ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ), 28 ਅਕਤੂਬਰ 2020

ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਕੁਦਰਤੀ ਆਫਤਾਂ ਨਾਲ ਅਮਰੀਕਾ ਦਾ ਗੂੜ੍ਹਾ ਰਿਸ਼ਤਾ ਹੈ। ਕੋਰੋਨਾਂ ਵਾਇਰਸ,ਜੰਗਲੀ ਅੱਗਾਂ ਨਾਲ ਜੂਝ ਰਹੇ ਅਮਰੀਕੀ ਲੋਕਾਂ ਲਈ ਹੁਣ ਇੱਕ ਨਵੇਂ ਤੂਫ਼ਾਨ ਜ਼ੀਟਾ ਨੇ ਦਸਤਕ ਦਿੱਤੀ ਹੈ। ਇਸ ਤੂਫ਼ਾਨ ਵਿੱਚ 85 ਮੀਲ ਪ੍ਰਤੀ ਘੰਟੇ ਦੀ ਹਵਾ ਚੱਲਦੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਮੈਕਸੀਕੋ ਦੀ ਖਾੜੀ ਦੇ ਪਾਰ ਇਹ ਹੋਰ ਵਧ ਸਕਦੀ ਹੈ। ਲੂਸੀਆਨਾ, ਮਿਸੀਸਿਪੀ ਦੇ ਕੁਝ ਹਿੱਸੇ ਤੂਫਾਨ ਦੀਆਂ ਚੇਤਾਵਨੀਆਂ ਦੇ ਅਧੀਨ ਹਨ। ਮਾਹਰਾਂ ਅਨੁਸਾਰ ਇਹ ਤੂਫਾਨ ਇੱਕ ਜਾਨਲੇਵਾ ਤੂਫਾਨ ਹੈ ਅਤੇ ਅਧਿਕਾਰੀਆਂ ਨੇ ਲੋਕਾਂ ਨੂੰ ਹੜ੍ਹਾਂ ਤੇ ਹੋਰ ਖ਼ਤਰਿਆਂ ਖਿਲਾਫ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇਸ ਸੰਬੰਧ ਵਿੱਚ ਲੂਸੀਆਨਾ ਦੇ ਗਵਰਨਰ ਜੌਨ ਬੇਲ ਐਡਵਰਡਜ਼ ਨੇ ਰਾਸ਼ਟਰਪਤੀ ਟਰੰਪ ਨੂੰ ਸੰਘੀ ਐਮਰਜੈਂਸੀ ਘੋਸ਼ਣਾ ਕਰਨ ਲਈ ਕਿਹਾ ਹੈ। ਅਮਰੀਕੀ ਤੂਫਾਨ ਕੇਂਦਰ ਨੇ ਦੱਸਿਆ ਕਿ ਜ਼ੀਟਾ ਉੱਤਰੀ ਖਾੜੀ ਤੱਟ ‘ਤੇ ਬੁੱਧਵਾਰ ਦੁਪਹਿਰ ਜਾਂ ਬੁੱਧਵਾਰ ਦੀ ਰਾਤ ਦੱਖਣ-ਪੂਰਬ ਪਾਰ ਕਰਨ ਤੋਂ ਪਹਿਲਾਂ ਵੀਰਵਾਰ ਤੜਕੇ ਲੈਂਡਫਾਲ ਕਰੇਗਾ। ਇਸਦੇ ਨਾਲ ਹੀ ਐਡਵਰਡਜ਼ ਨੇ ਸੋਮਵਾਰ ਨੂੰ ਐਮਰਜੈਂਸੀ ਦੀ ਘੋਸ਼ਣਾ ਵੀ ਕੀਤੀ ਹੈ। ਲੂਸੀਆਨਾ ਤੋਂ ਬਾਅਦ ਅਲਾਬਮਾ ਦੇ ਰਾਜਪਾਲ ਨੇ ਵੀ ਮੰਗਲਵਾਰ ਨੂੰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ, ਕਿਉਂਕਿ ਇਸ ਤੂਫ਼ਾਨ ਦਾ ਵੀਰਵਾਰ ਨੂੰ ਰ
ਆਉਣ ਦਾ ਅਨੁਮਾਨ ਹੈ। ਅਲਾਬਮਾ ਨੈਸ਼ਨਲ ਗਾਰਡਜ਼ ਨੂੰ ਵੀ ਤੂਫਾਨ ਦੀ ਪ੍ਰਤੀਕ੍ਰਿਆ ਲਈ ਤਿਆਰ ਕੀਤਾ ਹੈ, ਅਤੇ ਏਜੰਸੀਆਂ ਐਮਰਜੈਂਸੀ ਉਪਕਰਣਾਂ ਨੂੰ ਉਨ੍ਹਾਂ ਖੇਤਰਾਂ ਵਿੱਚ ਲਿਜਾਣ ਦੀ ਤਿਆਰੀ ਕਰ ਰਹੀਆਂ ਹਨ ਜਿੱਥੇ ਉਨ੍ਹਾਂ ਦੀ ਜ਼ਰੂਰਤ ਪੈ ਸਕਦੀ ਹੈ।