ਰਜਨੀ ਵਾਲੀਆ
ਜੇਕਰ ਮਨ ਵਿੱਚ ਹੰਕਾਰ ਹੋਵੇਗਾ,
ਖੁਦ ਹੀ ਆਪਾ ਬਾਹਰ ਹੋਵੇਗਾ |
ਇੱਜ਼ਤ ਦਿੱਤਿਆਂ ਇੱਜ਼ਤ ਮਿਲਦੀ,
ਸਤਿਕਾਰ ਲਈ ਸਤਿਕਾਰ ਹੋਵੇਗਾ |
ਔਖੀ ਵੇਲੇ ਜੋ ਕੰਮ ਆਵੇਗਾ,
ਉਹੀ ਤਾਂ ਸੱਚਾ ਯਾਰ ਹੋਵੇਗਾ |
ਸਖਸੀ਼ਅਤ ਓਨੀ ਹੀ ਚੰਗੀ ਹੋਊ,
ਜਿੰਨਾਂ ਚੰਗਾ ਮਿਆਰ ਹੋਵੇਗਾ |
ਫੁੱਲ ਤਾਂ ਹੀ ਬਚਿਆ ਰਹਿ ਜੂ,
ਜੇਕਰ ਉਸ ਨੇੜੇ ਖਾਰ ਹੋਵੇਗਾ |
ਤੁਰਨਾ ਵੀ ਮੁਹਾਲ ਹੋ ਜਾਊ,
ਜੇਕਰ ਮਨ ਤੇ ਭਾਰ ਹੋਵੇਗਾ |
ਜਿੰਦਗੀ ਤਾਂ ਹੀ ਚੰਗੀ ਲੱਗੂ,
ਜੇ ਚੰਗਾ ਦਿਲਦਾਰ ਹੋਵੇਗਾ |
ਨੀ ਖੁਦ ਹੀ ਹੋ ਮਹਿਸੂਸ ਜਾਵੇਗਾ,
ਜੇਕਰ ਦਿਲ ਵਿੱਚ ਪਿਆਰ ਹੋਵੇਗਾ |
ਰੱਖ ਨੀਯਤ ਸਾਫ ਮੁਰਾਦ ਮਿਲੂਗੀ,
ਦਿਲ ਅੰਦਰ ਜੋ ਵੀ ਧਾਰ ਹੋਵੇਗਾ |
ਰਜਨੀ ਉਹ ਪੂਰਾ ਸੁਰ ਦੇ ਵਿੱਚ ਗਾਊ,
ਨੀ ਜੋ ਅਸਲੀ ਫਨਕਾਰ ਹੋਵੇਗਾ |