24.1 C
United Kingdom
Wednesday, June 24, 2026

More

    ਦੋਹੜੇ

    ਰਜਨੀ ਵਾਲੀਆ
    ⭐ ਰੱਬ ਦੇ ਘਰ ਚੋਂ ਬੰਦਾ ਖਾਲੀ ਮੁੜਦਾ ਨਈਂ |
    ਓ ਥੋੜਾ ਵੀ ਦਏ ਫਿਰ ਵੀ ਕਦੇ ਓ ਥੁੜਦਾ ਨਈਂ |
    ਕਰ-ਕਰ ਹੇਰਾ-ਫੇਰੀਆਂ ਕਦੇ ਵੀ ਜੁੜਦਾ ਨਈਂ |
    ਰਜਨੀ
    ਰਸਤੇ ਪੁੱਠੇ ਗਿਆ ਬੰਦਾ ਕਦੇ ਮੁੜਦਾ ਨਈਂ |

    ⭐ ਲੋੜ ਪੈਣ ਤੇ ਸਾਰੇ ਈ ਪਾਸਾ ਵੱਟ ਜਾਂਦੇ |
    ਦਿਲ ਦੇ ਕੌੜੇ ਮਿੱਠੇ ਹੋ-ਹੋ ਚੱਟ ਜਾਂਦੇ |
    ਚੰਗੇ ਬੰਦੇ ਨੂੰ ਵੀ ਛੱਜ ਚ ਛੱਟ ਜਾਂਦੇ |
    ਰਜਨੀ
    ਟੰਗੇ ਕੱਪੜੇ ਇੱਕ ਥਾਂ ਤੇ ਵੀ ਫੱਟ ਜਾਂਦੇ |

    ⭐ ਜਿਸ ਟਾਹਣੇਂ ਤੇ ਬਹੀਏ ਉਸਨੂੰ ਵੱਡੀਏ ਨਾ |
    ਜਿਸ ਦੀ ਬਾਂਹ ਫੜ ਲਈਏ ਉਸਨੂੰ ਛੱਡੀਏ ਨਾ |
    ਆਪਣਿਆਂ ਦੇ ਰਾਹੀਂ ਕਿੱਲੇ ਗੱਡੀਏ ਨਾ |
    ਰਜਨੀ,
    ਔਕਾਤੋਂ ਵੱਧ ਕੇ ਮੂੰਹ ਕਦੇ ਵੀ ਟੱਡੀਏ ਨਾ |

    ⭐ ਸਦਾ ਜਿੱਤਣ ਦੇ ਲਈ ਹਰਨਾ ਬਹੁਤ ਜਰੂਰੀ ਏ |
    ਸੁੱਖ ਭੋਗਣ ਲਈ ਦੁੱਖ ਜਰਨਾ ਬਹੁਤ ਜਰੂਰੀ ਏ|
    ਸ਼ਰਧਾ ਲਈ ਅਰਪਣ ਕਰਨਾ ਬਹੁਤ ਜਰੂਰੀ ਏ |
    ਰਜਨੀ,
    ਖਾਲੀ ਕਰਨ ਲਈ ਭਾਡਾਂ ਭਰਨਾ ਬਹੁਤ ਜਰੂਰੀ ਏ|

    ⭐ ਹਨੇਰਿਆ ਤੂੰ ਕਿਹੜੀ ਗੱਲੋਂ ਉਹਲੇ-ਛਿੱਪੇ ਰੱਖਦਾ|
    ਤੇਰਿਆਂ ਛਲਾਵਿਆਂ ਦਾ ਮੁੱਲ ਨਈਓਂ ਕੱਖ ਦਾ|
    ਚੰਗਾ ਸੂਰਜ ਤੇਰੇ ਤੋਂ ਹੈ ਚਾਨਣ ਉਹਦਾ ਲੱਖ ਦਾ|
    ਰਜਨੀ,
    ਰਹਿੰਦਾ ਨਈਂ ਕਦੇ ਭੇਦ-ਭੇਦ ਖੁੱਲੇ ਹਰ ਅੱਖ ਦਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!