ਤੈਨੂੰ ਜਾਣਦਾ ਜਹਾਨ ਸਾਰਾ,
ਸੁਰੀਲੇ ਕਲਾਕਾਰ,
ਗੁਰਸੇਵਕ ਸੋਨੀ |
ਰੂਹ ਠੰਡੀ ਹੋ ਜਾਂਵਦੀ ,
ਗਾਉਂਦਿਆਂ ਸੁਣਦੇ ਸਾਰ,
ਗੁਰਸੇਵਕ ਸੋਨੀ |
ਵਿੱਚ ਸੁਰਾਂ ਦੇ ਸੁਰਮਈ ਗਾਵੇ ,
ਗੁਰਸੇਵਕ ਵੀਰ ਪਿਆਰਾ |
ਗਾਉਂਦਾ ਏ ਤਾਂ ਗੱਲ ਮੁਕਾਵੇ,
ਗੁਰਸੇਵਕ ਵੀਰ ਪਿਆਰਾ |
ਸੋਹਣਾ ਨਾਲ ਲਿਆਕਤ ਗਾਵੇ,
ਹੈ ਸੁਰ ਦਾ ਸ਼ਾਹਅਸਵਾਰ,
ਗੁਰਸੇਵਕ ਸੋਨੀ |
ਤੈਨੂੰ ਜਾਣਦਾ ਜਹਾਨ ਸਾਰਾ,
ਸੁਰੀਲੇ ਕਲਾਕਾਰ,
ਗੁਰਸੇਵਕ ਸੋਨੀ |
ਕੀਤੀਆਂ ਮਿਹਨਤ ਕਰਕੇ ਜੱਟ,
ਨੇ ਖੂਬ ਕਮਾਈਆਂ ਨੇਂ |
ਦੁਨੀਆਂ ਤੋਂ ਖੱਟੀਆਂ ਤਾਂ ਹੀ,
ਵੀਰੇ ਵਡਿਆਈਆਂ ਨੇਂ |
ਵਿੱਚ ਕਨੇਡੇ ਜੱਟ ਦੀ ਏ,
ਪੂਰੀ ਜੈ-ਜੈ ਕਾਰ,
ਗੁਰਸੇਵਕ ਸੋਨੀ |
ਤੈਨੂੰ ਜਾਣਦਾ ਜਹਾਨ ਸਾਰਾ,
ਸੁਰੀਲੇ ਕਲਾਕਾਰ,
ਗੁਰਸੇਵਕ ਸੋਨੀ |

ਬੁੱਕਦਾ ਰਿਹਾ ਹੈ ਕਿਸੇ,
ਵੇਲੇ ਕਉਡੀ-ਕਉਡੀ ਕਰਦਾ |
ਜਾਫੀ ਏ ਕਮਾਲ ਦਾ,
ਸੀ ਵੱਡਾ-ਵੱਡਾ ਡਰਦਾ |
ਜਿਸ ਵੀ ਕੰਮ ਨੂੰ ਕਰਿਆ,
ਕਰਿਆ ਨਾਲ ਸਤਿਕਾਰ |
ਗੁਰਸੇਵਕ ਸੋਨੀ |
ਤੈਨੂੰ ਜਾਣਦਾ ਜਹਾਨ ਸਾਰਾ,
ਸੁਰੀਲੇ ਕਲਾਕਾਰ,
ਗੁਰਸੇਵਕ ਸੋਨੀ |
ਪਿੰਡ ਨੱਤ ਮੋਕਲ ਦੇ ਵਿੱਚ,
ਅੱਜ ਵੀ ਪੂਰੀ ਏ ਸਰਦਾਰੀ |
ਜੋ ਵੀ ਕਹਿਆ ਕਰਕੇ ਦਿਖਾਇਆ,
ਫੁਕਰੀ ਨਹੀਂ ਕਦੇ ਮਾਰੀ |
ਵਿੱਚ ਕਨੇਡੇ ਅਖਵਾਉਂਦਾ ਏ,
ਬੀਬਾ ਸੋਹਣਾ ਸਰਦਾਰ,
ਗੁਰਸੇਵਕ ਸੋਨੀ |
ਤੈਨੂੰ ਜਾਣਦਾ ਜਹਾਨ ਸਾਰਾ,
ਸੁਰੀਲੇ ਕਲਾਕਾਰ,
ਗੁਰਸੇਵਕ ਸੋਨੀ |
ਬਾਪੂ ਸਵਰਨ ਸਿੰਘ ਦੇ ਮੋਢੇ,
ਚੜਕੇ ਰਿਹਾ ਵੇਖਦਾ ਮੇਲੇ |
ਤੂੰ ਗੋਹਾ ਕੂੜਾ ਨਾਲ ਕਰਾਇਆ,
ਵੜ-ਵੜ ਵਿੱਚ ਤਬੇਲੇ |
ਮਨ ਆਪਣੇਂ ਤੇ ਬੋਝ ਨਾ ਪਾਲਿਆ,
ਰੱਖਿਆ ਨਾ ਕਦੇ ਭਾਰ |
ਗੁਰਸੇਵਕ ਸੋਨੀ |
ਤੈਨੂੰ ਜਾਣਦਾ ਜਹਾਨ ਸਾਰਾ,
ਸੁਰੀਲੇ ਕਲਾਕਾਰ,
ਗੁਰਸੇਵਕ ਸੋਨੀ |
ਮਾਂ ਪ੍ਰਕਾਸ਼ ਕੌਰ ਨੇ ਪੁੱਤ,
ਘਿਉ ਮੱਖਣਾ ਨਾਲ ਪਾਲਿਆ |
ਤੂੰ ਨਾ ਪਿੱਠ ਕਦੇ ਲੱਗਣ ਦਿੱਤੀ,
ਓ ਨੀਲੀ ਛੱਤ ਵਾਲਿਆ |
ਸੋਹਣਾ ਤੇਰਾ ਰੁਤਬਾ ਏ ਤੇ,
ਬੜਾ ਸੋਹਣਾ ਏ ਕਿਰਦਾਰ |
ਗੁਰਸੇਵਕ ਸੋਨੀ |
ਤੈਨੂੰ ਜਾਣਦਾ ਜਹਾਨ ਸਾਰਾ,
ਸੁਰੀਲੇ ਕਲਾਕਾਰ,
ਗੁਰਸੇਵਕ ਸੋਨੀ |
ਬਲਜਿੰਦਰ ਕੌਰ ਨੇ ਸਾਥਣ,
ਬਣਕੇ ਸਾਰੇ ਰਾਹ ਰੁਸ਼ਨਾਏ |
ਏਕਮਜੋਤ ਕੌਰ ਹਰਫਤਿਹ ਸਿੰਘ,
ਅਭੀਜੋਤ ਇੱਕ ਧੀ ਦੋ ਪੁੱਤ ਕਮਾਏ |
ਕਦੇ ਭੁਲਿਆ ਨਹੀਂ ਤੈਨੂੰ,
ਬਾਬੇ ਨਾਨਕ ਦਾ ਦਰਬਾਰ |
ਗੁਰਸੇਵਕ ਸੋਨੀ |
ਤੈਨੂੰ ਜਾਣਦਾ ਜਹਾਨ ਸਾਰਾ,
ਸੁਰੀਲੇ ਕਲਾਕਾਰ,
ਗੁਰਸੇਵਕ ਸੋਨੀ |
ਸਤਪਾਲ ਸਿੰਘ,ਮਾਖਤਾਰ ਸਿੰਘ,
ਦੋ ਵੱਡੇ ਵੀਰ ਨੇ ਤੇਰੇ ਸੱਜੀਆਂ ਬਾਹਵ |
ਸੁਖਵਿੰਦਰ ਕੌਰ ਤੇ ਰਾਜਵੰਤ ਕੌਰ,
ਰੱਖੜੀ ਤੇ ਤੱਕਣ ਵੀਰਾਂ ਦੀਆਂ ਰਾਹਵਾਂ |
ਤੂੰ ਵੀ ਹੈਂ ਸੋਹਣਾ ਤੇ ,
ਤੇਰਾ ਸੋਹਣਾ ਏ ਸੰਸਾਰ |
ਗੁਰਸੇਵਕ ਸੋਨੀ |
ਤੈਨੂੰ ਜਾਣਦਾ ਜਹਾਨ ਸਾਰਾ,
ਸੁਰੀਲੇ ਕਲਾਕਾਰ,
ਗੁਰਸੇਵਕ ਸੋਨੀ
ਬਾਲ ਵਰੇਸ ਦੇ ਮਿੱਤਰ ਪਿਆਰੇ ਸਨ,
ਬੇਲੀ,ਛੱਬਾ,ਭਾਲਾ,ਲਾਡੀ,ਸਾਬੀ,ਸਰਦਾਰੀ |
ਸਭ ਦੇਂਦੇ ਸਨ ਜਾਨ ਯਾਰ ਤੇ ,
ਦੁੱਖਭੰਜਨਾ ਨਹੀ ਸੀ ਕਿਸੇ ਤੇ ਬੇਇਤਬਾਰੀ |
ਪਿੰਡ ਦੀ ਸੱਥ ਚ ਇਕੱਠਿਆਂ,
ਹੋ ਕੇ ਸਭ ਲਾਉਂਦੇ ਸੀ ਦਰਬਾਰ |
ਗੁਰਸੇਵਕ ਸੋਨੀ |
ਤੈਨੂੰ ਜਾਣਦਾ ਜਹਾਨ ਸਾਰਾ,
ਸੁਰੀਲੇ ਕਲਾਕਾਰ,
ਗੁਰਸੇਵਕ ਸੋਨੀ