3.5 C
United Kingdom
Sunday, March 8, 2026

More

    ਮੁੱਲ ਕਾਦਰ ਦਾ ਸਾਰਾ

    ਰਜਨੀ ਵਾਲੀਆ
    ਮੁੱਲ ਕਾਦਰ ਦਾ ਸਾਰਾ ਏ,
    ਬੰਦਾ ਤਾਂ ਬੱਸ ਧੇਲੇ ਦਾ |
    ਮਸਰੂਫ ਲੋਕ ਹੁੰਦੇ ਨੇ ਗਹਿਣੇਂ,
    ਨਹੀਂ ਮੁੱਲ ਕੋਈ ਵਿਹਲੇ ਦਾ |
    ਮੁੱਲ ਕਾਦਰ ਦਾ ਸਾਰਾ ਏ,
    ਬੰਦਾ ਤਾਂ ਬੱਸ ਧੇਲੇ ਦਾ |

    ਇਸ਼ਕ ਹਕੀਕੀ ਰੱਬ ਵਰਤਾਵੇ,
    ਕਰਮਾਂ ਵਾਲੇ ਨੂੰ ਹੀ ਮਿਲਦਾ |
    ਇਹ ਨਹੀਂ ਕਾਫਰ ਲੋਕਾਂ ਦੇ ਲਈ,
    ਸੌਦਾ ਇਹ ਬਿੱਸਮਿੱਲਾਹ ਦਿਲ ਦਾ |
    ਜਿੱਥੇ ਰਾਂਝਣ ਨੇਂ ਵੱਗ ਚਰਾਇਆ,
    ਸੀ ਮੁੱਲ ਪਿਆ ਉਸ ਬੇਲੇ ਦਾ |
    ਮੁੱਲ ਕਾਦਰ ਦਾ ਸਾਰਾ ਏ,
    ਬੰਦਾ ਤਾਂ ਬੱਸ ਧੇਲੇ ਦਾ |

    ਇਨਸਾਨਾਂ ਦੀ ਕਦਰ ਜੋ ਕਰਦਾ,
    ਉਸ ਤੇ ਹੁੰਦੀ ਏ ਰੱਬੀ ਮਿਹਰ |
    ਸਦਾ ਭੁੱਖੇ ਥੀਂ ਉਹ ਰੋਟੀ ਦੇਵੇ,
    ਗਰੀਬੜੇ ਜਾਵਣ ਜਿੰਨੀ ਵੇਰ |
    ਕੋਈ ਵੀ ਮੁੱਲ ਪਾ ਨਹੀਂ ਸਕਦਾ,
    ਕਦੇ ਉਸ ਮਾਲਕ ਦੇ ਚੇਲੇ ਦਾ |
    ਮੁੱਲ ਕਾਦਰ ਦਾ ਸਾਰਾ ਏ,
    ਬੰਦਾ ਤਾਂ ਬੱਸ ਧੇਲੇ ਦਾ |

    ਜਬਰ ਜਨਾਹ ਜਦ ਵੀ ਹੁੰਦਾ ਏ,
    ਕਾਦਰ ਦਾ ਤਖਤਾ ਹਿੱਲਦਾ ਏ |
    ਅੰਤ ਬੁਰੇ ਦਾ ਬੁਰਾ ਹੀ ਹੁੰਦਾ,
    ਕਾਲ ਆ ਜਾਬਰ ਨੂੰ ਮਿਲਦਾ ਏ |
    ਕਿਸਦਾ ਕੀ ਕਿਰਦਾਰ ਉਹ ਜਾਣੇਂ,
    ਦੁਨੀਆਂ ਤੇ ਰੰਗ-ਮੰਚ ਇਸ ਮੇਲੇ ਦਾ |
    ਮੁੱਲ ਕਾਦਰ ਦਾ ਸਾਰਾ ਏ,
    ਬੰਦਾ ਤਾਂ ਬੱਸ ਧੇਲੇ ਦਾ |

    ਫੁੱਲਾਂ ਨੇਂ ਜਦ ਵੀ ਮਹਿਕਾਂ ਵੰਡੀਆਂ,
    ਤਦ ਲੋਕਾਂ ਨੇ ਫੁੱਲ ਤੋੜਕੇ ਸੁੱਟੇ |
    ਅਲੋਪ ਹੋਈਆਂ ਮਹਿਕਾਂ ਬਾਗਾਂ ਚੋਂ
    ਬਦਨ ਕਲੀਆਂ ਦੇ ਵੀ ਮਰੋੜ ਕੇ ਸੁੱਟੇ |
    ਮੁੱਲ ਪਾਇਆ ਮੈਂ ਆਪਣੇਂ ਘਰ ਵਿੱਚ,
    ਮਹਿਕਾਂ ਦੇ ਭਰੇ ਠੇਲੇ ਦਾ |
    ਮੁੱਲ ਕਾਦਰ ਦਾ ਸਾਰਾ ਏ,
    ਬੰਦਾ ਤਾਂ ਬੱਸ ਧੇਲੇ ਦਾ |

    ਦਿਲ ਵਿੱਚ ਜਿਹੜੇ ਥਾਂ ਰੱਖਦੇ ਨੇ,
    ਜਾਵਣ ਵੇਲੇ ਰੌਣਕ ਨਾਲ ਲੈ ਜਾਂਦੇ |
    ਕਰ ਜਾਂਦੇ ਖਾਲੀ ਦਿਲ ਦਾ ਬਨੇਰਾ,
    ਸਕੂਨ ਆਰਾਮ ਹਰ ਹਾਲ ਲੈ ਜਾਂਦੇ |
    ਮੁੱਲ ਤਾਂ ਮਾਲਕ ਪਾ ਧਰਦਾ ਏ ਸਦਾ,
    ਰਜਨੀ ਵੇਲਿਓਂ ਹੋਏ ਕੁਵੇਲੇ ਦਾ |
    ਮੁੱਲ ਕਾਦਰ ਦਾ ਸਾਰਾ ਏ,
    ਬੰਦਾ ਤਾਂ ਬੱਸ ਧੇਲੇ ਦਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!