3.5 C
United Kingdom
Sunday, March 8, 2026

More

    ਦੋਹੜਾ

    ਦੁੱਖਭੰਜਨ ਰੰਧਾਵਾ
    0351920036369

    ਨੀ ਮੈਂ ਗਮਾਂ ਦੇ ਸ਼ਹਿਰ ਨੂੰ ਜਾਣਾ,
    ਤੂੰ ਆ ਕੇ ਛੇਤੀ ਫੇਰਾ ਪਾ |
    ਮੇਰੇ ਹੱਡਾਂ ਦਾ ਅੱਜ ਸੁਰਮਾਂ ਕਰਦੇ,
    ਤੇ ਪੀੜਾਂ ਬਣਨ ਗਵਾਹ |
    ਤੂੰ ਕਹੇਂ ਤਾਂ ਅੰਬਰੋਂ ਤਾਰੇ ਤੋੜ ਦਿਆਂ,
    ਭਾਵੇਂ ਹਸਤੀ ਮੇਰੀ ਸਵਾਹ |
    ਆਕਾਸ਼-ਪਾਤਾਲ ਨੂੰ ਕਾਂਬਾ ਚੜਨਾ,
    ਜਦ ਵੱਜੀ ਦੁੱਖਭੰਜਨ ਦੀ ਧਾਹ |

    ਦੋਹੜਾ

    ਨੀ ਮੈਂ ਦੇਵਾਂ ਅੱਜ ਦੋਸ਼ ਮੁਕੱਦਰਾਂ ਨੂੰ,
    ਕਿਉਂ ਮੇਰੇ ਭਾਗਾਂ ਦੇ ਵਿੱਚ ਹਾਰਾਂ ਨੇਂ |
    ਹਾਏ ਮੈਨੂੰ ਵਿੱਚ ਤੰਦੂਰ ਦੇ ਸੁੱਟਿਆ ਏ,
    ਮੇਰੇ ਮਹਿਬੂਬ ਦੀਆਂ ਚੰਦ ਵਿਚਾਰਾਂ ਨੇਂ |
    ਨੀ ਪਿਆ ਹੰਝ ਦੀ ਜੂਨ ਹੰਢਾਵਾਂ ਮੈਂ,
    ਪਈਆਂ ਡਾਢੀਆਂ ਰੱਬੀ ਮਾਰਾਂ ਨੇਂ |
    ਅੱਜ ਦੁੱਖਭੰਜਨ ਨੂੰ ਲਾਹਨਤ ਪਾਈ ਏ,
    ਉਸਦੇ ਸੱਚਿਆਂ-ਸੁੱਚਿਆਂ ਪਿਆਰਾਂ ਨੇਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!