12.5 C
United Kingdom
Saturday, September 5, 2026

More

    ਅਗਲੇ ਹਫਤੇ ਤੋਂ ਮੁੜ ਸ਼ੁਰੂ ਹੋਵੇਗੀ ਆਬਰਡੀਨ ਅਤੇ ਡਨਡੀ ਵਿੱਚਕਾਰ ਰੇਲਵੇ ਲਾਈਨ

    ਪਰਥ ( ਸਤਿੰਦਰ ਸਿੰਘ ਸਿੱਧੂ)
    ਆਬਰ੍ਡੀਨ ਅਤੇ ਡਨਡੀ ਵਿੱਚਕਾਰ ਅਗਸਤ ਵਿੱਚ ਹੋਏ ਦੁਖਦਾਈ ਹਾਦਸੇ ਕਾਰਨ ਨੁਕਸਾਨੀ ਰੇਲਵੇ ਲਾਈਨ ਨੂੰ ਆਉਣ ਵਾਲੇ ਮੰਗਲਵਾਰ ਤੋਂ ਮੁੜ ਖੋਲ ਦਿਤਾ ਜਾਵੇਗਾ। ਇਹ ਰੇਲਵੇ ਲਾਈਨ 12 ਅਗਸਤ ਨੂੰ ਜਮੀਨ ਖਿਸਕਣ ਕਾਰਨ ਹੋਏ ਰੇਲ ਹਾਦਸੇ ਤੋਂ ਬਾਅਦ ਬੰਦ ਸੀ । ਇਸ ਹਾਦਸੇ ਵਿੱਚ ਡਰਾਈਵਰ ਬਰੇਟ ਮੈਕਕੂਲੋ, ਕੰਡਕਟਰ ਡੋਨਲਡ ਡਿਨੀ ਅਤੇ ਯਾਤਰੀ ਕ੍ਰਿਸਟੋਫਰ ਸਟਚਬਰੀ ਦੀ ਮੌਤ ਹੋ ਗਈ ਸੀ। ਇਸ ਹਾਦਸੇ ਕਾਰਨ ਸਟੋਨਹੈਵਨ ਦੇ ਨੇੜੇ ਕਾਰਮੌਂਟ ਵਿਖੇ ਹਾਦਸੇ ਵਾਲੀ ਜਾਗ੍ਹ ਤੇ ਟਰੈਕ, ਬ੍ਰਿਜ, ਬੰਨ੍ਹ ਅਤੇ ਡਰੇਨੇਜ ਪ੍ਰਣਾਲੀਆਂ ਨੂੰ ਭਾਰੀ ਨੁਕਸਾਨ ਹੋਇਆ ਸੀ।
    ਨੈਟਵਰਕ ਰੇਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਇੰਜੀਨੀਅਰ ਲਾਈਨ ਦੀ ਮੁਰੰਮਤ ਅਤੇ ਦੁਬਾਰਾ ਖੋਲ੍ਹਣ ਲਈ ਦਿਨ ਰਾਤ ਕੰਮ ਕਰ ਰਹੇ ਹਨ ।
    ਸਕਾਟਲੈਂਡ ਦੇ ਰੇਲਵੇ ਦੇ ਪ੍ਰਬੰਧ ਨਿਰਦੇਸ਼ਕ ਐਲੈਕਸ ਹਾਈਨਜ਼ ਨੇ ਕਿਹਾ ਹੈ ਕਿ ਅਸੀਂ ਹਾਦਸੇ ਦੇ ਜਾਂਚਕਰਤਾਵਾਂ ਦੇ ਨਾਲ ਨੇੜਿਓਂ ਕੰਮ ਕਰਨਾ ਜਾਰੀ ਰੱਖਾਂਗੇ ਕਿਉਂਕਿ ਅਸੀਂ ਇਸ ਹਾਦਸੇ ਤੋਂ ਸਬਕ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਰੇਲਵੇ ਨੂੰ ਆਪਣੇ ਲੋਕਾਂ ਅਤੇ ਯਾਤਰੀਆਂ ਲਈ ਜਿੰਨਾ ਸੰਭਵ ਹੋ ਸਕੇ ਸੁਰੱਖਿਅਤ ਬਣਾਵਾਂਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!