ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )
ਬੈਲਜ਼ੀਅਮ ਵਿੱਚ ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੇ 530 ਨਵੇਂ ਮਰੀਜਾਂ ਦੀ ਪਹਿਚਾਣ ਹੋਈ ਹੈ ਜਿਨ੍ਹਾਂ ਵਿੱਚੋਂ 242 ਹਸਪਤਾਲਾਂ ਵਿੱਚ ਦਾਖਲ ਕੀਤੇ ਗਏ ਹਨ। ਹੁਣ ਤੱਕ ਕੁੱਲ 31119 ਲੋਕ ਕਰੋਨਾ ਪੀੜਤ ਐਲਾਨੇ ਗਏ ਹਨ ਜਿਨ੍ਹਾਂ ਵਿੱਚੋਂ 4157 ਲੋਕ ਇਸ ਮਹਾਂਮਾਰੀ ਦੀ ਭੇਟ ਚੜ੍ਹ ਚੁੱਕੇ ਹਨ। ਬੈਲਜ਼ੀਅਮ ਦੇ ਹਸਪਤਾਲਾਂ ਵਿੱਚ ਹੁਣ ਤੱਕ 5536 ਕਰੋਨਾਂ ਵਾਇਰਸ ‘ਤੋਂ ਪੀੜਤ ਮਰੀਜ ਦਾਖਲ ਹਨ ਜਿਨ੍ਹਾਂ ‘ਚੋਂ 1223 ਦੀ ਹਾਲਤ ਗੰਭੀਰ ਹੈ। ਪਿਛਲੇ 24 ਘੰਟਿਆਂ ਵਿੱਚ 161 ਮਰੀਜਾਂ ਨੂੰ ਤੰਦਰੁਸਤ ਹੋਣ ਬਾਅਦ ਹਸਪਤਾਲਾਂ ਵਿੱਚੋਂ ਛੁੱਟੀ ਵੀ ਮਿਲੀ ਹੈ ਤੇ ਹੁਣ ਤੱਕ ਕੁੱਲ 6868 ਮਰੀਜ ਠੀਕ ਹੋ ਚੁੱਕੇ ਹਨ। ਬਹੁਤੀਆਂ ਮੌਤਾਂ ਬਜੁਰਗਾਂ ਨੂੰ ਸੰਭਾਲਣ ਵਾਲੇ ਕੇਦਰਾਂ ਵਿੱਚ ਹੋਈਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤੇ ਲੋਕ ਅਜੇ ਵੀ ਇਸ ਔਖੀ ਘੜੀ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਬਣਾਏ ਗਏ ਨਿਯਮਾਂ ਦੀ ਪਾਲਣਾ ਨਹੀ ਕਰ ਰਹੇ ਜੋ ਅੱਗ ਨਾਲ ਖੇਡਣ ਬਰਾਬਰ ਹੈ ਕਿਉਕਿ ਪਿਛਲੇ ਦਿਨੀ ਕਈ ਜਗ੍ਹਾ ਤੇ ਚੱਲ ਰਹੀਆਂ ‘ਲੌਕਡਾਊਨ” ਪਾਰਟੀਆਂ ਨੂੰ ਪੁਲਿਸ ਨੇ ਬੰਦ ਕਰਵਾਇਆ ਹੈ ਅਤੇ ਅਪਣੇ ਗਾਹਕਾਂ ਨੂੰ ਗੈਰਕਾਂਨੂੰਨੀ ਤੌਰ ਤੇ ਬੀਅਰਾਂ ਪਰੋਸ ਰਹੇ ਕੁੱਝ ਬੀਅਰ ਬਾਰ ਮਾਲਕਾਂ ਅਤੇ ਪਿਆਕੜਾਂ ਨੂੰ ਵੀ ਜੁਰਮਾਨੇ ਠੋਕੇ ਗਏ ਹਨ।