24.8 C
United Kingdom
Wednesday, June 24, 2026

More

    ਗਲਤੀ ਹੋ ਗਈ ਏ

    ਦੁੱਖਭੰਜਨ ਰੰਧਾਵਾ
    0351920036369

    ਨੀ ਮੈਥੋਂ ਗਲਤੀ ਹੋ ਗਈ ਏ,
    ਮੈਂ ਤੇਰੇ ਨਾਲ ਲਾ ਬੈਠਾ ਹਾਂ |
    ਮੈਨੂੰ ਖੁਦ ਨੂੰ ਪਤਾ ਨਹੀਂ ਲੱਗਿਆ,
    ਮੈਂ ਕਿਹੜੇ ਹਾਲ ਲਾ ਬੈਠਾ ਹਾਂ |
    ਨੀ ਮੈਥੋਂ ਗਲਤੀ ਹੋ ਗਈ ਏ,
    ਮੈਂ ਤੇਰੇ ਨਾਲ ਲਾ ਬੈਠਾ ਹਾਂ |

    ਮੈਨੂੰ ਏਦਾਂ ਕਿਉਂ ਲਗਦੈ,
    ਜਿੱਦਾਂ ਹਰਦਾ ਜਾਨਾ ਵਾਂ |
    ਮੈਨੂੰ ਏਦਾਂ ਕਿਉਂ ਲਗਦੈ,
    ਜਿੱਦਾਂ ਮਰਦਾ ਜਾਨਾ ਵਾਂ |
    ਮੈਂ ਬਿਨਾ ਕੁੰਡੀ ਦੇ ਅੜੀਏ,
    ਮੱਛੀ ਲਈ ਜਾਲ ਲਾ ਬੈਠਾ ਹਾਂ |
    ਨੀ ਮੈਥੋਂ ਗਲਤੀ ਹੋ ਗਈ ਏ,
    ਮੈਂ ਤੇਰੇ ਨਾਲ ਲਾ ਬੈਠਾ ਹਾਂ |

    ਮੈਨੂੰ ਸਮਝਾ ਦੇ ਕਿਉਂ ਮੇਰੀ,
    ਗੱਲ ਨੂੰ ਹੁੰਗਾਰਾ ਨਹੀਂ |
    ਮੈਨੂੰ ਸਮਝਾ ਦੇ ਕਿਉਂ ਮੇਰੀ,
    ਤੱਕਣੀਂ ਨੂੰ ਇਸ਼ਾਰਾ ਨਹੀਂ |
    ਪਤਾ ਮੈਨੂੰ ਵੀ ਨਹੀਂ ਕਿਉਂ,
    ਖਿਆਲ ਲਾ ਬੈਠਾ ਹਾਂ |
    ਨੀ ਮੈਥੋਂ ਗਲਤੀ ਹੋ ਗਈ ਏ,
    ਮੈਂ ਤੇਰੇ ਨਾਲ ਲਾ ਬੈਠਾ ਹਾਂ |

    ਮੈਂ ਹੈਰਾਨ ਬੜਾ ਹੋਇਆ,
    ਤੂੰ ਸਵਾਲ ਜਦੋਂ ਕੀਤੇ |
    ਮੈਂ ਹੈਰਾਨ ਬੜਾ ਹੋਇਆ,
    ਤੂੰ ਮੇਰੇ ਨਾਲ ਜਦੋਂ ਕੀਤੇ |
    ਜਿੱਥੋਂ ਜਵਾਬ ਨਹੀਂ ਮਿਲਣੇਂ,
    ਉਥੇ ਸਵਾਲ ਲਾ ਬੈਠਾ ਹਾਂ |
    ਨੀ ਮੈਥੋਂ ਗਲਤੀ ਹੋ ਗਈ ਏ,
    ਮੈਂ ਤੇਰੇ ਨਾਲ ਲਾ ਬੈਠਾ ਹਾਂ |

    ਮੈਂ ਏਦਾਂ ਟੁੱਟਿਆ ਕੱਚ ਵਾਂਗੂ,
    ਨੀ ਮੈਂ ਚੂਰ-ਚੂਰ ਹੋਇਆ |
    ਨੀ ਮੈਂ ਆਪਣਿਆਂ ਤੋਂ ਹੀ,
    ਹਾਂ ਦੂਰ- ਦੂਰ ਹੋਇਆ |
    ਮੈ ਦਿਲ ਆਪਣੇ ਦਾ ਹੀ,
    ਮਹਿਲ ਢਾਹ ਬੈਠਾ ਹਾਂ |
    ਨੀ ਮੈਥੋਂ ਗਲਤੀ ਹੋ ਗਈ ਏ,
    ਮੈਂ ਤੇਰੇ ਨਾਲ ਲਾ ਬੈਠਾ ਹਾਂ |

    ਦੁੱਖਭੰਜਨ ਟੁੱਟਿਆ ਜੇ ਤੂੰ ਵੀ,
    ਟੁੱਟ ਕੇ ਰਹਿ ਜਾਏਂਗੀ |
    ਨੀ ਜਿੱਦਾਂ ਸਾਹ ਛੁੱਟ ਜਾਂਦੇ ਨੇ,
    ਤੂੰ ਵੀ ਛੁੱਟ ਜਾਵੇਂਗੀ |
    ਮੈਂ ਪੱਥਰ ਤੇ ਲੀਕ ਵਾਂਗੂ,
    ਤੈਨੂੰ ਦਿਲ ਤੇ ਵਾਹ ਬੈਠਾ ਹਾਂ |
    ਨੀ ਮੈਥੋਂ ਗਲਤੀ ਹੋ ਗਈ ਏ,
    ਮੈਂ ਤੇਰੇ ਨਾਲ ਲਾ ਬੈਠਾ ਹਾਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!