24.1 C
United Kingdom
Wednesday, June 24, 2026

More

    ਪਰਾਲੀ ਸੰਭਾਲਣ ਪਿੱਛੋਂ ਸਮੇਂ ਬੀਜ ਸਕਦੇ ਹਾਂ ਕਣਕ : ਕਿਸਾਨ ਮੰਦਰ ਸਿੰਘ

    ਅਸ਼ੋਕ ਵਰਮਾ
    ਬਠਿੰਡਾ, 30 ਅਕਤੂਬਰ2020: ਮੁੱਖ ਖੇਤੀਬਾੜੀ ਅਫ਼ਸਰ ਸ. ਬਹਾਦਰ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਬਲਾਕ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਦਾ ਵਾਤਾਵਰਣ ਪ੍ਰੇਮੀ ਕਿਸਾਨ ਮੰਦਰ ਸਿੰਘ ਜੋ ਕਿ ਪ੍ਰਾਇਮਰੀ ਤੱਕ ਪੜਿਆ ਹੋਇਆ ਹੈ ਅਤੇ ਪਰਾਲੀ ਦੀ ਸਾਂਭ-ਸੰਭਾਲ ਲਈ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਇਸ ਅਗਾਂਹਵਧੂ ਸੋਚ ਦੇ ਮਾਲਕ ਇਸ ਕਿਸਾਨ ਕੋਲ ਕੁੱਲ 10 ਏਕੜ ਜ਼ਮੀਨ ਹੈ। ਇਹ ਕਿਸਾਨ 2014 ਤੋਂ ਪਹਿਲਾ ਸਾਰੀ ਖੇਤੀ ਨਰਮੇ ਦੀ ਫਸਲ ਦੀ ਹੀ ਕਰਦਾ ਸੀ, ਪਰ ਸਾਲ 2015 ਤੋਂ ਇਸ ਕਿਸਾਨ ਨੇ ਆਪਣੀ ਅੱਧੀ ਜ਼ਮੀਨ ’ਚ ਝੋਨਾ ਲਾਉਣਾ ਸ਼ੁਰੂ ਕੀਤਾ।ਇਸ ਕਿਸਾਨ ਨੇ ਪਿਛਲੇ ਸਾਲ 10 ਏਕੜ ਝੋਨਾ ਲਾਇਆ ਸੀ।ਇਸ ਸਾਲ ਇਸ ਕਿਸਾਨ ਨੇ 2 ਏਕੜ ਨਰਮੇ ਦੀ ਫਸਲ ਅਤੇ 8 ਏਕੜ ਝੋਨੇ ਦੀ ਫਸਲ ਬੀਜੀ ਹੋਈ ਹੈ। ਇਹ ਕਿਸਾਨ ਖੇਤੀਬਾੜੀ ਵਿਭਾਗ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ।
                            ਖੇਤੀਬਾੜੀ ਵਿਕਾਸ ਅਫਸਰ ਬਲਤੇਜ਼ ਸਿੰਘ ਨੇ ਦੱਸਿਆ ਕਿ ਇਹ ਕਿਸਾਨ ਖੇਤੀਬਾੜੀ ਵਿਭਾਗ ਦੁਆਰਾ ਸਿਫਾਰਸ਼ ਕੀਤੀ ਜਾਂਦੀਆ ਕੀਟਨਾਸ਼ਿਕਾਂ ਤੇ ਬੀਜਾਂ ਮੁਤਾਬਕ ਹੀ ਖੇਤੀ ਕਰਦਾ ਹੈ। ਇਸ ਕਾਰਨ ਕਿਸਾਨ ਨੂੰ ਫਸਲਾਂ ਤੋਂ ਵਧੀਆ ਝਾੜ ਮਿਲ ਰਿਹਾ ਹੈ ਅਤੇ ਖੇਤੀ ਮੁਨਾਫੇ ਵਿੱਚ ਹੈ। ਉਨਾਂ ਹੋਰਨਾਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਆਪਣਾ ਯੋਗਦਾਨ ਪਾਉਣ।          
                                       ਕਿਸਾਨ ਮੰਦਰ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਉਹ ਇੱਕ ਕਨਾਲ ਵਿੱਚ ਸਬਜ਼ੀ ਵੀ ਲਾੳਂੁਦਾ ਹੈ।ਕਿਸਾਨ ਦੇ ਕਹਿਣ ਮੁਤਾਬਕ ਉੁਸਨੇ ਕਦੇ ਵੀ ਸਬਜੀ ਨਹੀਂ ਖਰੀਦੀ। ਉਹ  ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ ਪਸ਼ੂ ਪਾਲਣ ਦਾ ਕਿੱਤਾ ਵੀ ਅਪਣਾ ਰਿਹਾ ਹੈ।ਕਿਸਾਨ ਦਾ  ਇਹ ਵੀ ਦੱਸਣਾ ਹੈ ਕਿ ਉਸ ਨੇ ਜਦੋ ਤੋਂ ਝੋਨੇ ਦੀ ਫਸਲ ਬੀਜਣੀ ਸ਼ੁਰੂ ਕੀਤੀ ਹੈ ਕਦੇ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਾਈ ਉਸ ਵੱਲੋਂ ਬੇਲਰ ਤੋਂ ਗੱਠਾਂ ਬਣਵਾ ਕੇ ਕਣਕ ਦੀ ਫਸਲ ਦੀ ਬਿਜਾਈ ਜ਼ੀਰੋ ਡਰਿੱਲ ਨਾਲ ਕੀਤੀ ਜਾਂਦੀ ਹੈ। ਜ਼ੀਰੋ ਡਰਿੱਲ ਨਾਲ ਬਿਜਾਈ ਕਰਨ ਨਾਲ ਜਿੱਥੇ ਪੈਸੇ ਦੀ ਬੱਚਤ ਹੁੰਦੀ ਹੈ ਉੱਥੇ ਹੀ ਸਮੇਂ ਦੀ ਵੀ ਬੱਚਤ ਹੁੰਦੀ ਹੈ ਕਿਉਕਿ ਝੋਨੇ ਦੀ ਵਾਢੀ ਤੋਂ ਬਾਅਦ ਕਣਕ ਦੀ ਬਿਜਾਈ ਕਰਨ ’ਚ ਸਮਾਂ ਬਹੁਤ ਘੱਟ ਹੁੰਦਾ ਹੈ।
                            ਇਸ ਤਰਾਂ ਪਰਾਲੀ ਦੀ ਸੰਭਾਲ ਕਰਨ ਨਾਲ ਕਣਕ ਦੀ ਫਸਲ ਦੀ ਬਿਜਾਈ ਸਮੇਂ-ਸਿਰ ਹੋ ਜਾਂਦੀ ਹੈ।ਜਿਸ ਕਰਕੇ ਕਣਕ ਦੀ ਫਸਲ ਦਾ ਝਾੜ ਚੰਗਾ ਰਹਿੰਦਾ ਹੈ। ਇਸ ਤਰੀਕੇ ਨਾਲ ਬਿਜਾਈ ਕਰਨ ਨਾਲ ਜ਼ਿਆਦਾ ਵਹਾਈ ਦੀ ਜ਼ਰੂਰਤ ਵੀ ਨਹੀਂ ਪੈਂਦੀ।ਇਸ ਕਿਸਾਨ ਨੇ ਦੱਸਿਆ ਕਿ ਪਹਿਲਾ-ਪਹਿਲਾ ਬੇਲਰ ਮਸ਼ੀਨ ਵਾਲੇ ਮੁਫਤ ਵਿੱਚ ਵੀ ਗੱਠਾਂ ਬਣਾ ਕੇ ਲੈ ਜਾਂਦੇ ਸਨ ਪਰ ਹੁਣ ਡੀਜਲ ਜਾ 1000 ਰੁਪੈ ਪ੍ਰਤੀ ਏਕੜ ਇਸ ਕੰਮ ਲਈ ਦਿੰਦੇ ਹਨ। ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਵਾਤਾਵਰਣ ਤੇ ਮਾੜਾ ਅਸਰ ਪੈਂਦਾ ਹੈ ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਵੀ ਅਸਰ ਪੈਂਦਾ ਹੈ ਅਤੇ ਜ਼ਮੀਨ ਵਿੱਚ ਪਾਏ ਜਾਣ ਵਾਲੇ ਮਿੱਤਰ ਕੀੜੇ ਅਤੇ ਜਰੂਰੀ ਛੋਟੋ ਰਸਾਇਣਕ ਤੱਤ ਵੀ ਮੱਚ ਜਾਂਦੇ ਹਨ।

                    ਪਰਾਲੀ ਜਮੀਨ ’ਚ ਵਾਹੁਣ ਕਿਸਾਨ:ਡੀਸੀ
    ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਪਰਾਲੀ ਨੂੰ ਜ਼ਮੀਨ ਵਿਚ ਮਿਲਾਉਣ ਦੇ ਅਨੇਕਾ ਫਾਇਦੇ ਦੱਸਦਿਆਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਜ਼ਮੀਨ ਵਿਚ ਵਹਾਉਣ ਨਾਲ ਜ਼ਮੀਨ ਦੇ ਲਘੂ ਤੱਤ ਬਰਕਰਾਰ ਰੱਖ ਸਕਦੇ ਹਨ। ਇਸ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਉੱਥੇ ਜ਼ਮੀਨ ਵਿਚ ਆਰਗੈਨਿਕ ਮਾਦੇ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਜ਼ਮੀਨ ਦੀ ਪਾਣੀ ਜਜ਼ਬ ਕਰਨ ਦੀ ਸਮਰੱਥਾ ਵਿਚ ਵਾਧਾ ਹੁੰਦਾ ਹੈ। ਪਰਾਲੀ ਨੰੂ ਜ਼ਮੀਨ ’ਚ ਮਿਲਾਉਣ ਲਾਲ  ਕਿਸਾਨ ਮਿੱਤਰ ਜੀਵਾਂ ਦੀ ਸੰਖਿਆ ਵਿਚ ਵਾਧਾ ਹੁੰਦਾ ਹੈ ਅਤੇ ਵਾਤਾਵਰਣ ਦੀ ਸ਼ੁੱਧਤਾ ਤੇ ਚੰਗੀ ਸਿਹਤ ਵੀ ਬਰਕਰਾਰ ਰਹਿੰਦੀ ਹੈ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!