3.1 C
United Kingdom
Sunday, March 8, 2026

More

    ਹਾਇਕੂ -ਰਾਜਵਿੰਦਰ ਰੌਂਤਾ

    ਰਾਜਵਿੰਦਰ ਰੌਂਤਾ, ਰੌਂਤਾ (ਮੋਗਾ)

    9876486187
    1 ਲੇਖਕ ਆ ਗੇ
    ਧਰਨਿਆਂ ਦੇ ਵਿੱਚ
    ਗੱਲ ਬਣੂੰ ਗ਼ੀ।
    2 ਕਲਮਾਂ ਹਲ
    ਦੁਸ਼ਮਣ ਦੇ ਵੱਲ
    ਖੈਰ ਨੀਂ ਹੁਣ
    3 ਕਿਸਾਨ ਕਾਮਾ
    ਕਰੰਗੜੀਆਂ ਪਾਕੇ
    ਧਰਨਿਆਂ ਤੇ
    4 ਲੋਕ ਏਕਤਾ
    ਦੁਸ਼ਮਣ ਡਰਿਆ
    ਜਿੱਤ ਯਕੀਨੀ
    5 ਕਿਸਾਨ ਮੁੱਦਾ
    ਪਿੰਡ ਪਿੰਡ ਭਖਿਆ
    ਲੋਕ ਲਹਿਰ
    6 ਲੋਕ ਅੱਕ ਕੇ
    ਇੱਕਮੁੱਠ ਹੋ ਗਏ
    ਯੁੱਗ ਬਦਲੂ
    7 ਸੋਚੋ ਸਮਝੋ
    ਵਰਤ ਈ ਨਾ ਜਾਵੇ
    ਕੋਈ ਤੁਹਾਨੂੰ
    8 ਜਾਗਦੇ ਰਹੋ
    ਕੋਈ ਲਗਾ ਨਾ ਜਾਵੇ
    ਏਕੇ ਨੂੰ ਪਾੜ
    9 ਲੰਘਿਆ ਵੇਲਾ
    ਵਪਿਸ ਨਹੀਂ ਆਉਂਦਾ
    ਸੁਚੇਤ ਰਹੋ
    10 ਖਬਰਦਾਰ
    ਰਹਿਣਾ ਹੁਸ਼ਿਆਰ
    ਵੈਰੀ ਜ਼ਾਲਮ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!