24.1 C
United Kingdom
Wednesday, June 24, 2026

More

    ਲੰਡਨ ਵਿੱਚ 15 ਸਾਲਾਂ ਲੜਕੇ ਦੀ ਝਗੜੇ ਤੋਂ ਬਾਅਦ ਛੁਰੇਬਾਜੀ ਕਾਰਨ ਹੋਈ ਮੌਤ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਦੇਸ਼ ਦੀ ਰਾਜਧਾਨੀ ਦੀਆਂ ਹਿੰਸਕ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲੰਡਨ ਵਿੱਚ ਹੋਈ ਇੱਕ ਤਾਜਾ ਘਟਨਾ ਵਿੱਚ ਇੱਕ 15 ਸਾਲਾਂ ਲੜਕੇ ਦੀ ਲੜਾਈ ਦੌਰਾਨ ਚਾਕੂ ਵੱਜਣ ਕਰਕੇ ਮੌਤ ਹੋਣ ਦੀ ਖਬਰ ਹੈ। ਪੈਟਰੋਲਿੰਗ ਅਫਸਰਾਂ ਦੁਆਰਾ ਵੀਰਵਾਰ ਨੂੰ ਸ਼ਾਮ 5 ਵਜੇ ਤੋਂ ਪਹਿਲਾਂ ਗਰਾਂਟ ਲੇਨ, ਵੈਂਡਸਵਰਥ, ਦੱਖਣ-ਪੱਛਮੀ ਲੰਡਨ ਵਿਚ ਝਗੜੇ ਦੀ ਸੂਚਨਾ ਮਿਲਣ ‘ਤੇ ਘਟਨਾ ਸਥਾਨ ‘ਤੇ ਦੋ ਲੜਕੇ ਚਾਕੂ ਦੇ ਜ਼ਖਮਾਂ ਨਾਲ ਪੀੜਿਤ ਪਾਏ ਗਏ। ਲੰਡਨ ਐਂਬੂਲੈਂਸ ਸਰਵਿਸ ਦੁਆਰਾ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਦੋਵਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਦੂਜਾ ਪੀੜਿਤ ਅਜੇ ਹਸਪਤਾਲ ਵਿਚ ਹੈ ਪਰ ਉਸ ਦੇ ਜ਼ਖਮ ਜਾਨਲੇਵਾ ਨਹੀਂ ਹਨ। ਮ੍ਰਿਤਕ ਕਿਸ਼ੋਰ ਦੀ ਅਜੇ ਰਸਮੀ ਤੌਰ ‘ਤੇ ਪਛਾਣ ਨਹੀਂ ਹੋ ਸਕੀ ਹੈ। ਇਸ ਹਮਲੇ ਦੇ ਸੰਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹ ਪੁਲਿਸ ਹਿਰਾਸਤ ਵਿਚ ਹਨ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਇਸ ਕਤਲ ਨੂੰ ‘ਭਿਆਨਕ ਅਤੇ ਦੁਖਦਾਈ’ ਦੱਸਿਆ ਹੈ ਅਤੇ ਨਾਲ ਹੀ ਲੋਕਾਂ ਨੂੰ ਪੁਲਿਸ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!