ਜਸਤੇਜ ਸਿੱਧੂ

ਸੜਕਾਂ ਤੇ ਅਸੂਲਾਂ ਦੀ ਚੜੀ ਵਲੀ,
ਸਮੇਂ ਨੇ ਦਿਖਾਇਆ ਹੁਣ ਰੰਗ ਨੀ ਅੜੀੜੇ,
ਮੇਰਾ ਯਾਰ ਹੋਇਆ ਰੰਗਲਾ ਮਸਤੀ ਨਾਲ,
ਮੌਸਮ ਦੀ ਉੱਠੀ ਵੰਗ ਨੀ ਅੜੀਏ,
ਕੁਦਰਤ ਨਿਸਰੀ ਸਰੋਂ ਵਰਗੀ,
ਕਰੋਨਾ ਨੇ ਬਦਲਿਆ ਰੰਗ ਢੰਗ ਨੀ ਅੜੀਏ,
ਸਾਰੰਗੀ ਤੇ ਰਾਗ ਇਲਾਹੀ ਵੱਜਿਆ,
ਕੁਦਰਤ ਨੇ ਛੇੜੀ ਹੁਣ ਰੱਬੀ ਜੰਗ ਨੀ ਅੜੀਏ,
ਮਾਲਕ ਦੁਨੀਆਂ ਦਾ ਜਾਗਿਆ ਹੁਣ,
ਜਕੜੀ ਗਈ ਮਨੁੱਖਤਾ ਠੱਗ ਨੀ ਅੜੀਏ,
ਸਿਰੇ ਦੀ ਸੰਭਾਲ਼ ਹੈ ਉਸ ਸਿਰਜਣਹਾਰ ਦੀ,
ਠੰਡੀ ਉਹੀ ਕਰ ਸਕਦਾ ਇਹ ਅੱਗ ਨੀ ਅੜੀਏ,
ਭਾਂਬੜ ਹਾਹਾਕਾਰ ਦਾ ਬਲਦਾ ਰਹਿਣਾ,
ਕਰਲਾ ਹੁਣ ਤੂੰ ਰੱਬੀ ਸੰਗ ਨੀ ਅੜੀਏ,
ਰੁੱਖਾਂ ਨੂੰ ਤੂੰ ਸੰਗੀ ਸਾਥੀ ਮੰਨ ਲੈ,
ਗੰਦਗੀ ਵਿਰੁੱਧ ਤੂੰ ਛੇੜ ਲੈ ਜੰਗ ਨੀ ਅੜੀਏ,
ਧੂੰਆਂ ਤੇ ਜ਼ਹਿਰੀਲੀ ਹਵਾ ਤੇ ਕਾਬੂ ਕਰਲੇ,
ਭਲਾ ਸਰਬੱਤ ਦਾ ਤੂੰ ਮੰਗ ਨੀ ਅੜੀਏ,
ਇਹ ਖੇਡ ਸਿਰਜਣਹਾਰ ਦੀ ਜੇ ਸਮਝਣੀ ਤੂੰ ,
ਮੰਗ ਲੈ ਉਸਦਾ ਸੰਗ ਨੀ ਅੜੀਏ,
ਜਸਤੇਜ ਨੂੰ ਸਮਝ ਨਿਵੇਕਲੀ ਆ ਗਈ,
ਜਿੱਤੀ ਹੁਣ ਸੰਸਾਰੀ ਜੰਗ ਨੀ ਅੜੀਏ।
ਜਸਤੇਜ ਸਿੱਧੂ
ਨਿਊ ਜਰਸੀ
908-209-0050