ਜਿੰਨਾ ਸੌਖੇ ਹੋਏ ਆਂ, ਓਨਾ ਹੀ ਔਖੇ ਹੋਏ ਆਂ,
ਲਗਜਰੀ ਲਾਈਫ ਤੋਂ, ਕਿਤੇ ਏਹ ਗਰੀਬੀ ਚੰਗੀ,
ਰੋਟੀ ਦੀ ਬੁਰਕੀ ਲਈ, ਟੁਕੜਾ ਟੁਕੜਾ ਹੋਏ ਆਂ।
ਕਾਨਿਆਂ ਦੀ ਛੱਤ ਹੇਠ, ਵਕਤ ਹੱਸ ਕੱਟਦੇ ਸੀ,
ਲਾਲਚਾਂ ਦੇ ਵੱਸ ਪੈ ਕੇ, ਆਉਂਦਾ ਨਹੀਂ ਸਬਰ,
ਲੱਖ ਭਾਵੇਂ ਕੋਠੀਅਾਂ ਤੇ ਕਾਰਾਂ ਵਾਲੇ ਹੋਏ ਆਂ,
ਚਿਹਰਿਆਂ ‘ਤੇ ਨੂਰ ਸੀ, ਦਿਲੋਂ ਨਾ ਕੋਈ ਦੂਰ ਸੀ,
ਹਰ ਸੁੱਖ ਜਿੰਦਗੀ ‘ਚ ਮਿਲ ਗਿਆ ਅੱਜ ਚਾਹੇ,
ਜਾਪਦਾ ਕਿ ਹਾਲੇ ਵੀ ਨਾ, ਪੈਰਾ ‘ਤੇ ਖਲੋਏ ਆਂ।
ਦੁੱਖਾਂ ਦੇ ਸਮੁੰਦਰਾਂ ਦੀ ਮਾਪੀ ਜਾਂਦੀ ਨਾ ਡੂੰਘਾਈ
ਮਿਲੀ ਨਾ ਮੰਜਿਲ ਅਜੇ ਪਹੁੰਚੇ ਅੱਧਵਾਟੇ ਵੀ ਨਾ,
ਘਰੋਂ ਦੂਰ ਹੋ ਕੇ, ਕਿੰਨੀ ਵਾਰੀ ਕਿੰਨਾ ਰੋਏ ਆਂ,
ਡਾਲਰਾਂ ਦੀ ਦੌੜ ਲੱਗ ਜਾਂਦੀ ਨਿੱਤ ਤੜਕੇ,
ਲੋਕਾਂ ਭਾਣੇ “ਝੱਜੀ ਪਿੰਡ” ਵਾਲਾ ਮੌਜਾਂ ਮਾਣਦਾ ਏ,
ਸਿੱਕੀ ਕੋਈ ਕੀ ਜਾਣੇ ਜਿਉਂਦੇ ਜੀਅ ਅੱਧਮੋਏ ਹਾਂ।
ਸਿੱਕੀ ਝੱਜੀ ਪਿੰਡ ਵਾਲਾ (ਇਟਲੀ )