ਮਾਲੇਰਕੋਟਲਾ, 30 ਅਕਤੂਬਰ (ਜਮੀਲ ਜੌੜਾ)
ਯੂਨਾਨੀ ਮੈਡੀਕਲ ਅਫਸਰ ਡਾ. ਅਬਦੁਰ ਰਸ਼ੀਦ ਨੇ ਸਰਕਾਰੀ ਯੂਨਾਨੀ ਡਿਸਪੈਂਸਰੀ ਧੋਬਘਾਟ, ਨੇੜੇ ਪੁਰਾਣਾ ਸਰਕਾਰੀ ਹਸਪਤਾਲ ਮਾਲੇਰਕੋਟਲਾ ਦੇ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਆਯੂਰਵੈਦਿਕ ਵਿਭਾਗ ਦਾ ਮੁੱਖ ਉਦੇਸ਼ ਸਮਾਜ ਦੇ ਹਰ ਵਰਗ ਨੂੰ ਮਿਆਰੀ ਅਤੇ ਉੱਚ ਸਿਹਤ ਸੇਵਾਵਾਂ ਪ੍ਰਦਾਨ ਕਰਵਾਉਣਾ ਹੈ। ਜਿਸ ਦੀ ਪੂਰਤੀ ਲਈ ਵਿਭਾਗ ਵੱਲੋਂ ਆਯੂਰਵੈਦਿਕ ਅਤੇ ਯੂਨਾਨੀ ਇਲਾਜ਼ ਪ੍ਰਣਾਲੀ ਰਾਹੀਂ ਮੁਫਤ ਸਿਹਤ ਸਹੂਲਤਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਅਹਿਮ ਜ਼ਿਮੇਂਵਾਰੀ ਹੋਵੇਗੀ ਤਾਂ ਜੋ ਕੋਈ ਵੀ ਵਿਅਕਤੀ ਇਹਨਾਂ ਸਹੂਲਤਾਂ ਤੋਂ ਵਾਝਾਂ ਨਾ ਰਹੇ। ਉਹਨਾਂ ਕਿਹਾ ਕਿ ਜ਼ਿਲਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ. ਰਵੀ ਕੁਮਾਰ ਡੁੂੰਮਰਾ ਵੱਲੋਂ ਮਿਲੀਆਂ ਹਦਾਇਤਾਂ ਮੁਤਾਬਿਕ ਇਲਾਕੇ ਵਿੱਚ ਯੂਨਾਨੀ ਅਤੇ ਆਯੂਰਵੈਦਿਕ ਇਲਾਜ ਪ੍ਰਣਾਲੀ ਨਾਲ ਰੋਗਾਂ ਤੋਂ ਮੁਕਤ ਕਰਨ ਲਈ ਡਿਸਪੈਂਸਰੀ ਵਿੱਚ ਪੂਰੀ ਨਿਸ਼ਠਾ ਨਾਲ ਸੇਵਾ ਕਰਨਗੇ। ਇਸ ਮੌਕੇ ਤੇ ਪ੍ਰਿੰਸੀਪਲ ਮੁਹੰਮਦ ਸ਼ਫੀਕ, ਪ੍ਰਿੰਸੀਪਲ ਮੁਹੰਮਦ ਅਸ਼ਰਫ, ਡਾ. ਅਹਿਮਦੀਨ, ਮੁਹੰਮਦ ਆਦਿਲ, ਮੁਫਤੀ ਦਿਲਸ਼ਾਦ ਅਹਿਮਦ ਕਾਸਮੀ, ਮੁਹੰਮਦ ਇਮਤਿਆਜ਼, ਮੁਹੰਮਦ ਅਕਬਰ, ਮੁਹੰਮਦ ਯਾਮੀਨ (ਪੀ.ਟੀ.ਆਈ.), ਪ੍ਰਵੇਜ਼ ਫਾਰੂਕੀ (ਪੀ.ਟੀ.ਆਈ.), ਮੁਹੰਮਦ ਸੁਲਤਾਨ, ਫਾਰੂਕ ਅੰਸਾਰੀ, ਸ਼ੌਕੀਨ, ਡਾਕਟਰ ਮੁਹੰਮਦ ਅਸ਼ਰਫ, ਹਕੀਮ ਅਬਦੁਲ ਹਮੀਦ, ਹਾਜੀ ਮੁਹੰਮਦ ਹੁਸੈਨ ਆਦਿ ਵੀ ਹਾਜ਼ਰ ਸਨ। ਉਹਨਾਂ ਇਸ ਪੋਸਟ ਤੇ ਯੂਨਾਨੀ ਮੈਡੀਕਲ ਅਫਸਰ ਅਬਦੁਰ ਰਸ਼ੀਦ ਦੀ ਨਿਯੁਕਤੀ ਲਈ ਸਿਹਤ ਮੰਤਰੀ ਸ੍ਰੀ ਬਲਵੀਰ ਸਿੰਘ ਸਿੱਧੂ, ਡਾਇਰੈਕਟਰ ਆਯੂਰਵੈਦਿਕ ਪੰਜਾਬ ਡਾ. ਪੂਨਮ ਵਸ਼ਿਸ਼ਟ, ਜ਼ਿਲਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ. ਰਵੀ ਕੁਮਾਰ ਡੂੰਮਰਾ ਅਤੇ ਸੁਪਰਡੈਂਟ ਆਯੂਰਵੈਦਾ ਸ੍ਰੀ ਰਾਕੇਸ਼ ਸ਼ਰਮਾ ਦਾ ਵਿਸ਼ੇਸ਼ ਧੰਨਵਾਦ ਕੀਤਾ।