇ ਸਕੋਗੇ। ਸੋ ਛੇਤੀ ਕਰ ਲਓ ਜੇਕਰ ਤੁਸੀਂ ਵਾਪਿਸ ਜਾਣਾ ਹੈ ਤਾਂ……..ਸੌਦਾ ਮਹਿੰਗਾ ਪਰ ਜ਼ਿੰਦਗੀ ਵੀ ਅਨਮੋਲ ਹੈ………।