7.5 C
United Kingdom
Sunday, March 8, 2026

More

    ਸਾਹਿਤ ਵਰਗਿਆ ਸੱਜਣਾ ਵੇ

    ✍️ਦੀਪ ਰਾਊਕੇ ਮੋਗਾ

    ਸਾਹਿਤ ਵਰਗਿਆ ਸੱਜਣਾ ਵੇ,
    ਤੂੰ ਲੱਗਦਾ ਵਾਂਗ ਕਿਤਾਬਾਂ ਦੇ
    ਤੂੰ ਸ਼ਿਵ ਕੁਮਾਰ ਦੇ ਗੀਤ ਜਿਹਾ,
    ਤੈਨੂੰ ਗਾ ਦੇਵਾਂ ਵਿਚ ਰਾਗਾਂ ਦੇ
    ਮੈਂ ਦਿਲ ਦਾ ਵਲਵਲਾ ਦੱਸਿਆ ਏ,
    ਰੱਖਿਆ ਨਾ,ਕੋਈ ਪਰਦਾ ਵੇ
    ਮੇਰੇ ਲਈ ਤੂੰ ਨਾਨਕ ਸਿੰਘ ਦੇ,
    ਸੱਜਣਾ ਨਾਵਲ ਵਰਗਾ ਏ……

    ਜਸਵੰਤ ਕੰਵਲ ਨੇ ਰਚਿਆ ਜੋ,
    ਤੂੰ ਨਾਵਲ ਪੂਰਨਮਾਸ਼ੀ ਜਿਹਾ
    ਮੈਂ ਸੰਤਾਪ ਹਢਾਵਾਂ ਬਿਨ ਤੇਰੇ,
    ਅਣਖੀ ਦੀ ਪਰਤਾਪੀ ਜਿਹਾ
    ਮੈਂਨੂੰ ਪਵੇ ਭੁਲੇਖਾ ਆਉਂਦਾ ਤੂੰ
    ਕੋਠੇ ਖੜਕ ਸਿੰਘ ਉਡੇ ਗਰਦਾ ਵੇ
    ਮੈਂ ਆਵਾਂ ਦੁੱਲੇ ਦੀ ਢਾਬ ਉੱਤੇ,
    ਤੂੰ ਰਹੀ ਉਡੀਕਾਂ ਕਰਦਾ ਵੇ…….

    ਮੈਂ ਪੜ੍ਹਿਆ ਗੋਰਖ ਦੇ ਟਿੱਲਾ ਨੂੰ,
    ਤੇ ਸੱਜਰੀ ਪੈੜ ਦਾ ਰੇਤਾ ਵੇ
    ਜੋਗੀ ਉਤਰ ਪਹਾੜੋਂ ਆਉਣ ਜਦੋਂ,
    ਅੱਖੀਆਂ ਵਿਚ ਵਸਦੇ ਵੇਖਾਂ ਵੇ
    ਸ਼ਿਵਚਰਨ ਜੱਗੀ ਦੀਆਂ ਲਿਖਤਾਂ ਚੋ,
    ਤੈਨੂੰ ਕਿੰਨੀਂ ਵਾਰੀ ਪੜ੍ਹਿਆ ਏ
    ਹਾਜੀ ਲੋਕ ਮੱਕੇ ਵੱਲ ਜਾਂਦੇ ਨੇ,
    ਤਾਰਾਂ ਬੋਦੀ ਵਾਲਾ ਚੜ੍ਹਿਆ ਏ……

    ਜਿਵੇਂ ਹਰਮਨਜੀਤ ਪਰੋਅ ਗਿਆ ਏ,
    ਸ਼ਬਦਾਂ ਨੂੰ ਰਾਣੀ ਤੱਤ ਅੰਦਰ
    ਸੁਰਜੀਤ ਪਾਤਰ ਦੀ ਗ਼ਜ਼ਲ ਜਿਹਾ,
    ਝਲਕਾਂਰਾ ਤੇਰੇ ਖੱਤ ਅੰਦਰ
    ਸੁਖਵੀਰ ਦੇ ਸੂਹੇ ਅੱਖਰਾਂ ਦਾ,
    ਤੈਨੂੰ ਚੜਿਆ ਹੋਇਆ ਰੰਗ ਲੱਗਦਾ
    ਰਜਬ ਅਲੀ ਨੇ ਲਿਖਿਆ ਹੋਇਆ ਜੋ
    ਤੂੰ ਬਹੱਤਰ ਕਲੀਆ ਛੰਦ ਲੱਗਦਾ…..

    ਕੱਲਿਆਂ ਦਾ ਕਾਫ਼ਲਾ ਬਣ ਜਾਂਦਾ,
    ਜਦੋਂ ਹੋਣ ਡੁੰਘੀਆ ਸਿਖਰਾਂ ਵੇ
    ਆਹਮੋ-ਸਾਹਮਣੇ ਅੰਦਰ ਝਾਤ ਹੋਵੇ,
    ਸੱਚੋ ਸੱਚ ਮੇਲੇ ਮਿੱਤਰਾਂ ਦੇ
    ਕਪੂਰ ਸਾਬ ਦੀਆਂ ਰਚਨਾਵਾਂ,
    ਪੜੀਏ ਤਾ ਮਿਲੇ ਤਰਜਬਾ ਵੇ
    ਉਹ ਫਿਲਾਸਫਰ ਹੀ ਬਣ ਜਾਵੇ,
    ਰਜਨੀਸ਼ ਓਸ਼ੋ ਜੋ ਪੜਦਾ ਏ……

    ਅਜੇ ਸਾਹਿਤਕਾਰ ਤੇ ਸ਼ਾਇਰ ਬੜੇ,
    ਜ੍ਹਿਨਾਂ ਦੀਆਂ ਲਿਖਤਾਂ ਬਾਕੀ ਏ
    ਜਿਹੜੇ ਮਹਿਮਾਂ ਲਿਖ ਗਏ ਮੁਰਸ਼ਦ ਦੀ,
    ਉਹਨਾਂ ਦੀਆਂ ਸਿਫਤਾਂ ਬਾਕੀ ਏ
    ਕਾਗਜ਼ ਤੇ ਝਰੀਟਾਂ ਮਾਰੀਆਂ ਨੇ,
    ਮੈਨੂੰ ਲਿਖਣੇਂ ਦੀ ਕੋਈ ਸਮਝ ਨਹੀਂ
    ਮੇਰੀ ਜਿੰਦਗੀ ਖੁੱਲੀ ਕਿਤਾਬ ਜਿਹੀ,
    ਕੋਈ ਦੀਪ ਚ,ਗੁੱਝੀ ਰਮਜ਼ ਨਹੀ……

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!