ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਕੰਬਾਇਨ ਸਪੇਅਰ ਪਾਰਟਸ ਅਤੇ ਰਿਪੇਅਰ ਵਾਲੀਆਂ ਦੁਕਾਨਾਂ ਸਵੇਰੇ 7:00 ਵਜੇ ਤੋ ਸ਼ਾਮ 5:00 ਵਜੇ ਤੱਕ ਰਹਿਣਗੀਆਂ ਖੁੱਲ੍ਹੀਆਂ
ਮੋਗਾ (ਮਿੰਟੂ ਖੁਰਮੀ)
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਅਕੋ ਕਿ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਕਰੋਨਾ ਵਾਈਰਸ ਦੀ ਸਥਿਤੀ ਨਾਲ ਨਜਿੱਠਣ ਲਈ ਕਰਫਿਊ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾੜੀ ਸੀਜ਼ਨ 2020-21 ਦੌਰਾਨ ਕਣਕ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ ਅਤੇ ਕਟਾਈ ਕਰਦੇ ਸਮੇ ਕਿਸੇ ਵੀ ਸਮੇ ਕੰਬਾਇਨ ਵਿੱਚ ਕੋਈ ਖਰਾਬੀ ਆਉਣ ਦੀ ਸੰਭਾਵਨਾ ਹੁੰਦੀ ਹੈ, ਜਿਸ ਦੀ ਰਿਪੇਅਰ ਮੌਕੇ ਤੇ ਕਰਨੀ ਜਰੂਰੀ ਹੁੰਦੀ ਹੈ। ਇਸ ਲਈ ਕੰਬਾਇਨ ਸਪੇਅਰ ਪਾਰਟਸ ਅਤੇ ਰਿਪੇਅਰ ਵਾਲੀਆਂ ਦੁਕਾਨਾਂ ਦਾ ਕਣਕ ਦੀ ਕਟਾਈ ਤੱਕ ਖੁੱਲ੍ਹਣਾ ਅਤੀ ਜਰੂਰੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਖੇਤੀਬਾੜੀ ਅਤੇ ਕਿਸਾਨ ਭਲਾੲ.ੀ ਵਿਭਾਗ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਕਰਫਿਊ ਦੌਰਾਨ ਹੇਠ ਕੰਬਾਇਨ ਸਪੇਅਰ ਪਾਰਟਸ ਵਾਲੀਆਂ ਦੁਕਾਨਾਂ ਦੇ ਮਾਲਕ ਸਮੇਤ 1 ਵਰਕਰ ਅਤੇ ਰਿਪੇਅਰ ਵਾਲੀਆਂ ਦੁਕਾਨਾਂ ਨੂੰ ਮਾਲਕ ਸਮੇਤ 4 ਵਰਕਰਾਂ ਨੂੰ ਸਵੇਰੇ 7:00 ਵਜੇ ਤੋ ਸ਼ਾਮ 5:00 ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਕਰੋਨਾ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਵਰਤਣ ਦੀ ਸ਼ਰਤ ਤੇ ਦਿੱਤੀ ਜਾਂਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਹ ਕੰਬਾਇਨ ਸਪੇਅਰ ਪਾਰਟਸ ਅਤੇ ਰਿਪੇਅਰ ਵਾਲੀਆਂ ਦੁਕਾਨਾਂ ਦੇ ਮਾਲਕ ਇਹ ਯਕੀਨੀ ਬਣਾਉਣਗੇ ਕਿ ਉਹ ਆਪ ਅਤੇ ਆਪਣੇ ਮੁਲਾਜ਼ਮਾਂ ਦੇ ਕੰਮ ਕਰਦੇ ਸਮੇ ਸਾਬਣ ਨਾਲ ਹੱਥਾਂ ਨੂੰ ਵਾਰ ਵਾਰ ਧੋਣਗੇ, ਹੈਡ ਸੈਨੇਟਾਈਜਰ, ਮਾਸਕ, ਗਲਬਜ਼ ਦੀ ਵਰਤੋੇ ਕਰਨਾ ਯਕੀਨੀ ਬਣਾਉਞੇ ਅਤੇ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਣਗੇ।
ਇਹ ਦੁਕਾਨਦਾਰ ਆਪਣੀ ਦੁਕਾਨ ਤੇ ਆਉਣ ਵਾਲੇ ਗ੍ਰਾਹਕ ਨੁੰ ਵੀ ਉਪਰੋਕਤ ਦਰਸਾਈਆਂ ਸ਼ਰਤਾਂ ਦੀ ਪਾਲਣਾ ਕਰਵਾਉਣੀ ਯਕੀਨੀ ਬਣਾਉਣਗੇ ਅਤੇ ਗ੍ਰਾਹਕਾਂ ਦਾ ਇਕੱਠ ਨਹੀ ਹੋਣ ਦੇਣਗੇ ਤਾਂ ਜੋ ਸਮਾਜਿਕ ਦੂਰੀ ਕਾਇਮ ਰੱਖੀ ਜਾ ਸਕੇ। ਇਹ ਕੰਬਾਇਨ ਰਿਪੇਅਰ ਵਾਲੀਆਂ ਦੁਕਾਨਾਂ ਦੇ ਮਾਲਕ ਰਿਪੇਅਰ ਦਾ ਕੰਮ ਕੇਵਲ ਵਰਕਸ਼ਾਪ ਦੇ ਅੰਦਰ ਹੀ ਕਰਨਗੇ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਨ੍ਹਾਂ ਦੁਕਾਨਦਾਰਾਂ ਨੂੰ ਕਰਫਿਊ ਦੌਰਾਨ ਮੂਵਮੈਟ ਪਾਸ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਵੱਲੋ ਜਾਰੀ ਕੀਤਾ ਜਾਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਦੁਕਾਨਦਾਰਾਂ ਲਈ ਹਾੜੀ ਦੇ ਸੀਜਨ ਅਤੇ ਕਰੋਨਾ ਵਾਈਰਸ ਕਾਰਨ ਪੈਦਾ ਹੋਈ ਮੁਸ਼ਕਿਲ ਨੂੰ ਮੁੱਖ ਰੱਖਦੇ ਹੋਏ ਉਕਤ ਹੁਕਮ ਜਾਰੀ ਕੀਤਾ ਗਿਆ ਹੇ ਇਸ ਹੁਕਮ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਇਹ ਦੁਕਾਨਦਾਰ ਅਤੇ ਕੰਬਾਇਨ ਰਿਪੇਅਰਿੰਗ ਵਾਲੇ ਲੋੜ ਪੈਣ ਤੇ ਹੀ ਉਕਤ ਹੁਕਮ ਅਨੁਸਾਰ ਆਪਣੀ ਜਰੂਰਤ ਪੂਰੀ ਕਰਨ ਲਈ ਮੂਵਮੈਟ ਕਰਨ। ਉਨ੍ਹਾਂ ਦੱਸਿਆ ਕਿ ਕਰੋਨਾ ਵਾਈਰਸ ਦੇ ਵੱਧਦੇ ਹੋਏ ਕੇਸਾਂ ਨੂੰ ਵੇਖਦੇ ਹੋਏ ਆਉਣ ਵਾਲਾ ਸਮਾਂ ਸੰਕਟ ਵਾਲਾ ਪ੍ਰਤੀਤ ਹੁੰਦਾ ਹੇੈ ਇਸ ਲਈ ਸਭ ਦੀ ਭਲਾਈ ਅਤੇ ਸੁਰੈੱਖਿਆ ਲਈ ਉੱਚਿਤ ਹੋਵੇਗਾ ਕਿ ਬੇਲੋੜੀ ਅਤੇ ਮੂਵਮੈਟ ਨਾ ਕੀਤੀ ਜਾਵੇ ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਇਨ੍ਹਾਂ ਦੁਕਾਨਾਂ ਦੇ ਮਾਲਕਾਂ ਅਤੇ ਗ੍ਰਾਹਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਕਰਫਿਊ ਦੌਰਾਨ ਇਸ ਸਹੂਲਤ ਦੀ ਦੁਰਵਰਤੋ ਕਰਨ ਵਾਲਿਆਂ ਵਿਰੁੱਧ ਡਿਸੇਸਟਰ ਮੈਨੈਜਮੈਟ ਐਕਟ 2005 ਦੀ ਧਾਰਾ 51-60 ਅਤੇ ਇੰਡੀਅਨ ਪੈਨਲ ਕੋਡ ਦੀ ਧਾਰਾ 188 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।