14.8 C
United Kingdom
Monday, June 22, 2026

More

    ਕੈਪਟਨ ਅਮਰਿੰਦਰ ਸਿੰਘ ਐਮ.ਐਸ.ਪੀ ‘ਤੇ ਖ਼ਰੀਦ ਕਰੇ ਜਾਂ ਫਿਰ ਗੱਦੀ ਛੱਡੇ- ਭਗਵੰਤ ਮਾਨ

    ਮਾਨ ਨੇ ਮੌੜ ਮੰਡੀ ਦੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਲਾਂ
    ਅਸ਼ੋਕ ਵਰਮਾ
    ਬਠਿੰਡਾ, 23 ਅਕਤੂਬਰ2020। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਖਿਆ ਹੈ ਕਿ ਕੈਪਟਲ ਅਮਰਿੰਦਰ ਸਿੰਘ ਜਾ ਤਾਂ ਨਰਮੇ ਦੀ ਖਰੀਦ ਐਮਐਸਪੀ ਤੇ ਕਰਨ ਜਾਂ ਫਿਰ ਗੱਦੀ ਛੱਡਣ। ਉਹਨਾਂ ਆਖਿਆ ਕਿ ਕਿਸਾਨ ਐਲਾਨੇ ਗਏ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨਾਲੋਂ ਘੱਟ ਭਾਅ ‘ਤੇ ‘ਚਿੱਟਾ ਸੋਨਾ‘ ਵੇਚਣ ਲਈ ਮਜਬੂਰ ਹਨ। ਅੱਜ ਮੌੜ ਮੰਡੀ ’ਚ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਲਈ ਅਨਾਜ ਮੰਡੀ ਪੁੱਜੇ ਭਗਵੰਤ ਮਾਨ ਨੇ ਕੈਪਟਨ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ  ਨਾਲ ਹੀ ਭਗਵੰਤ ਮਾਨ ਨੇ ਬਾਦਲਾਂ ਨੂੰ ਟਕੋਰਾਂ ਲਾਈਆਂ ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅੱਜ ਜੋ ਹਾਲ ਮਾਲਵੇ ਦੀਆਂ ਮੰਡੀਆਂ ‘ਚ ਨਰਮੇ ਅਤੇ ਦੁਆਬੇ ਦੀਆਂ ਮੰਡੀਆਂ ‘ਚ ਮੱਕੀ ਦੀ ਫ਼ਸਲ ਦਾ ਹੋ ਰਿਹਾ ਹੈ, ਕੱਲ ਨੂੰ ਜਦੋਂ ਮੋਦੀ ਦੇ ਕਾਲੇ ਕਾਨੂੰਨ ਲਾਗੂ ਹੋ ਗਏ ਤਾਂ ਕਣਕ ਅਤੇ ਝੋਨੇ ਦੀਆਂ ਫ਼ਸਲਾਂ ਵੀ ਏੇਦਾਂ ਹੀ ਐਮਐਸਪੀ ਨਾਲੋਂ ਅੱਧੇ ਮੁੱਲ ਰੁਲਣਗੀਆਂ। ਉਨਾਂ ਕਿਹਾ ਕਿ ਕਿਸਾਨ ਜਾਵੇਗਾ ਕਿੱਥੇ? ਫਾਰਮ ਹਾਊਸ ‘ਚ ਬੈਠੇ ਮਹਾਰਾਜੇ ਨੂੰ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ ਹੈ।
                                ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ‘ਚ ਕੇਜਰੀਵਾਲ ਸਰਕਾਰ ਐਮਐਸਪੀ ਤੋਂ ਉੱਪਰ ਸਵਾਮੀਨਾਥਨ ਦੀਆਂ ਸਿਫ਼ਾਰਿਸ਼ਾਂ ਮੁਤਾਬਿਕ ਆਪਣੇ ਕਿਸਾਨਾਂ ਨੂੰ ਫ਼ਸਲਾਂ ਦਾ ਮੁੱਲ ਦੇ ਸਕਦੀ ਹੈ ਤਾਂ ਅਮਰਿੰਦਰ ਸਿੰਘ ਸਰਕਾਰ ਆਪਣੇ ਕਿਸਾਨਾਂ ਨੂੰ ਐਮਐਸਪੀ ਬਰਾਬਰ ਮੁੱਲ ਦੀ ਗਰੰਟੀ ਕਿਉਂ ਨਹੀਂ ਦਿੰਦੀ? ਮਾਨ ਮੁਤਾਬਿਕ ਨੀਅਤ ਚੰਗੀ ਹੋਵੇ ਤਾਂ ਸਭ ਸੰਭਵ ਹੈ, ਜੇ ਨੀਅਤ ‘ਚ ਖੋਟ ਹੋਣ ਤਾਂ ਸਰਕਾਰਾਂ ਦੇ ਖ਼ਜ਼ਾਨੇ ਹਮੇਸ਼ਾ ਖ਼ਾਲੀ ਹੀ ਰਹਿੰਦੇ ਹਨ।ਮਾਨ ਨੇ ਕਿਹਾ ਕਿ ਫ਼ਸਲ ਦੀ ਰੁੱਤ ‘ਚ ਕਿਸਾਨਾਂ ਖੇਤਾਂ ਦੀ ਥਾਂ ਰੇਲਾਂ ਦੀਆਂ ਪਟੜੀਆਂ ਅਤੇ ਸੜਕਾਂ ‘ਤੇ ਸੰਘਰਸ਼ ਕਰਨ ਲਈ ਮਜਬੂਰ ਹਨ। ਉਹਨਾਂ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੀ  ਅਪੀਲ ਕਰਦਿਆਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਕਿਸਾਨਾਂ ਨੂੰ ਸੰਘਰਸ਼ ਮੱਠਾ ਕਰਨ ਦੀਆਂ ਅਪੀਲਾਂ ਕਰਨ ਦੀ ਥਾਂ ਆਪਣੇ ਮਿੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ।ਭਗਵੰਤ ਮਾਨ ਨੇ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਕਾਨੂੰਨਾਂ ਵਿਰੁੱਧ ਅਮਰਿੰਦਰ ਸਿੰਘ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਫ਼ਰਜ਼ੀ ਕਰਾਰ ਦਿੱਤਾ।
                           ਉਹਨਾਂ ਕਿਹਾ ਕਿ ਜਿੰਨਾ ਚਿਰ ਪੰਜਾਬ ਸਰਕਾਰ ਆਪਣੇ ਪੱਧਰ ‘ਤੇ ਐਮਐਸਪੀ ਉੱਤੇ ਖ਼ਰੀਦ ਦੀ ਗਰੰਟੀ ਵਾਲਾ ਆਪਣਾ ਕਾਨੂੰਨ ਨਹੀਂ ਲਿਆਉਂਦੀ, ਉਨਾਂ ਚਿਰ ਕਿਸਾਨਾਂ ਦੇ ਹਿਤਾਂ ਦੀ ਰਾਖੀ ਸੰਭਵ ਨਹੀਂ ਹੈ। ਇਸ ਲਈ ਸਭ ਨੂੰ ਇੱਕਜੁੱਟ ਹੋ ਕੇ ਲੜਾਈ ਲੜਨੀ ਪਵੇਗੀ ਅਤੇ ਲੋਕਾਂ ਦਾ ਦੁੱਖ ਦਰਦ ਸਮਝਣ ਵਾਲੇ ਚੰਗੇ ਬੰਦੇ ਅੱਗੇ ਲਿਆਉਣੇ ਪੈਣਗੇ।  ਬਾਦਲਾਂ ਨੂੰ ਨਿਸ਼ਾਨੇ ਤੇ ਲੈਂਦਿਆਂ ਭਗਵੰਤ ਮਾਨ ਨੇ ਕਿਹਾ, ‘‘ਬਾਦਲ ਪੰਜਾਬ ਦੇ ਲੋਕਾਂ ਨੂੰ ਇਹ ਤਾਂ ਦੱਸ ਦੇਣ ਕਿ ਉਹ ਅਜਿਹੀ ਕਿਹੜੀ ਫ਼ਸਲ ਬੀਜਦੇ ਹਨ ਜਿਸ ਨਾਲ ਚੰਦ ਸਾਲਾਂ ‘ਚ 1000 ਬੱਸਾਂ ਦੀ ਫਲੀਟ ਅਤੇ ਆਲੀਸ਼ਾਨ ਹੋਟਲ ਖੜੇ ਹੋ ਜਾਂਦੇ ਹਨ? ਮਾਨ ਨੇ ਕਿਹਾ ਕਿ ਕਿਸਾਨਾਂ ਦੇ ਦਬਾਅ ‘ਚ ਆ ਕੇ ਹੀ ਹਰਸਿਮਰਤ ਕੌਰ ਬਾਦਲ ਨੂੰ ਗੱਦੀ ਅਤੇ ਬਾਦਲਾਂ ਨੂੰ ਮੋਦੀ ਛੱਡਣਾ ਪਿਆ।  ਉਨਾਂ ਨਾਲ ਹੀ ਲੋਕਾਂ ਨੂੰ ਸੁਚੇਤ ਕੀਤਾ ਕਿ ਅੰਦਰੋਂ ਕੈਪਟਨ, ਮੋਦੀ ਅਤੇ ਬਾਦਲ ਅੱਜ ਵੀ ਇੱਕ-ਮਿੱਕ ਹਨ। ਇਸ ਮੌਕੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ , ਨਵਦੀਪ ਸਿੰਘ ਜੀਦਾ, ਨੀਲ ਗਰਗ ਅਤੇ ਗੁਰਜੰਟ ਸਿੰਘ ਸੀਬੀਆ ਵੀ ਹਾਜ਼ਰ ਸਨ।   

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!