7.5 C
United Kingdom
Sunday, March 8, 2026

More

    ਜੀਣੇ ਦਾ ਵੱਲ

    ਦੁੱਖਭੰਜਨ ਰੰਧਾਵਾ
    0351920036369

    ਤੇਰੇ ਪਿਆਰ ਨੇਂ ਸਿਖਾਇਆ,
    ਮੈਨੂੰ ਜੀਣੇਂ ਦਾ ਵੱਲ |
    ਮੈਨੂੰ ਰੋਜ਼ ਪੀੜਾਂ ਨਾ ਨਵਾਜੇ਼,
    ਤੇਰਾ ਦਿੱਤਾ ਹੋਇਆ ਸੱਲ੍ਹ |
    ਤੇਰੇ ਪਿਆਰ ਨੇਂ ਸਿਖਾਇਆ,
    ਮੈਨੂੰ ਜੀਣੇਂ ਦਾ ਵੱਲ |

    ਮੇਰੀ ਖੋਹ ਕੇ ਆਜ਼ਾਦੀ,
    ਮੈਨੂੰ ਬੇੜੀਆਂ ਚ ਰੱਖੇ |
    ਮੈਨੂੰ ਤੇਹ ਤੇਰੇ ਮੋਹ ਦੀ,
    ਰੋਜ਼ ਝੱਲਦੀਏ ਪੱਖੇ |
    ਤੇਰੀ ਦੀਦ ਦਾ ਨਗਾੜਾ,
    ਮੇਰਾ ਕਰ ਦੇਂਦਾ ਹੱਲ |
    ਤੇਰੇ ਪਿਆਰ ਨੇਂ ਸਿਖਾਇਆ,
    ਮੈਨੂੰ ਜੀਣੇਂ ਦਾ ਵੱਲ |

    ਮੈਂ ਮੰਜਿਲ ਨੂੰ ਜਾਵਾਂ,
    ਮੈਨੂੰ ਲੱਗੇ ਰੋਜ਼ ਧੱਕਾ |
    ਜਿਹੜੀ ਗਲੀ ਤੇਰਾ ਘਰ,
    ਉਸੇ ਗਲੀ ਮੇਰਾ ਮੱਕਾ |
    ਨੀ ਉਦੋਂ ਹੋਊ ਮੇਰਾ ਹੱਜ,
    ਜਦੋਂ ਹੋਣੀ ਏ ਵਸਲ |
    ਤੇਰੇ ਪਿਆਰ ਨੇਂ ਸਿਖਾਇਆ,
    ਮੈਨੂੰ ਜੀਣੇਂ ਦਾ ਵੱਲ |

    ਨੀ ਜਦੋਂ ਤੈਨੂੰ ਮੈਂ ਧਿਆਵਾਂ,
    ਉਦੋਂ ਮਿਲਦੀ ਏਂ ਤੂੰ |
    ਨੀ ਜਦੋਂ ਤੈਨੂੰ ਮੈਂ ਬੁਲਾਵਾ,
    ਉਦੋਂ ਮਿਲਦੀ ਏਂ ਤੂੰ |
    ਉਦੋਂ ਹੁੰਦੇ ਨੇ ਨਬੇੜੇ,
    ਉਦੋਂ ਮੁੱਕ ਜਾਂਦੀ ਗੱਲ |
    ਤੇਰੇ ਪਿਆਰ ਨੇਂ ਸਿਖਾਇਆ,
    ਮੈਨੂੰ ਜੀਣੇਂ ਦਾ ਵੱਲ |

    ਮੈਨੂੰ ਭਟਕਣ ਤੋਂ ਬਚਾ ਲੈ,
    ਮੇਰੇ ਬਖਸ਼ ਦੇ ਗੁਨਾਂਹ |
    ਤੂੰ ਮੈਨੂੰ ਲੈ-ਲੈ ਕਲਾਵੇ,
    ਤੇ ਕਰ ਜੁਲਫਾਂ ਦੀ ਛਾਂ |
    ਹਾਂ ਤੇਰੇ ਬਾਜੋਂ ਊਣਾਂ,
    ਆ ਮੇਰੇ ਨਾਲ-ਨਾਲ ਚੱਲ |
    ਤੇਰੇ ਪਿਆਰ ਨੇਂ ਸਿਖਾਇਆ,
    ਮੈਨੂੰ ਜੀਣੇਂ ਦਾ ਵੱਲ |

    ਡਾਢੇ ਜੱਗ ਦੀ ਏ ਸੀਮਾਂ,
    ਕਰਕੇ ਪਾਰ ਉਰਾਂ ਆ ਜਾ |
    ਮੇਰੀਆਂ ਰਗਾਂ ਵਿੱਚ ਵਹਿ,
    ਨੀ ਮੇਰੇ ਅੰਦਰ ਸਮਾ ਜਾ |
    ਮੇਰਾ ਲੂੰ-ਲੂੰ ਕੰਬ ਜਾਵੇ,
    ਮੇਰੇ ਖੜਕ ਜਾਣ ਟੱਲ |
    ਤੇਰੇ ਪਿਆਰ ਨੇਂ ਸਿਖਾਇਆ,
    ਮੈਨੂੰ ਜੀਣੇਂ ਦਾ ਵੱਲ |

    ਨੀ ਦੁੱਖਭੰਜਨ ਦਾ ਡਰ,
    ਉਸਨੂੰ ਮਾਰ ਕੇ ਨਾ ਰੱਖੇ |
    ਤੇਰੀ ਦਿੱਤੀ ਗਈ ਠਾਰੀ,
    ਉਸਨੂੰ ਠਾਰ ਕੇ ਨਾ ਰੱਖੇ |
    ਇੱਕ ਵਾਰੀ ਕਹਿ ਕੇ ਦੇਖੀਂ,
    ਲੁਹਾ ਕੇ ਰੱਖ ਦੇਊ ਖੱਲ |
    ਤੇਰੇ ਪਿਆਰ ਨੇਂ ਸਿਖਾਇਆ,
    ਮੈਨੂੰ ਜੀਣੇਂ ਦਾ ਵੱਲ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!