ਓਨਟਾਰੀਓ (ਪਵਨ ਸਦਿਓੜਾ)
ਪ੍ਰੀਮੀਅਰ ਡੱਗ ਫੋਰਡ ਨੇ ਅੱਜ ਐਲਾਨ ਕੀਤਾ ਕਿ 4 ਮਈ ਤੋਂ ਓਨਟਾਰੀਓ ਦੇ ਸਕੂਲ ਨਹੀਂ ਖੋਲ੍ਹੇ ਜਾਣਗੇ। ਉਨ੍ਹਾਂ ਆਖਿਆ ਕਿ ਹਾਲ ਦੀ ਘੜੀ ਵਿਦਿਆਰਥੀ ਆਪਣੇ ਘਰਾਂ ਵਿੱਚ ਹੀ ਰਹਿਣਗੇ। ਫੋਰਡ ਨੇ ਸਪਸ਼ਟ ਕੀਤਾ ਕਿ ਇਸ ਤੋਂ ਇਹ ਭਾਵ ਨਹੀਂ ਹੈ ਕਿ ਬਾਕੀ ਬਚਿਆ ਸਕੂਲ ਵਰ੍ਹਾ ਰੱਦ ਕੀਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਸਟੀਫਨ ਲਿਚੇ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਹੋਰ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।ਇਸ ਸਮੇਂ ਵੱਖ ਵੱਖ ਗ੍ਰੇਡ ਲੈਵਲਜ਼ ਦੇ ਵਿਦਿਆਰਥੀਆਂ ਲਈ ਵੱਖ ਵੱਖ ਈ-ਲਰਨਿੰਗ ਪਲੈਨ ਚੱਲ ਰਿਹਾ ਹੈ। ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 6 ਦੇ ਵਿਦਿਆਰਥੀਆਂ ਲਈ ਪ੍ਰਤੀ ਹਫਤੇ ਪੰਜ ਘੰਟੇ ਲਈ ਕੰਮ ਤੇ ਗ੍ਰੇਡ 7 ਅਤੇ 8 ਦੇ ਵਿਦਿਆਰਥੀਆਂ ਲਈ ਪ੍ਰਤੀ ਹਫਤੇ 10 ਘੰਟੇ ਕੰਮ ਦਾ ਪਲੈਨ ਲਾਗੂ ਕੀਤਾ ਗਿਆ ਹੈ। ਸਿੱਖਿਆ ਮੰਤਰੀ ਨੇ ਆਖਿਆ ਕਿ ਇਸ ਪਲੈਨ ਵਿੱਚ ਸਾਰੇ ਵਿਦਿਆਰਥੀਆਂ ਲਈ ਫਾਈਨਲ ਰਿਪੋਰਟ ਕਾਰਡਜ਼ ਦੀ ਲੋੜ ਵੀ ਹੋਵੇਗੀ ਤੇ ਵਿਦਿਆਰਥੀਆਂ ਨੂੰ ਗ੍ਰੈਜੂਏਟ ਕਰਨ ਲਈ ਉਨ੍ਹਾਂ ਨੂੰ ਟਰੈਕ ਉੱਤੇ ਰੱਖਣ ਦੀ ਕੋਸਿ਼ਸ਼ ਵੀ ਕੀਤੀ ਜਾ ਰਹੀ ਹੈ।