15.3 C
United Kingdom
Sunday, June 7, 2026

More

    ਟਰੰਪ ਅਤੇ ਬਾਈਡੇਨ ਦੀਆਂ ਮਿਡਵੈਸਟ ਰੈਲੀਆਂ ਦੌਰਾਨ ਭਖਿਆ ਕੋਰੋਨਾਂ ਦਾ ਮਸਲਾ

    ਗੁਰਿੰਦਰਜੀਤ ਨੀਟਾ ਮਾਛੀਕੇ /ਕੁਲਵੰਤ ਧਾਲੀਆਂ

    ਫਰਿਜ਼ਨੋ( ਕੈਲੀਫੋਰਨੀਆਂ), 31ਅਕਤੂਬਰ 2020

    ਅਮਰੀਕਾ ਵਿੱਚ ਚੋਣ ਦਿਵਸ ਤੋਂ ਪਹਿਲਾਂ ਰਾਸ਼ਟਰਪਤੀ ਪਦ ਦੇ ਉਮੀਦਵਾਰਾਂ ਵੱਲੋਂ ਚੋਣ ਰੈਲੀਆਂ ਦਾ ਸਿਲਸਿਲਾ ਜਾਰੀ ਹੈ।ਸ਼ੁੱਕਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕਰੇਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਏ ਬਾਈਡੇਨ ਨੇ ਮੱਧ ਪੱਛਮੀ ਰਾਜਾਂ ਵਿੱਚ ਰੈਲੀਆਂ ਕੀਤੀਆਂ ਪਰ ਇਸ ਦੌਰਾਨ ਦੋਵਾਂ ਨੇ ਕੋਰੋਨਾਂ ਵਾਇਰਸ ਸੰਕਟ ਨੂੰ ਮੁੱਦਾ ਬਣਾ ਕੇ ਇੱਕ ਦੂਜੇ ਦੇ ਉਲਟ ਬਿਆਨ ਦਿੱਤੇ।ਆਪਣੀ ਮਿਸ਼ੀਗਨ ਦੀ ਇੱਕ ਰੈਲੀ ਵਿੱਚ, ਟਰੰਪ ਨੇ ਵਾਇਰਸ ਦੇ ਪ੍ਰਕੋਪ ਨੂੰ ਨਕਾਰਿਆ। ਉਸਨੇ ਫੌਕਸ ਨਿਊਜ਼ ਮੇਜ਼ਬਾਨ ਲੌਰਾ ਇਨਗ੍ਰਾਹਮ ਦਾ ਮਾਸਕ ਪਹਿਨਣ ਤੇ ਮਜ਼ਾਕ ਉਡਾਇਆ ਅਤੇ ਕਿਹਾ ਕਿ ਹਸਪਤਾਲ ਵਧੇਰੇ ਪੈਸਾ ਕਮਾਉਣ ਲਈ ਦੇਸ਼ ਵਿੱਚ ਕੋਵਿਡ -19 ਮੌਤਾਂ ਦੀ ਗਿਣਤੀ ਨੂੰ ਝੂਠੇ ਤਰੀਕੇ ਨਾਲ ਪੇਸ਼ ਕਰ ਰਹੇ ਹਨ। ਪਰ ਇਸਦੇ ਉਲਟ ਬਾਈਡੇਨ ਨੇ ਆਇਓਵਾ ਵਿਚ ਆਪਣੀ ਰੈਲੀ ਦੌਰਾਨ ਦੇਸ਼ ਭਰ ਵਿਚ 9 ਮਿਲੀਅਨ ਤੋਂ ਵੱਧ ਲੋਕਾਂ ਦੇ ਪੀੜਿਤ ਅਤੇ 230,000 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਣ ਤੇ ਚਿੰਤਾ ਪ੍ਰਗਟ ਕੀਤੀ। ਉਹਨਾਂ ਅਮਰੀਕੀਆਂ ਨੂੰ ਜਾਨ ਬਚਾਉਣ ਲਈ ਮਾਸਕ ਪਹਿਨਣ ਦੀ ਅਪੀਲ ਕੀਤੀ। ਟਰੰਪ ਅਤੇ ਬਾਈਡੇਨ ਨੇ ਚੋਣ ਦਿਵਸ ਦੇ ਸਿਰਫ ਚਾਰ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਮਿਡਵੈਸਟ ਦੇ ਦੁਆਲੇ ਰੈਲੀਆਂ ਵਿੱਚ ਆਪਣੀਆਂ ਟਿੱਪਣੀਆਂ ਕੀਤੀਆਂ। ਟਰੰਪ ਨੇ ਵਿਸਕਾਨਸਿਨ ਅਤੇ ਮਿਨੀਸੋਟਾ ਵਿਚ ਰੈਲੀਆਂ ਕਰਨ ਤੋਂ ਪਹਿਲਾਂ ਮਿਸ਼ੀਗਨ ਵਿਚ ਸ਼ੁਰੂਆਤ ਕੀਤੀ ਜਦਕਿ ਬਾਈਡੇਨ ਨੇ ਮਿਨੀਸੋਟਾ ਅਤੇ ਵਿਸਕਾਨਸਿਨ ਵਿਚ ਰੈਲੀ ਤੋਂ ਪਹਿਲਾਂ ਆਇਓਵਾ ਵਿਚ ਇਕ ਰੈਲੀ ਕੀਤੀ। ਟਰੰਪ ਨੇ ਮਿਸ਼ੀਗਨ ਵਿੱਚ ਲੋਕਾਂ ਨੂੰ ਇਹ ਵੀ ਦੱਸਿਆ ਕਿ ਦੂਜੇ ਦੇਸ਼ਾਂ ਦੀ ਤੁਲਨਾ ਵਿਚ ਦੇਸ਼ ਦੀ ਉੱਚ ਮੌਤ ਦੀ ਗਿਣਤੀ ਬੀਮਾ ਏਜੰਸੀਆਂ ਦੇ ਜੇਬਾਂ ਵਿਚੋਂ ਪੈਸੇ ਕਢਵਾਉਣ ਵਾਲੇ ਡਾਕਟਰਾਂ ਦੁਆਰਾ ਕੀਤੇ ਜਾ ਰਹੇ ਘੁਟਾਲੇ ਦਾ ਨਤੀਜਾ ਹੈ। ਜਦਕਿ ਆਇਓਵਾ ਰੈਲੀ ਵਿਚ, ਬਾਈਡੇਨ ਨੇ ਕਿਹਾ ਕਿ ਟਰੰਪ ਨੇ ਕੋਰੋਨਾਂ ਵਾਇਰਸ ਲੜਾਈ ‘ਤੇ’ ਹਾਰ ਮੰਨ ਲਈ ਹੈ । ਇਸਦੇ ਨਾਲ ਹੀ ਬਾਈਡੇਨ ਨੇ ਸਾਰੇ ਅਮਰੀਕੀਆਂ ਨੂੰ ਮਾਸਕ ਪਹਿਨ ਕੇ ਆਪਣਾ “ਦੇਸ਼ ਭਗਤੀ ਦਾ ਫਰਜ਼” ਨਿਭਾਉਣ ਦੀ ਅਪੀਲ ਕੀਤੀ। ਸਾਬਕਾ ਉਪ ਰਾਸ਼ਟਰਪਤੀ ਨੇ ਟਰੰਪ ਦੇ ਇਸ ਦਾਅਵੇ ਨੂੰ ਵੀ ਖਾਰਿਜ਼ ਕੀਤਾ ਕਿ ਬਾਈਡੇਨ ਦੇਸ਼ ਨੂੰ ਬੰਦ ਕਰ ਦੇਣਗੇ। ਗ੍ਰੀਨ ਬੇ ਵਿੱਚ ਆਪਣੇ ਦੂਜੇ ਸਟਾਪ ਤੇ, ਟਰੰਪ ਨੇ ਅਗਸਤ ਵਿੱਚ ਜੈਕਬ ਬਲੇਕ ਦੀ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਤੋਂ ਬਾਅਦ, ਵਿਨਸਕਾਨਸਿਨ ਦੇ ਕੇਨੋਸ਼ਾ ਵਿੱਚ ਹੋਏ ਦੰਗਿਆਂ ਦਾ ਜ਼ਿਕਰ ਕੀਤਾ। ਦੂਜੇ ਪਾਸੇ ਬਾਈਡੇਨ ਨੇ ਆਪਣਾ ਅੰਤਮ ਸਮਾਰੋਹ ਮਿਲਵਾਉਕੀ ਵਿੱਚ ਕੀਤਾ, ਜਿੱਥੇ ਉਸਨੇ ਹਾਜ਼ਰੀਨ ਨੂੰ ਟਰੰਪ ਦੇ ਇਲਜ਼ਾਮ ਬਾਰੇ ਦੱਸਿਆ ਕਿ ਡਾਕਟਰ ਕੋਰਨਾਂ ਵਾਇਰਸ ਦੀ ਮੌਤ ਦੀ ਗਿਣਤੀ ਵਧਾ ਰਹੇ ਹਨ।ਇਸਤੋਂ ਇਲਾਵਾ ਸਾਬਕਾ ਉਪ ਰਾਸ਼ਟਰਪਤੀ ਨੇ ਕਿਹਾ ਕਿ ਡੋਨਾਲਡ ਟਰੰਪ ਨੂੰ ਇਸ ਤਰ੍ਹਾਂ ਦੇ ਸ਼ਬਦੀ ਹਮਲੇ ਬੰਦ ਕਰਕੇ ਆਪਣਾ ਕੰਮ ਕਰਨਾ ਚਾਹੀਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!