23.7 C
United Kingdom
Wednesday, June 24, 2026

More

    ਸਕਾਟਲੈਂਡ ਵਿੱਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਕਰਕੇ ਹੋਈਆਂ 15 ਹੋਰ ਮੌਤਾਂ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਵਿੱਚ ਵਾਇਰਸ ਦੀ ਲਾਗ ਦੇ ਕੇਸਾਂ ਵਿੱਚ ਵਾਧੇ ਦੇ ਨਾਲ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਇੱਥੇ ਪਿਛਲੇ 24 ਘੰਟਿਆਂ ਵਿੱਚ 1400 ਤੋਂ ਵੱਧ ਵਿਅਕਤੀਆਂ ਨੇ ਕੋਰੋਨਾਵਾਇਰਸ ਲਈ ਸਕਾਰਾਤਮਕ ਜਾਂਚ ਕੀਤੀ ਹੈ ਜਦ ਕਿ 15 ਹੋਰ ਮੌਤਾਂ ਇਸ ਜਾਨਲੇਵਾ ਵਾਇਰਸ ਕਰਕੇ ਹੋਈਆਂ ਹਨ। ਨਿਕੋਲਾ ਸਟਰਜਨ ਨੇ ਇਸ ਸੰਬੰਧੀ ਘੋਸ਼ਣਾ ਕੀਤੀ ਕਿ ਕੱਲ੍ਹ ਤੋਂ 1429 ਨਵੀਆਂ ਇਨਫੈਕਸ਼ਨਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਪੰਦਰਾਂ ਮੌਤਾਂ ਵੀ ਸ਼ਾਮਿਲ ਹਨ।
    ਇਹ 15 ਮੌਤਾਂ 80 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀਆਂ ਹਨ। ਨਵੇਂ ਪ੍ਰਾਪਤ ਅੰਕੜਿਆਂ ਨੇ ਪੁਸ਼ਟੀ ਕੀਤੀ ਕਿ 507 ਲੋਕ ਹਸਪਤਾਲ ਵਿੱਚ ਸਨ ਅਤੇ ਇਸਦੇ ਨਾਲ ਹੀ 537 ਨਵੇਂ ਮਾਮਲਿਆਂ ਨਾਲ ਗ੍ਰੇਟਰ ਗਲਾਸਗੋ ਅਤੇ ਕਲਾਈਡ ਵਿਚ ਵੀ ਮਾਮਲਿਆਂ ਦੀ ਗਿਣਤੀ ਵਿਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਲਾਨਾਰਕਸ਼ਾਇਰ ਅਤੇ ਲੋਥੀਅਨ ਵਿੱਚ ਵੀ ਕ੍ਰਮਵਾਰ 327 ਤੇ 239 ਨਵੇਂ ਕੇਸ ਦਰਜ ਕੀਤੇ ਗਏ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!