ਪਰਥ ( ਸਤਿੰਦਰ ਸਿੰਘ ਸਿੱਧੂ) :- ਕੁਝ ਦਿਨ ਪਹਿਲਾਂ ਪੋਲੈਂਡ ਵਿਚ ਇਕ ਅਦਾਲਤ ਦੇ ਫ਼ੈਸਲੇ ਨੇ ਦੇਸ਼ ਵਿਚ ਗਰਭਪਾਤ ਕਰਨ ਤੇ ਲਗਭਗ ਕੁੱਲ ਪਾਬੰਦੀ ਲਗਾਈ, ਜਿਸ ਵਿਚ ਗਰਭਪਾਤ ਨੂੰ ਸਿਰਫ ਬਲਾਤਕਾਰ ਜਾਂ ਜਿੱਥੇ ਮਾਂ ਦੀ ਜਾਨ ਨੂੰ ਖ਼ਤਰਾ ਹੈ ਦੇ ਮਾਮਲਿਆਂ ਵਿਚ ਸੀਮਤ ਕਰ ਦਿੱਤਾ ਗਿਆ ਸੀ । ਇਸ ਵਿਵਾਦਪੂਰਨ ਫੈਸਲੇ ਨੇ ਦੇਸ਼ ਵਿਚ ਵਿਸ਼ਾਲ ਵਿਰੋਧ ਪ੍ਰਦਰਸ਼ਨ ਛੇੜ ਦਿੱਤਾ ਹੈ ਜੋ ਇਕ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਜਾਰੀ ਹੈ । ਇਹ ਵਿਰੋਧ ਪ੍ਰਦਰਸ਼ਨ ਵਿਸ਼ਵ ਭਰ ਵਿੱਚ ਪੋਲਿਸ਼ ਭਾਈਚਾਰੇ ਵਲੋਂ ਕੀਤਾ ਜਾਂ ਰਿਹਾ ਹੈ ਅਤੇ ਸ਼ੁੱਕਰਵਾਰ ਰਾਤ ਨੂੰ ਪਰਥ ਵਿੱਚ ਵੀ ਪੋਲਿਸ਼ ਭਾਈਚਾਰੇ ਵਲੋਂ ਗਰਭਪਾਤ ਕਾਨੂੰਨ ਖ਼ਿਲਾਫ਼ ਸ਼ਾਂਤਮਈ ਢੰਗ ਨਾਲ ਪਰਥ ਸਿਟੀ ਸੈਂਟਰ ਦੀ ਗਲੀਆਂ ਵਿੱਚ ਪ੍ਰਦਰਸ਼ਨ ਕੀਤਾ ਗਿਆ ।
ਇਹ ਪ੍ਰਦਰਸ਼ਨ ਐਨਾ ਗਵੀਜ਼ਦਾਲਸਕਾ ਦ੍ਵਾਰਾ ਆਯੋਜਿਤ ਕੀਤਾ ਗਿਆ ਸੀ ।
ਐਨਾ ਦਾ ਕਹਿਣਾ ਹੈ ਕਿ ਪੋਲੈਂਡ ਯੂਰਪੀ ਸੰਘ ਵਿੱਚ ਹੈ ਅਤੇ ਸਾਨੂੰ ਇਸ ਬਾਰੇ ਕੁਝ ਕਰਨਾ ਪਏਗਾ। ਇਹ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਹੈ । ਉਨ੍ਹਾ ਦਾ ਇਹ ਵੀ ਮੰਨਣਾ ਹੈ ਕਿ ਇਸ ਕਦਮ ਨਾਲ ਔਰਤਾਂ ਨੂੰ ਨਾਜਾਇਜ਼ ਗਰਭਪਾਤ ਕਰਵਾਉਣਾ ਪਏਗਾ ਜੋ ਕਿ ਉਨ੍ਹਾਂ ਦੀ ਸਿਹਤ ਨੂੰ ਖਤਰੇ ਵਿਚ ਪਾ ਸਕਦੀ ਹੈ । ਇਹ ਇਸ ਨੂੰ ਹੋਰ ਖਤਰਨਾਕ ਬਣਾ ਦੇਵੇਗਾ।