ਲਾਡੀ ਸਲੋਤਰਾ

ਕੋਈ ਦਸ ਦੇ,ਸੌ ਬਣਾਵੇ
ਕੋਈ ਮਹਿਲਾ ਲਈ,ਕੁੱਲੀ ਢਾਹਵੇ
ਕੋਈ ਰੋਂਦਿਆਂ ਨੂੰ,ਚੁੱਪ ਕਰਾਵੇ
ਕੋਈ ਦੋਲਤਾਂ ਲਈ,ਦਗੇ ਕਮਾਵੇ
ਔਖ਼ੇ ਸਮੇਂ, ਸਾਰੇ ਵੱਟਣ ਪਾਸਾ
ਕਿਸੇ ਨੇ ਸੱਚ ਕਿਹਾ ਹੈ, ਕਿ
ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ।।
ਔਖ਼ੇ ਸਮੇਂ ਦੀਆਂ, ਔਖੀਆਂ ਨਬਜ਼ਾਂ
ਕਦੇ ਕਿਸੇ ਦਾ ਪਿਓ ਮਰ ਗਿਆ
ਕਦੇ ਮਰ ਗਏ , ਭੈਣ ਤੇ ਭਾਈ
ਹਰ ਪਾਸੇ, ਦੁੱਖੀ ਹੈ ਦੁਨੀਆਂ
ਕੋਈ ਨਹੀ,ਥੁੱਲਦਾ, ਕਿਸੇ ਦਾ ਪਾਸਾ
ਕਿਸੇ ਨੇ ਸੱਚ ਕਿਹਾ ਹੈ ਕਿ
ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ ।।
ਕੋਈ ਦੋਲਤਾਂ ਲਈ, ਬੁੱਢੇ ਵਰ ਲੱਭਦੇ
ਜੋ ਧੀਆਂ, ਪੁੱਤਾਂ ਨਾਲ ਨਹੀਂ ਫੱਬਦੇ
ਰਿਸ਼ਵਤਾਂ ਨਾਲ, ਐਸ਼ੋ ਆਰਾਮ ਚੱਲਦੇ
ਕੱਲਯੁੱਗ ਵਿੱਚ ਚੋਰੀ,ਯਾਰੀ, ਠੱਗੀ ਫਲਦੇ
ਏਕੇ ਚ ਬਰਕਤ ਤੇ,ਸੱਚ ਚ ਹੁੰਦਾ ਵਾਸਾ
ਕਿਸੇ ਨੇ ਸੱਚ ਕਿਹਾ ਹੈ ਕਿ
ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ ।।