6.9 C
United Kingdom
Saturday, March 7, 2026

More

    ਸਿਲਮਾ ਵਿਖੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਹੋਇਆ ਭਾਰੀ ਇਕੱਠ

    (ਮੋਦੀ ਸਰਕਾਰ ਖੇਤੀ ਕਨੂੰਨ ਵਾਪਸ ਲਵੇ- ਪਾਲ ਸਹੋਤਾ)
    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ) – 19 ਅਕਤੂਬਰ 2020

    ਜਿੱਥੇ ਪੰਜਾਬ ਵਿੱਚ ਕਿਸਾਨ ਅੰਦੋਲਨ ਪੂਰਾ ਭਖਿਆ ਹੋਇਆ ਹੈ, ਓਥੇ ਪਰਵਾਸੀ ਪੰਜਾਬੀਆਂ ਵਿੱਚ ਵੀ ਪੰਜਾਬ ਅੰਦਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਤਿੱਖਾ ਪ੍ਰਤੀਕਰਮ ਵੇਖਣ ਨੂੰ ਮਿਲ ਰਿਹਾ ਹੈ। ਇਹਨਾਂ ਕਾਲੇ ਕਨੂੰਨਾਂ ਦੇ ਵਿਰੋਧ ਵਿੱਚ ਫਰਿਜ਼ਨੋ ਦੇ ਲਾਗਲੇ ਸ਼ਹਿਰ ਸਿਲਮਾ ਦੇ ਗੁਰਦਵਾਰਾ ਸਿੱਖ ਸੈਂਟਰ ਆਫ ਪੈਸੇਫਿਕ ਕੋਸਟ ਵਿੱਚ ਪੰਜਾਬੀਆਂ ਦਾ ਵਿਸਾਲ ਇਕੱਠ ਹੋਇਆ, ਇਸ ਇਕੱਠ ਨੂੰ ਜਿੱਥੇ ਹੋਰ ਬੋਲਣ ਵਾਲੇ ਬੁਲਾਰਿਆਂ ਨੇ ਸੰਬੋਧਨ ਕੀਤਾ ਓਥੇ ਐਨ ਆਰ ਆਈ ਸਭਾ ਦੇ ਪ੍ਰਧਾਨ ਕਿਰਪਾਲ ਸਿੰਘ ਸਹੋਤਾ (ਪਾਲ ਸਹੋਤਾ) ਨੇ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਇਹਨਾਂ ਕਿਸਾਨ ਵਿਰੋਧੀ ਕਨੂੰਨਾਂ ਨੂੰ ਭਾਰਤ ਸਰਕਾਰ ਫ਼ੌਰੀ ਤੌਰ ਤੇ ਰੱਦ ਕਰੇ, ਉਹਨਾਂ ਕਿਹਾ ਭਾਰਤ ਵਰਗੇ ਦੇਸ਼ ਵਿੱਚ 70 ਪ੍ਰਤੀਸ਼ਤ ਲੋਕ ਖੇਤੀ ਤੇ ਨਿਰਭਰ ਕਰਦੇ ਹਨ ਅਤੇ ਐਸੇ ਮੁਲਕ ਵਿੱਚ ਅਸੀਂ ਕਿਸਾਨੀ ਨੂੰ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਤੇ ਨਹੀਂ ਛੱਡ ਸਕਦੇ।

    ਉਹਨਾ ਕਿਹਾ ਲੋਕ-ਤੰਤਰ ਵਿੱਚ ਲੋਕਾਂ ਦੀ ਅਵਾਜ਼ ਸੁਣੀ ਜਾਣੀ ਚਾਹੀਦੀ ਹੈ ਪਰ ਅਫ਼ਸੋਸ ਕਿ ਤਾਨਾਸ਼ਾਹ ਰਾਜ ਫਿਰਕੂ ਰੰਗ ਵਿੱਚ ਡਬੋਕੇ, ਕਾਲੇ ਕਨੂੰਨ ਲਿਆਕੇ ਲੋਕ ਅਵਾਜ਼ ਨੂੰ ਬੰਦ ਕਰਨ ਤੇ ਤੁਲਿਆ ਹੋਇਆ ਹੈ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਨਾ ਭੁੱਲੇ ਕਿ ਕਿਸਾਨ ਨੇ ਹੀ ਭਾਰਤ ਨੂੰ ਅਨਾਜ ਪ੍ਰਤੀ ਆਤਮ-ਨਿਰਭਰ ਬਣਾਇਆ ਹੈ ਨਾ ਕਿ ਕਾਰਪੋਰੇਟ ਘਰਾਣਿਆਂ ਨੇ। ਇਸ ਲਈ ਜੇ ਕਰ ਕੋਈ ਕਨੂੰਨ ਬਣਾਉਣਾ ਹੈ ਉਹ ਕਿਸਾਨੀ ਦੇ ਹੱਕ ਵਿੱਚ ਬਣਾਇਆ ਜਾਵੇ ਨਾਂ ਕਿ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਲਈ। ਬੁਲਾਰਿਆਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਕਿਸਾਨਾਂ ਨੂੰ ਮੁਕੰਮਲ ਇੱਕ ਜੁਟਦਾ ਨਾਲ ਸੰਘਰਸ਼ ਨੂੰ ਅੱਗੇ ਤੋਰਨ ਦੀ ਅਪੀਲ ਕੀਤੀ। ਬੋਲਣ ਵਾਲੇ ਬੁਲਾਰਿਆਂ ਵਿੱਚ ਸੁਖਦੇਵ ਸਿੰਘ ਸਿੱਧੂ , ਕੁੰਦਨ ਸਿੰਘ ਧਾਮੀ, ਗੁਰਦੀਪ ਸਿੰਘ ਅਣਖੀ, ਪ੍ਰਗਟ ਸਿੰਘ ਧਾਲੀਵਾਲ, ਮਲਕੀਤ ਸਿੰਘ ਕਿੰਗਰਾ, ਰਾਜ ਬਰਾੜ, ਡਾ. ਗੁਰੀਤ ਬਰਾੜ , ਸੰਤੋਖ ਮਨਿਹਾਸ, ਸਾਧੂ ਸਿੰਘ ਸੰਘਾ ਅਦਿ ਤੋਂ ਬਿਨਾਂ ਹਰਿੰਦਰ ਕੌਰ ਮੰਢਾਲੀ ਅਤੇ ਸ਼ਰਨਜੀਤ ਕੌਰ ਧਾਲੀਵਾਲ ਨੇ ਕਵਿੱਤਾ ਪੜਕੇ ਹਾਜ਼ਰੀ ਲਵਾਈ। ਸਟੇਜ ਸੰਚਾਲਨ ਸੁਰਿੰਦਰ ਮਢਾਲੀ ਲੀ ਨੇ ਕੀਤਾ। ਇਸ ਇਕੱਠ ਵਿੱਚ ਕਿਸਾਨੀ ਹੱਕਾਂ ਲਈ ਮਤਾ ਵੀ ਪਾਇਆ ਗਿਆ ਜਿਸਨੂੰ ਲੋਕਾਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!