
ਮਾਲੇਰਕੋਟਲਾ, 25 ਅਕਤੂਬਰ (ਥਿੰਦ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਗਰੂਰ ਆਯੂਰਵੈਦਿਕ ਕਾਲਜ ਡਿਫੈਂਸ ਕਾਲੋਨੀ ਨਜ਼ਦੀਕ ਗਰੇਵਾਲ ਚੌਂਕ ਮਾਲੇਰਕੋਟਲਾ ਵਿਚ ਡੀ-ਫਾਰਮੇਸੀ ਆਯੂਰਵੈਦਿਕ ਕੋਰਸ ਦੇ ਸ਼ੈਸ਼ਨ 2020-21 ਲਈ ਦਾਖਲਾ ਚੱਲ ਰਿਹਾ ਹੈ । ਜਿਸ ਸਬੰਧੀ ਵਿਦਿਆਰਥੀ ਵਰਗ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਡਾਇਰੈਕਟਰ ਮਿਸਜ ਹੀਨਾ ਨੇ ਦੱਸਿਆ ਕਿ ਕਿਸੇ ਵੀ ਵਿਸ਼ੇ ਨਾਲ +2 ਪਾਸ ਵਿਦਿਆਰਥੀ ਇਸ ਕੋਰਸ ਨੂੰ ਕਰਨ ਤੋਂ ਬਾਅਦ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ ਇਸ ਕੋਰਸ ਨੂੰ ਕਰਨ ਤੋਂ ਬਾਅਦ ਉਹ ਆਪਣਾ ਮੈਡੀਕਲ ਸਟੋਰ ਖੋਲ੍ਹ ਕੇ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦੇ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਸੀਟਾਂ ਸੀਮਿਤ ਤੇ ਦਾਖਲੇ ਦਾ ਸਮਾਂ ਘੱਟ ਹੋਣ ਕਾਰਨ ਕੋਵਿਡ-19 ਦੇ ਚੱਲਦਿਆਂ ਵਿਦਿਆਰਥੀ ਘਰ ਬੈਠੇ ਵੀ ਆਪਣਾ ਦਾਖਲਾ ਆਨਲਾਈਨ ਕਰਵਾ ਸਕਦੇ ਹਨ। ਪੱਛੜੀਆਂ ਸ਼੍ਰੇਣੀਆਂ ‘ਤੇ ਅਨੁਸੂਚਿਤ ਸ਼੍ਰੇਣੀਆਂ ਦੇ ਵਿਦਿਆਰਥੀ ਕਾਲਜ ਵਲੋਂ ਚਲਾਈ ਜਾ ਰਹੀ ਵਜ਼ੀਫ਼ਾ ਯੋਜਨਾ ਦਾ ਪੂਰਾ ਲਾਭ ਉਠਾ ਸਕਦੇ ਹਨ ਅਤੇ ਦੂਰ-ਦਰਾਜ਼ ਦੇ ਵਿਦਿਆਰਥੀਆਂ ਲਈ ਬਸ ਪਾਸ ਦੀ ਸਹੂਲਤ ਦੇ ਨਾਲ-ਨਾਲ ਹੋਸਟਲ ਦੀ ਸੁਵਿਧਾ ਵੀ ਉਪਲਬਧ ਹੈ।