ਟੋਰਾਂਟੋ – (ਬਲਜਿੰਦਰ ਸੇਖਾ )
ਕਨੇਡਾ ਦੇ ਵੱਡੇ ਸੂਬੇ ਓਨਟਾਰੀਓ ਦੇ ਸਿਹਤ ਅਧਿਕਾਰੀਆਂ ਦੇ ਅਨੁਸਾਰ ਅੱਜ ਇੱਕ ਦਿਨ ਵਿੱਚ ਹੀ ਕੋਵਿਡ-19 ਕਾਰਨ 43 ਮੌਤਾਂ ਹੋਈਆਂ ਅਤੇ ਹੋਰ 483 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਸਰਕਾਰੀ ਅੰਕੜਿਆ ਅਨੁਸਾਰ ਇਕੱਲੇ ਓਨਟਾਰੀਓ ਸੂਬੇ ਵਿੱਚ ਹੁਣ ਕਰੋਨਾਵਾਈਰਸ ਦੇ ਮਰੀਜ਼ਾਂ ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 7953 ਹੋ ਚੁੱਕੀ ਹੈ ਜਦੋਂ ਕਿ ਮੌਤਾਂ ਦਾ ਕੁੱਲ ਅੰਕੜਾ 334 ਹੋ ਚੁੱਕਾ ਹੈ। ਇਹਨਾਂ ਵਿੱਚੋਂ ਹਕਰੀਬਨ 3568 ਵਿਅਕਤੀ ਤੰਦਰੁਸਤ ਵੀ ਗਏ ਹਨ ।ਪਤਾ ਲੱਗਾ ਮ੍ਰਿਤਕਾਂ ਵਿੱਚ ਇੱਕ ਦੀ ਉਮਰ ਵੀਹ ਅਤੇ ਇੱਕ ਦੀ ਉਨਤਾਲੀ ਵਰ੍ਹੇ ਸੀ ਜਦੋਂ ਕਿ ਹੋਰ ਵੀਹ ਮ੍ਰਿਤਕਾਂ ਦੀ ਉਮਰ 40 ਤੋਂ 49 ਵਰਿਆਂ ਦੇ ਦਰਮਿਆਨ ਸੀ, 103 ਮ੍ਰਿਤਕ ਵਿਅਕਤੀਆਂ ਦੀ ਉਮਰ 60 ਤੋਂ 79 ਵਰਿਆਂ ਦਰਮਿਆਨ , ਹੋਰ 183ਆਂ ਦੀ 80 ਵਰਿਆਂ ਤੋਂ ਜਿਆਦਾ ਸੀ ਅਤੇ 27 ਮੌਤਾਂ ਸੋਮਵਾਰ ਨੂੰ ਦਰਜ ਹੋਈਆਂ ਸਨ।ਅੱਜ ਟੋਰਾਟੋ ਪੀਅਰਸਨ ਏਅਰਪੋਰਟ ਦੇ ਤਕਰੀਬਨ ਤਿੰਨ ਪੰਜਾਬੀ ਟੈਕਸੀ ਡਰਾਈਵਰ ਵੀ ਇਹਨਾ ਮਿ੍ਰਤਕਾਂ ਵਿੱਚ ਸਾਮਿਲ ਹਨ