17 C
United Kingdom
Sunday, June 21, 2026

More

    ਕੇਂਦਰ ਦੇ ਕਿਸਾਨ ਵਿਰੋਧੀ ਬਿਲਾਂ ਖਿਲਾਫ ਏਕਤਾ ਸੁਸਾਇਟੀ ਦਾ ਧਰਨਾ 25 ਨੂੰ

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਮੈਂਬਰਾ ਨਾਲ ਮੀਟਿੰਗ ਕਰਦੇ ਹੋਏ ਮਹਿਮੂਦ ਥਿੰਦ।

    ਮਾਲੇਰਕੋਟਲਾ, 23 ਅਕਤੂਬਰ (ਜਮੀਲ ਜੌੜਾ): ਏਕਤਾ ਹੈਂਡੀਕੈਪਡ ਐਂਡ ਵਿਧਵਾ ਵੈਲਫੇਅਰ ਸੁਸਾਇਟੀ ਰਜਿ: ਮਾਲੇਰਕੋਟਲਾ ਦੀ ਇੱਕ ਅਹਿਮ ਮੀੰਿਟਗ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿੱਚ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਫੈਸਲਾ ਕੀਤਾ ਗਿਆ ਕਿ ਕੇਂਦਰ ਸਰਕਾਰ ਵੱਲੋ ਜੋ ਖੇਤੀ ਕਾਨੂੰਨ ਦਾ ਬਿੱਲ ਪਾਸ ਕੀਤਾ ਗਿਆ ਹੈ ਉਸ ਦੇ ਵਿਰੁੱਧ ਪੂਰੇ ਦੇਸ਼ ਅੰਦਰ ਕਿਸਾਨ ਜਥੇਬੰਦੀਆਂ ਵੱਲੋ ਉਸ ਖੇਤੀ ਕਾਨੂੰਨ ਬਿੱਲ ਨੂੰ ਵਾਪਸ ਕਰਵਾਉਣ ਲਈ ਥਾਂ ਥਾਂ ਤੇ ਕੀਤੇ ਜਾ ਰਹੇ ਧਰਨੇ ਮੁਜਾਹਰਿਆਂ ‘ਚ ਜੱਥੇਬੰਦੀ ਵੀ ਕਿਸਾਨਾਂ ਨਾਲ ਖੜੇਗੀ ।ਏਕਤਾ ਹੈਂਡੀਕੈਪਡ ਐਂਡ ਵਿਧਵਾ ਵੈਲਫੇਅਰ ਸੁਸਾਇਟੀ ਰਜਿ: ਮਾਲੇਰਕੋਟਲਾ ਵੱਲੋ ਵੀ ਇਸ ਖੇਤੀ ਕਾਨੂੰਨ ਬਿੱਲ ਨੂੰ ਵਾਪਸ ਕਰਵਾਉਣ ਲਈ ਕਿਸਾਨ ਜਥੇਬੰਦੀਆ ਦਾ ਸਮਰਥਣ ਕਰਨ ਦਾ ਐਲਾਨ ਕਰਦਿਆ ਫੈਸਲਾ ਕੀਤਾ ਗਿਆ ਹੈ ਕਿ ਸੁਸਾਇਟੀ ਵੱਲੋ ਅੰਗਹੀਣ ਅਤੇ ਵਿਧਵਾਂ ਔਰਤਾਂ ਨੂੰ ਨਾਲ ਲੈ ਕੇ 25 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ ਗਿਆਰਾ ਵੱਜੇ ਤੋਂ ਖੇਤੀ ਕਾਨੂੰਨ ਬਿੱਲ ਨੂੰ ਵਾਪਸ ਕਰਵਾਉਣ ਲਈ ਰੋਸ ਮੁਜਾਹਰਾ ਕੀਤਾ ਜਾਵੇਗਾ।ਇਸ ਮੁਜਾਹਰੇ ਵਿੱਚ ਸ਼ਾਮਲ ਹੋਏ ਅੰਗਹੀਣ ਵਿਆਕਤੀ ਅਤੇ ਵਿਧਵਾਂ ਔਰਤਾਂ ਸਰਕਾਰੀ ਹਸਪਤਾਲ ਤੋਂ ਚੱਲ ਕੇ ਧੂਰੀ ਰੋਡ ਵਿੱਖੇ ਕਿਸਾਨ ਜਥੇਬੰਦੀਆਂ ਵੱਲੋ ਲਗਾਏ ਧਰਨੇ ਵਿੱਚ ਸਮੂਲੀਅਤ ਕਰਨਗੇ।ਇਸ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਕੈਸ਼ੀਅਰ ਕੁਲਵਿੰਦਰ ਸਿੰਘ ਭੂਦਨ ਨਾਲ ਵੀ ਮੀਟਿੰਗ ਕਰਕੇ ਉਹਨਾਂ ਦੇ ਧਿਆਨ ਵਿੱਚ ਲਿਆਦਾ ਗਿਆ ਕਿ ਇਸ ਮੁਜਾਹਰੇ ਦੌਰਾਨ ਅੰਗਹੀਣ ਵਿਆਕਤੀ ਅਤੇ ਵਿਧਵਾਂ ਔਰਤਾਂ ਵੱਲੋ ਮੋਦੀ ਦਾ ਪੁਤਲਾ ਵੀ ਜਲਾਇਆ ਜਾਵੇਗਾ।ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਮੁਹੰਮਦ ਅਨਵਾਰ,ਕੈਸ਼ੀਅਰ ਮੁਹੰਮਦ ਸ਼ਕੀਲ,ਮੁਹੰਮਦ ਇਮਰਾਨ,ਫਕੀਰ ਮੁਹੰਮਦ,ਮੁਹੰਮਦ ਸ਼ਕੀਲ,ਪਰਮਜੀਤ ਸਿੰਘ ਅਤੇ ਕੁਲਦੀਪ ਸਿੰਘ ਹਥਨ,ਮੇਜਰ ਸਿੰਘ,ਗੁਰਪ੍ਰੀਤ ਸਿੰਘ ਚਾਂਗਲੀ,ਰੁਲਦੂ ਸਿੰਘ,ਮਿੱਠੂ ਸਿੰਘ,ਈਦੂ ਖਾਂ ਕਿਲਾਂ ਰਹਿਮਤਗੜ ਚਰਨ ਸਿੰਘ , ਅਤੇ ਮੇਜਰ ਸਿੰਘ ਮੈਂਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਮੌਕੇ ਤੇ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!