7.5 C
United Kingdom
Sunday, March 8, 2026

More

    ਹਮਬਰਗ ਦਾ ਸਮੂੰਹ ਪੰਜਾਬੀ ਭਾਈਚਾਰਾ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿਚ ਡੱਟਿਆ

    ਹਮਬਰਗ (ਅਮਰਜੀਤ ਸਿੰਘ ਸਿੱਧੂ)

    ਭਾਰਤ ਵਿਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਗੁਰਦੁਆਰਾ ਸਿੰਘ ਸਭਾ ਹਮਬਰਗ ਦੇ ਪ੍ਰਧਾਨ ਦਲਬੀਰ ਸਿੰਘ ਭਾਊ ਦੀ ਅਗਵਾਈ ਵਿੱਚ ਕਿਸਾਨ ਖੱਖੀ ਲੋਕਾਂ ਨੇ ਇਕੱਤਰ ਹੋ ਕੇ ਹੱਥਾਂ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿਚ ਲਿਖੇ ਮਾਟੋ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਸਮੇ ਦਲਬੀਰ ਸਿੰਘ ਭਾਊ, ਪ੍ਰਮੋਦ ਕੁਮਾਰ ਮਿੰਟੂ ਤੇ ਗੁਰਮੇਲ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਭਾਰਤ ਦੀ ਰੀੜ ਦੀ ਹੱਡੀ ਹੈ। ਜੇਕਰ ਕਿਸਾਨ ਤੰਦਰੁਸਤ ਹੋਵੇਗਾ ਤਦ ਹੀ ਸਾਰਾ ਦੇਸ਼ ਖੁਸ਼ਹਾਲ ਰਹਿ ਸਕੇਗਾ। ਇਸ ਲਈ ਅਸੀਂ ਭਾਰਤ ਦੀ ਕੇਂਦਰ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਆਪ ਨੇ ਜੋ ਕਿਸਾਨ ਵਿਰੋਧੀ ਕਾਲਾ ਕਾਨੂੰਨ ਪਾਸ ਕੀਤਾ ਹੈ ਉਸ ਨੂੰ ਵਾਪਸ ਲਵੋ ਜਾਂ ਫਿਰ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਦਾ ਸਾਰਥਿਕ ਹੱਲ ਕੱਢੋ। ਇਹਨਾ ਬੁਲਾਰਿਆਂ ਨੇ ਕਿਹਾ ਕਿ ਅਸੀਂ ਭਾਵੇ ਪ੍ਰਦੇਸ਼ ਵਸਦੇ ਹਾ ਪਰ ਸਾਡੇ ਦਿਲ ਵਿੱਚ ਹਮੇਸ਼ਾ ਭਾਰਤ ਦੀ ਬੇਹਤਰੀ ਲਈ ਹੀ ਧੜਕਦਾ ਹੈ। ਇਸ ਲਈ ਅਸੀਂ ਆਪਣੇ ਦੇਸ਼ ਦੇ ਪਾਲਣਹਾਰ ਕਿਸਾਨਾਂ ਮਜਦੂਰਾਂ ਜਾ ਆਮ ਲੋਕਾਂ ਦੀ ਦਰਦ ਭਰੀ ਕੁਰਲਾਹਟ ਸਹਾਰ ਨਹੀਂ ਸਕਦੇ। ਇਸ ਲਈ ਅਸੀਂ ਭਾਰਤ ਦੇ ਦੁੱਖੀ ਹੋ ਕੇ ਸੜਕਾਂ ਤੇ ਉਤਰੇ ਲੋਕਾਂ ਦੀ ਅਵਾਜ਼ ਨਾਲ ਆਪਣੀ ਅਵਾਜ਼ ਮਿਲਾਉਂਦੇ ਹੋਏ ਸਰਕਾਰ ਨੂੰ ਇਸ ਕਿਸਾਨ ਵਿਰੋਧੀ ਕਾਨੂੰਨ ਨੂੰ ਵਾਪਸ ਲੈਣ ਦੀ ਅਪੀਲ ਕਰਦੇ ਹਾਂ। ਅਸੀਂ ਉਨ੍ਹਾਂ ਸਘੰਰਸ ਸੀਲ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਤਨੋਂ ਮਨੋਂ ਤੇ ਧਨੋ ਹਰ ਵੇਲੇ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਤੇ ਖੜ੍ਹੇ ਰਹਾਂਗੇ। ਇਸ ਮੁਜਾਹਰੇ ਵਿਚ ਦਲਬੀਰ ਸਿੰਘ ਭਾਊ, ਦਰਸਨ ਸਿੰਘ ਚੌਹਾਨ, ਬਲਵਿੰਦਰ ਸਿੰਘ ਘੋਤੜਾ, ਪ੍ਰਮੋਦ ਕੁਮਾਰ ਮਿੰਟੂ, ਸੁਤੰਤਰਵੀਰ ਸਿੰਘ ਕੂਨਰ, ਬਲਵਿੰਦਰ ਸਿੰਘ ਭਿੰਦਾ,ਜਸਵੀਰ ਸਿੰਘ ਗਰੇਵਾਲ, ਸੁਰਿੰਦਰ ਸਿੰਘ ਭੱਟੀ, ਸੁਖਜਿੰਦਰ ਸਿੰਘ ਗਰੇਵਾਲ, ਸੁਖਦੇਵ ਸਿੰਘ ਚਾਹਲ, ਰਾਜ ਸ਼ਰਮਾਂ, ਰੇਸਮ ਭਰੋਲੀ, ਬਿਕਰਮਜੀਤ ਸਿੰਘ, ਰਾਜੀਵ ਬੇਰੀ, ਸਤਨਾਮ ਸਿੰਘ ਸਿੱਧੂ ਦੌਧਰ, ਪ੍ਰਦੁਮਣ ਸਿੰਘ, ਨਛੱਤਰ ਸਿੰਘ, ਸੁਖਵਿੰਦਰ ਸਿੰਘ ਵਿਰਕ, ਪਰਮਜੀਤ ਸਿੰਘ ਮਿਨਹਾਸ, ਸੁਖਜੀਤ ਸਿੰਘ ਬੱਗੋ, ਬੀਬੀ ਨਜਮਾਂ, ਕੁਲਦੀਪ ਕੌਰ ਸਮੇਤ ਬਹੁਤ ਗਿਣਤੀ ਵਿਚ ਲੋਕ ਹਾਜ਼ਰ ਸਨ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!