16.4 C
United Kingdom
Saturday, September 5, 2026

More

    ਬਠਿੰਡਾ ਪੁਲਿਸ ਨੇ ਬੇਅਦਬੀ ਮਾਮਲੇ ਦੀ ਗੁੱਥੀ ਸੁਲਝਾਈ-ਮੁਲਜਮ ਗਿ੍ਰਫਤਾਰ

    ਅਸ਼ੋਕ ਵਰਮਾ
    ਬਠਿੰਡਾ,26 ਅਕਤੂਬਰ2020 : ਬਠਿੰਡਾ ਪੁਲਿਸ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ਪੈਂਦੇ ਪਿੰਡ ਦੁੱਲੇ ਵਾਲਾ ’ਚ ਲੰਘੀ 20 ਅਕਤੂਬਰ ਨੂੰ ਸ੍ਰੀ ਗੁਟਕਾ ਸਾਹਿਬ ਦੇ ਅੰਗ ਪਾੜਕੇ ਸੁੱਟਣ ਉਪਰੰਤ ਕੀਤੀ ਬੇਅਦਬੀ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਮੁਲਜਮ ਨੂੰ ਗਿ੍ਰਫਤਾਰ ਕੀਤਾ ਹੈ ਜਿਸ ਦੀ ਪਛਾਣ ਅੰਮਿਤ੍ਰਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਦੁੱਲੇਵਾਲਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮੁਲਜਮ ਗਰੈਜੂਏਟ ਹੈ ਅਤੇ ਪੜ੍ਹਾਈ ਕਰ ਰਿਹਾ ਹੈ। ਆਈਜੀ ਜਸਕਰਨ ਸਿੰਘ ਅਤੇ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਸ ਸਬੰਧ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ  ਗੁਰਪ੍ਰੀਤ ਸਿੰਘ ਉਰਫ ਕਰਨੈਲ ਸਿੰਘ ਪੁੱਤਰ ਅਵਤਾਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਫੂਲ ’ਚ ਮੁਕੱਦਮਾ ਦਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਇਆ ਅਤੇ ਗੁਰਦੁਆਰਾ ਕੰਪਲੈਕਸ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਗਈ ਤਾਂ ਅੰਮਿਤ੍ਰਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਸ਼ੱਕ ਦੇ ਘੇਰੇ ’ਚ ਆ ਗਿਆ।
                          ਉਹਨਾਂ ਦੱਸਿਆ ਕਿ ਮੁਲਜਮ ਤੋਂ ਜਦੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਸ  ਨੇ ਪੰਚਾਇਤ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ। ਉਹਨਾਂ ਦੱਸਿਆ ਕਿ 20 ਅਕਤੂਬਰ ਨੂੰ ਕਰੀਬ 4 ਵਜੇ ਮੁਲਜਮ ਗੁਰਦੁਆਰਾ ਸਾਹਿਬ ਗਿਆ ਅਤੇ ਪਾਠ ਕਰਨ ਤੋਂ ਬਾਅਦ ਸ੍ਰੀ ਗੁਟਕਾ ਸਾਹਿਬ ਜੇਬ ’ਚ ਪਾ ਲਿਆ ਅਤੇ ਬਾਥਰੂਮ ਵੱਲ ਜਾਕੇ ਕੁੱਝ ਅੰਗ ਪਾੜ ਦਿੱਤੇ। ਗਲ੍ਹਤੀ ਦਾ ਅਹਿਸਾ ਹੋਣ ਤੇ ਉਸ ਨੇ ਗੁਟਕਾ ਸਾਹਿਬ ਗੀਜੇ ’ਚ ਪਾ ਲਿਆ ਤਾਂ ਜੋ ਘਰ ਜਾ ਕੇ ਠੀਕ ਕਰ ਸਕੇ ਪਰ ਘਰ ਜਾਂਦੇ ਉਸ ਨੇ ਘਬਰਾ ਕੇ ਰਸਤੇ ’ਚ ਪੈਂਦੇ ਸਕੂਲ ਦੀ ਕੰਧ ਨਾਲ ਸੁੱਟ ਕੇ ਬੇਅਦਬੀ ਕੀਤੀ। ਉਹਨਾਂ ਦੱਸਿਆ ਕਿ ਉਸੇ ਵਕਤ ਉਸ ਤੇ ਮੋਟਰਸਾਈਕਲ ਦੀ ਲਾਈਟ ਪਈ ਤਾਂ ਅਤੇ ਡਰਦਿਆਂ ਆਪਣੀ ਗਲਤੀ ਛੁਪਾਉਣ ਲਈ ਮੋਟਰਸਾਈਕਲ ਸਵਾਰ ਪੁਸ਼ਪਿੰਦਰ ਸਿੰਘ ਉਰਫ ਪਿੰਦਾ ਪੁੱਤਰ ਬਖਤੌਰ ਸਿੰਘ ਨੂੰ ਇਸ ਸਬੰਧੀ ਦੱਸ ਦਿੱਤਾ ਤਾਂ ਜੋ ਉਸ ਤੇ ਸ਼ੱਕ ਨਾਂ ਪੈ ਸਕੇ। ਉਹਨਾਂ ਦੱਸਿਆ ਕਿ ਮੁਲਜਮ ਕੋਲੋਂ ਵਾਰਦਾਤ ਸਬੰਧੀ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!