17 C
United Kingdom
Sunday, June 21, 2026

More

    ਭਾਰਤੀ ਜੰਤਾ ਪਾਰਟੀ ਨੇ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਤੇ ਸਵਾਲ ਚੁੱਕੇ

    ਅਸ਼ੋਕ ਵਰਮਾ
    ਬਠਿੰਡਾ, 27 ਅਕਤੂਬਰ2020: ਭਾਰਤੀ ਜਨਤਾ ਪਾਰਟੀ ਨੇ ਪੰਜਾਬ ’ਚ ਅਮਨ ਕਾਨੂੰਨ ਦੀ ਵਿਗੜੀ ਹਾਲਤ ਤੇ ਸਵਾਲ ਉਠਾਏ ਹਨ। ਪਾਰਟੀ ਨੇ ਕਾਂਗਰਸ ਸਰਕਾਰ ਤੇ ਕਾਂਗਰਸੀ ਆਗੂਆਂ ਨੂੰ ਇਸ ਮਾਮਲੇ ਨੂੰ ਲੈਕੇ ਕਟਹਿਰੇ ’ਚ ਖੜਾਇਆ ਹੈ। ਪਾਰਟੀ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਕਰਕੇ ਆਖਿਆ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰਾਂ ਵਿਗੜ ਗਈ ਹੈ ਜਿਸ ਵੱਲ ਸਰਕਾਰ ਦਾ ਧਿਆਨ ਨਹੀਂ ਹੈ। ਉਹਨਾਂ ਆਖਿਆ ਕਿ ਸ਼ਹਿਰ ਦਾ ਇੱਕ ਵਪਾਰੀ ਕਾਂਗਰਸੀ ਆਗੂਆਂ ਤੋਂ ਕਥਿਤ ਤੌਰ ਤੇ ਤੰਗ ਆ ਕੇ ਆਤਮ ਹੱਤਿਆ ਕਰ ਗਿਆ ਹੈ ਜਿਸ ਨੇ ਵਿਵਸਥਾ ਦੀ ਪੋਲ ਖੋਹਲ ਤੇ ਰੱਖ ਦਿੱਤੀ ਹੈ।  ਸਰਾਂ ਨੇ ਆਖਿਆ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਹੰੁ ਇਹ ਨਹੀਂ ਖਾਧੀ ਸੀ ਕਿ ਉਹ ਨਸ਼ਾ ਬੰਦ ਕਰ ਦੇਣਗੇ ਸਗੋਂ ਉਨਾਂ ਦੀ ਸਹੁੰ ਦਾ ਮਤਲਬ ਤਾਂ ਇਹ ਸੀ ਕਿ ਨਸ਼ਾ ਸਿਰਫ ਕਾਂਗਰਸ ਆਗੂ ਹੀ ਵੇਚਣਗੇ।
                        ਐਸਟੀਐਫ ਦੇ ਡੀਐਸਪੀ ਵੱਲੋਂ ਆਪਣੇ ਹੀ ਵਿਭਾਗ ਦੇ ਮੁਲਾਜ਼ਮ ਦੀ ਪਤਨੀ ਨਾਲ ਨਸ਼ਾ ਤਸਕਰੀ ਦੇ ਕੇਸ ਦੀ ਧਮਕੀ ਦੇ ਕੇ ਗੈਰ ਸਮਾਜਿਕ ਸਬੰਧ ਬਣਾਉਣ ਦੀ ਨਿਖੇਧੀ ਕਰਦਿਆਂ ਉਹਨਾਂ ਆਖਿਆ ਕਿ ਪੁਲਿਸ ਦੀ ਵਰਦੀ ’ਚ ਲੁਕੇ ਅਜਿਹੇ ਲੋਕਾਂ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਤੁਰੰਤ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਇੱਕ ਪੁਲਿਸ ਅਧਿਕਾਰੀ ਦੇ ਪਰਿਵਾਰ ਨਾਲ ਅਜਿਹਾ ਵਰਤਾਰਾ ਹੋਇਆ ਤਾਂ ਸੋਚਣ ਦੀ ਗੱਲ ਹੈ ਕਿ ਆਮ ਲੋਕਾਂ ਨਾਲ ਕੀ ਹੁੰਦਾ ਹੋਵੇਗਾ। ਸਰਾਂ ਨੇ ਕੋਰੋਨਾ ਸੰਕਟ ਦੌਰਾਨ ਗਰੀਬਾਂ ’ਚ ਵੰਡਣ ਲਈ ਆਏ ਅਨਾਜ ਦਾ ਪੂਰੇ ਸੂਬੇ ’ਚ ਘਪਲਾ ਹੋਣ ਦਾ ਜ਼ਿਕਰ ਕਰਦਿਆਂ ਆਖਿਆ ਕਿ ਲੋੜਵੰਦਾਂ ਨੂੰ ਅਨਾਜ ਤੋਂ ਵਾਂਝਾ ਰੱਖਿਆ ਗਿਆ ਤੇ ਹੁਣ ਬਚੇ ਹੋਏ ਆਟੇ ਨੂੰ ਬਠਿੰਡਾ ਦੇ ਜੌਗਰ ਪਾਰਕ ’ਚ ਦਬਾ ਦਿੱਤਾ ਗਿਆ ਜਿਸਦਾ ਲੋਕਾਂ ਨੇ ਪਰਦਾਫਾਸ਼ ਕਰ ਦਿੱਤਾ।
                       ਉਹਨਾਂ ਕਿਹਾ ਕਿ ਲਾਕਡਾਊਨ ਦੌਰਾਨ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰਾਂ ਨੂੰ ਤਾਂ ਰਾਸ਼ਨ ਵੰਡਣ ਲਈ ਪਾਸ ਤੱਕ ਜ਼ਾਰੀ ਨਹੀਂ ਕੀਤੇ । ਸਰਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬਠਿੰਡਾ ਦੇ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਵਾਲੇ ਵਪਾਰੀ ਤੇ ਅਨਾਜ ਦੇ ਹੋਏ ਘਪਲੇ ਦੀ ਸੀਬੀਆਈ ਜਾਂਚ ਕੀਤੀ ਜਾਵੇ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਸੂਬਾ ਸਰਕਾਰ ਨੇ ਗਰੀਬਾਂ ਨਾਲ ਅਨਿਆ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਜ਼ਬੂਰਨ ਉਹਨਾਂ ਨੂੰ ਸੰਘਰਸ਼ ਵਿੱਢਣਾ ਪਵੇਗਾ। ਇਸ ਮੌਕੇ ਭਾਜਪਾ ਦੀ ਸੂਬਾ ਕਾਰਜ਼ਕਾਰਨੀ ਕਮੇਟੀ ਦੇ ਮੈਂਬਰ ਵਿਜੇ ਸਿੰਗਲਾ, ਯੁਵਾ ਮੋਰਚਾ ਦੇ ਸੂਬਾ ਸਕੱਤਰ ਆਸ਼ੂਤੋਸ਼ ਤਿਵਾੜੀ, ਜ਼ਿਲਾ ਪ੍ਰਧਾਨ ਸੰਦੀਪ ਅਗਰਵਾਲ, ਕਿਸਾਨ ਮੋਰਚਾ ਦੇ ਸੁਖਵੰਤ ਸਿੰਘ ਅਤੇ ਯੁਵਾ ਮੋਰਚਾ ਦੇ ਕਾਰਜ਼ਕਾਰਨੀ ਮੈਂਬਰ ਲਵਨੀਸ਼ ਸਿੰਗਲਾ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!