ਅਮਨਪ੍ਰੀਤ ਕੌਰ
ਮੈ ਇੱਕ ਮੁਹੱਬਤ ਹੋਵਾਂ
ਮੈਨੂੰ ਮਨਜ਼ੂਰ ਹੈ
ਤੇ ਇੱਕ ਖਮਿਆਜ਼ਾ
ਤੁਸੀ ਮੇਰੇ ਤੇ ਕਿਸੇ ਦੀ
ਮੁੱਹਬਤ ਦਾ ਲਾਵੋ
ਇਹ ਗਲਤ,
ਮੈਨੂੰ ਕਿਸੇ ਨਾਲ
ਇਸ਼ਕ ਸੁਭਾਵਿਕ
ਪਰ ਕੇਵਲ ਇੱਕ ਮੁਹੱਬਤ
ਤੇ ਬਾਕੀ ਸਭ ਖਤਮ
ਇਹ ਗਲਤ
ਮੇਰੀ ਜ਼ਿੰਦਗੀ ਵਿੱਚ ਕੲੀ
ਰੰਗ ਨੇ ਪਿਆਰ ਦੇ
ਜੋ ਮੈ ਕਰਦਾ ਹਾਂ
ਤੇ ਤੈਨੂੰ ਤੇਰੇ ਹਿੱਸੇ ਦਾ
ਪਿਆਰ ਦੇ ਸਕਦਾ ਕੇਵਲ
ਇਹਨਾਂ ਹੀ
ਮੇਰਾ ਇੰਝ ਕਹਿਣਾ,ਕੀ ਇਹ ਗਲਤ?
ਮੈ ਤੇਰੇ ਨਾਲ ਰਾਬਤਾ
ਸਿਰਫ ਤੇਰੇ ਲਈ ਰੱਖਦਾ
ਤੈਨੂੰ ਸਾਥ ਦੇਣ ਲਈ
ਉਂਝ ਮੈਂ ਮਸ਼ਰੂਫ ਪਰ
ਸਵਿਕਾਰਦਾ ਮੈਨੂੰ ਤੇਰੇ ਨਾਲ ਮੁਹੱਬਤ
ਕੀ ਇਹ ਗਲਤ?
ਮੇਰੇ ਲਈ ਤੂੰ ਇੱਕ
ਕੁੜੀ ਜਿਹਨੂੰ ਪਿਆਰ
ਕੀਤਾ ਜਾ ਸਕਦਾ
ਪਰ ਮੈਲਾ ਨਹੀ
ਮੈ ਤੈਨੂੰ ਮੁਹੱਬਤ ਕਰਦਾ
ਉਂਝ ਹੀ ਜਿਵੇਂ ਤੂੰ ਸੋਚਿਆ,
ਮੈ ਨਰਿੰਦਰ ਤੇ ਕਮਲਾ ਦੇ
ਨਾਇਕਾਂ ਵਰਗਾ ਨੀ
ਜੋ ਕੇਵਲ ਸੁਪਨਿਆਂ ਚ ਜਾਂ
ਸ਼ਰੀਰ ਲਈ ਹੀ ਮੁਹੱਬਤ ਕਰਨ
ਮੈ ਅੱਜ ਵੀ ਇੱਕ ਵੱਖਰਾ
ਅਹਿਸਾਸ ਰੱਖਦਾ, ਕੀ ਇਹ ਗਲਤ?
ਤੈਨੂੰ ਮੁਹੱਬਤ ਇਹੋ ਜਿਹੀ ਹੀ ਚਾਹੀਦੀ
ਜਿਥੇ ਕੁਝ ਵਿੱਥ
ਤੇ ਦੋ ਜਣਿਆਂ ਦਾ ਸਾਥ
ਕੀ ਇਹ ਗਲਤ?