ਸਕਾਟਲੈਂਡ ਦੇ ਮਸ਼ਹੂਰ ਸ਼ਾਇਰ ਸਲੀਮ ਰਜ਼ਾ (ਰਾਏਕੋਟੀ) ਵਲੋੰ ਗੁਰੂ ਨਾਨਕ ਦੇਵ ਜੀ ਦੀ ਸਿਫ਼ਤ ਸਲਾਹ ਵਿੱਚ ਲਿਖੇ ਕੁੱਝ ਸ਼ੇਅਰ ਅਤੇ ਇੱਕ ਗਜ਼ਲ:-

ਸੱਚੀ ਸੁੱਚੀ ਬਾਣੀ ਵਾਲਾ,
ਸੱਭ ਤੋਂ ਚੰਗੀ ਕਹਾਣੀ ਵਾਲਾ।
ਪੁੱਠੇ ਰਾਹ ਤੋਂ ਸਾਨੂੰ ਹਟਾਕੇ,
ਸਿੱਧੇ ਰਾਹ ਦੀ ਦੱਸਣ ਨਿਸ਼ਾਨੀ ਵਾਲਾ।
ਨਾਨਕਾ,ਤੇਰੀਆਂ ਗੱਲਾਂ ਪੜ੍ਕੇ, ਮੇਰੀਆਂ ਸੋਚਾਂ ਨਿੱਖਰ ਗਈਆਂ ।
ਨਾਨਕਾ, ਸੱਚ ਦੀ ਪੌੜੀ ਚੜ੍ਕੇ,ਮੇਰੀਆਂ ਸੋਚਾਂ ਨਿੱਖਰ ਗਈਆਂ ।
ਨਫਰਤ ਨੂੰ ਰੱਦ ਕਰਕੇ,ਇਨਸਾਨੀਅਤ ਦਾ ਸਬਕ ਦਿੱਤਾ ।
ਨਾਨਕਾ,ਇਨਸਾਨੀਅਤ ਇਖ਼ਤਿਆਰ ਕਰਕੇ,ਮੇਰੀਆਂ ਸੋਚਾਂ ਨਿੱਖਰ ਗਈਆਂ ।
*
ਸਾਰੀਆਂ ਤਵਾਰੀਖਾਂ ‘ਚੋਂ ਗੁਰੂ ਨਾਨਕ ਜੀ ਦੀ ਤਾਰੀਖ਼ ਕਹਾਣੀ ਪਸੰਦ ਆਈ।
ਮਿਹਰਬਾਨੀ ਕੁਦਰਤ ਦੀ,ਜਿਹਨੇ ਮੇਰੀਆਂ ਸੋਚਾਂ ‘ਚ ਇਹ ਮਹਾਨ ਗਜ਼ਲ ਪਾਈ।
ਨਾ ਸੀ ਨਾਨਕ ਹਿੰਦੂਆਂ ਦਾ, ਨਾ ਸੀ ਮੁਸਲਮਾਨਾਂ ਦਾ।
ਨਾਨਕ ਤਾਂ ਇਨਸਾਨ ਸੀ,ਨਾਨਕ ਸੱਭ ਇਨਸਾਨਾਂ ਦਾ।
ਨਾਂ ਸੀ ਨਾਨਕ ਸਿੱਖਾਂ ਦਾ, ਨਾਂ ਸੀ ਕਰਿਟੀਆਨਾਂ ਦਾ।
ਨਾਂ ਨਾਨਕ ਹਾਮੀ ਤੋਪਾਂ ਦਾ,ਨਾਂ ਹਾਮੀ ਕਿਰਪਾਨਾਂ ਦਾ।
ਨਾ ਨਾਨਕ ਨੇ ਹੁਕਮ ਦਿੱਤਾ ਕਿਸੇ ਨੂੰ ਮਾਰਣ ਦਾ।
ਨਾਨਕ ਤਾਂ ਅਮਨ ਦਾ ਚਮਨ ਸੀ,ਨਾਨਕ ਅਵਤਾਰ ਜਹਾਨਾਂ ਦਾ।
ਦੁਨੀਆਂ ਤੋਂ ਸਾਰੇ ਝਗੜੇ ਤੇ ਜੰਗਾਂ ਮੁੱਕ ਜਾਵਣ,
ਕਰਨ ਜੇ ਸਾਰੇ ਇਨਸਾਨ ਪਾਲਣ ਨਾਨਕ ਦਿਆਂ ਫਰਮਾਨਾਂ ਦਾ।
ਹਿੰਦੂ ਚਾਹੁੰਦੇ ਸੀ ਜਾਲਣਾ,ਮੁਸਲਮਾਨ ਚਾਹੁੰਦੇ ਸੀ ਦੱਬਣਾਂ।
ਨਾ ਨਾਨਕ ਕਬਰਿਸਤਾਨਾਂ ਦਾ, ਨਾਂ ਸੀ ਓੁਹ ਸ਼ਮਸ਼ਾਨਾਂ ਦਾ।
ਨਾਂ ਜਾਤਾਂ ਪਾਤਾਂ ਮੰਨੀਆਂ ,ਨਾਂ ਪੱਥਰਾਂ ਦੀਆਂ ਪੂਜਾ ਪਾਠਾਂ ।
ਨਾਂ ਸੀ ਨਾਨਕ ਦਾ ਰੱਬ ਕਾਅਬੇ ਦਾ,ਨਾਂ ਗੰਗਾ ਇਸ਼ਨਾਨਾਂ ਦਾ।
ਨਾਨਕ ਨੇ ,ਕਬੀਰ ,ਫਰੀਦ ਨੇ ਮੰਨਿਆ ,ਬੁੱਲ੍ਹੇ ਸ਼ਾਹ ਫਕੀਰ ਨੇ ਮੰਨਿਆ ।
ਓੁਹੀ ਸਲੀਮ ਰਜ਼ਾ ਦਾ ਰੱਬ ,ਜਿਹੜਾ ਰੱਬ ਏ ਸਾਰੇ ਜਹਾਨਾਂ ਦਾ।
*******************
ਸ਼ਾਹਮੁੁਖੀ ਤੋੋਂ ਗੁਰਮੁਖੀ ਅਨੁਵਾਦ
ਸੋਹਲ ਸੰਤੋਖ ਸਿੰਘ
