7.5 C
United Kingdom
Sunday, March 8, 2026

More

    ਬਠਿੰਡਾ ਪੁਲਿਸ ਵੱਲੋਂ ਇੱਕ ਕਰੋੜ ਦੀ ਡਕੈਤੀ ਨੂੰ ਲੈਕੇ ਤਿੰਨ ਗਿ੍ਰਫਤਾਰ

    ਅਸ਼ੋਕ ਵਰਮਾ
     ਬਠਿੰਡਾ,9 ਅਕਤੂਬਰ,2020। ਬਠਿੰਡਾ ਪੁਲੀਸ ਨੇ ਬਠਿੰਡਾ ਜਿਲੇ ਦੀ ਗੋਨਿਆਣਾ ਮੰਡੀ ਵਿਚਲੇ ਲੱਖੀ ਜਿਊਲਰਜ਼ ਦੇ ਸ਼ੋਅਰੂਮ ਵਿੱਚ ਦਿਨ ਦਿਹਾੜੇ ਦਲੇਰਾਨਾ ਢੰਗ ਨਾਲ ਡਾਕਾ ਮਾਰਨ ਵਾਲੇ ਛੇ ਲੁਟੇਰਿਆਂ ਚੋਂ ਤਿੰਨ ਨੂੰ 15 ਦਿਨਾਂ ਦੇ ਅੰਦਰ ਅੰਦਰ ਗਿ੍ਰਫਤਾਰ ਕਰ ਲਿਆ ਹੈ। ਇਸ ਵਾਰਦਾਤ ’ਚ 1 ਕਿੱਲੋ 840 ਗਰਾਮ ਸੋਨਾ, ਚਾਂਦੀ ਦੇ ਪੰਜ ਕਿੱਲੋ ਗਹਿਣੇ ,ਕੰਡਾ ਅਤੇ 1 ਲੱਖ 20 ਹਜਾਰ ਰੁਪਿਆ ਲੁੱਟ ਲਿਆ ਗਿਆ ਸੀ। ਲੁੱਟੇ ਹੋਏ ਮਾਲ ਦੀ ਕੀਮਤ ਕਰੀਬ ਸਵਾ ਕਰੋੜ ਰੁਪਏ ਦੱਸੀ ਜਾ ਰਹੀ ਹੈ। ਰੌਚਕ ਤੱਥ ਹੈ ਕਿ ਲੁਟੇਰਿਆਂ ਨੇ ਕੁੱਝ ਕੁ ਮਿੰਟਾਂ ’ਚ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ ਸਨ। ਲੁਟੇਰਿਆਂ ਨੇ ਜਿਊਲਰਜ਼ ਸ਼ੋਅਰੂਮ ਤੋਂ ਲੁੱਟਿਆ ਹੋਇਆ ਗਹਿਣਾ ਗੱਟਾ ਆਪਸ ’ਚ ਵੰਡ ਲਿਆ ਸੀ। ਅੱਜ ਬਠਿੰਡਾ ਰੇਂਜ ਦੇ ਆਈਜੀ ਜਸਕਰਨ ਸਿੰਘ,ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਅਤੇ ਐਸਪੀ ਡੀ ਗੁਰਵਿੰਦਰ ਸਿੰਘ ਸੰਘਾ ਨੇ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਦੀ ਸਫਲਤਾ ਦਾ ਖੁਲਾਸਾ ਕੀਤਾ ਹੈ। ਉਨਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਤਿੰਨਾਂ ਮੁਲਜਮਾਂ ਕੋਲੋਂ ਲੁੱਟ ਚੋਂ ਵੰਡਿਆ ਉਨਾਂ ਦਾ ਹਿੱਸਾ ਬਰਾਮਦ ਕਰ ਲਿਆ ਹੈ।
                    ਦੱਸਣਯੋਗ ਹੈ ਕਿ ਛੇ ਮੈਂਬਰੀ ਲੁਟੇਰਾ ਗਰੋਹ ਲੰਘੀ 25 ਸਤੰਬਰ ਨੂੰ ਚਿੱਟੇ ਰੰਗ ਦੀ ਬਰੇਜ਼ਾ ਕਾਰ ਤੇ ਸ਼ਾਮ ਕਰੀਬ 8 ਵਜੇ ਗੋਨਿਆਣਾ ਸਥਿਤ ਲੱਖੀ ਜਿਊਲਰਜ਼ ਦੇ ਸ਼ੋਅਰੂਮ ਵਿੱਚ ਆਇਆ। ਇੰਨਾਂ ਚੋ ਚਾਰ ਲੁਟੇਰੇ ਦੁਕਾਨ ਦੇ ਅੰਦਰ ਦਾਖਲ ਹੋ ਗਏ ਜਦੋਂਕਿ 2 ਜਣੇ ਬਾਹਰ ਕਾਰ ਕੋਲ ਖਲੋਤੇ ਰਹੇ। ਦੁਕਾਨ ’ਚ ਗਏ ਲੁਟੇਰਿਆਂ ਚੋਂ ਦੋ ਕੋਲ ਕੋਲ ਅਸਲਾ, ਇੱਕ ਕੋਲ ਬੈਗ ਅਤੇ ਇੱਕ ਕੋਲ ਤੇਜਧਾਰ ਹਥਿਆਰ ਸੀ। ਲੁਟੇਰਿਆਂ ਨੇ ਲੱਖੀ ਜਿਊਲਰਜ਼ ਦੇ ਮਾਲਕਾਂ ਤੋਂ ਅਸਲੇ ਦੀ ਨੋਕ ਤੇ ਡਰਾ ਧਮਕਾ ਕੇ ਸੋਨਾ,ਚਾਂਦੀ ਅਤੇ ਨਕਦੀ ਲੁੱਟ ਲਈ। ਪੁਲਿਸ ਨੇ ਇਸ ਸਬੰਧ ’ਚ ਥਾਣਾ ਨੇਹੀਆਂ ਵਾਲਾ ’ਚ ਅਣਪਛਾਤਿਆਂ ਖਿਲਾਫ ਧਾਰਾ 392 ਅਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਐਸਪੀਡੀ ਬਠਿੰਡਾ ਅਤੇ ਡੀਐਸਪੀ ਭੁੱਚੋ ਮੰਡੀ ਦੀ ਅਗਵਾਈ ਹੇਠ ਜਾਂਚ ਟੀਮ ਵੀ ਬਣਾਈ ਸੀ ਜਿਸ ’ਚ ਮੁੱਖ ਥਾਣਾ ਅਫਸਰ ਥਾਣਾ ਨੇਹੀਆਂ ਵਾਲਾ ਇੰਸਪੈਕਟਰ ਬੂਟਾ ਸਿੰਘ ਅਤੇ ਚੌਂਕੀ ਇੰਚਾਰਜ ਗੋਨਿਆਣਾ ਏਐਸਆਈ ਹਰਬੰਸ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ।
             ਆਈਜੀ ਨੇ ਦੱਸਿਆ ਕਿ ਪੁਲਿਸ ਨੇ ਵੱਖ ਵੱਖ ਢੰਗਾਂ ਨਾਲ ਤਫਤੀਸ਼ ਨੂੰ ਅੱਗੇ ਵਧਾਉਂਦਿਆਂ ਜਿਲਾ ਫਰੀਦਕੋਟ ਨਾਲ ਸਬੰਧਤ ਗਿਰੋਹ ਦੇ ਇੰਦਰਜੀਤ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਪੰਜ ਗਰਾਈਂ ਕਲਾਂ, ਗੁਰਤੇਜ ਸਿੰਘ ਪੁੱਤਰ ਬਲਦੇਵ ਸਿੰਘ ਤੇ ਰੇਸ਼ਮ ਸਿੰਘ ਪੁੱਤਰ ਨਛੱਤਰ ਸਿੰਘ ਵਾਸੀਅਨ ਕੋਠੇ ਸਰਾਵਾਂ  ਅਤੇ ਜਸਵਿੰਦਰ ਸਿੰਘ ਉਰਫ ਭੋਲਾ ਪੁੱਤਰ ਅਵਤਾਰ ਸਿੰਘ, ਆਲਮਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਤੇ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਕੁਲਵਿੰਦਰ ਸਿੰਘ  ਵਾਸੀਆਨ ਰੋਮਾਣਾ ਅਲਬੇਲ ਸਿੰਘ ਥਾਣਾ ਜੈਤੋ ਨੂੰ ਇਸ ਕੇਸ ’ਚ ਨਾਮਜਦ ਕੀਤਾ ਸੀ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਦੌਰਾਨ ਇੰਦਰਜੀਤ ਸਿੰਘ, ਗੁਰਤੇਜ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਹੈ ਜਦੋਂਕਿ ਬਾਕੀ ਤਿੰਨਾਂ ਦੀ ਗਿ੍ਰਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਪੁਲਿਸ ਨੇ ਇੰਨਾਂ ਤਿੰਨਾਂ ਤੋਂ ਪੀਬੀ04ਏਸੀ 4277 ਨੰਬਰ ਦੀ ਬਰੀਜਾ ਕਾਰ ਬਰਾਮਦ ਕੀਤੀ ਹੈ ਜਿਸ ਤੇ ਡਾਕਾ ਮਾਰਨ ਵੇਲੇ ਚੰਫੀਗੜ ਦਾ ਫਰਜੀ ਨੰਬਰ ਲਾ ਲਿਆ ਸੀ। ਮੁਲਜਮਾਂ ਤੋਂ ਕਰੀਬ ਢਾਈ ਕਿੱਲੋਂ ਚਾਂਦੀ ਦੇ ਜੇਵਰ,707.540 ਮਿੱਲੀਗਰਾਮ ਸੋਨਾ ਅਤੇ ਇੱਕ ਲਾਈਸੰਸੀ  ਰਿਵਾਲਵਰ ਬਰਾਮਦ ਕੀਤਾ ਹੈ ਜੋ ਗੁਰਤੇਜ ਸਿੰਘ ਦਾ ਹੈ।
                                ਆਈਜੀ ਨੇ ਦੱਸਿਆ ਕਿ ਇਸ ਗਿਰੋਹ ਦਾ ਮਾਸਟਰਮਾਈਂਡ ਰੇਸ਼ਮ ਸਿੰਘ ਹੈ ਜੋ ਗੋਨਿਆਣਾ ਮੰਡੀ ਆਪਣੇ ਵਪਾਰਕ ਕੰਮ ਧੰਦੇ ਕਰਕੇ ਆਉਣ ਜਾਣ ਸੀ। ਉਸ ਨੇ ਵਾਰਦਾਤ ਤੋਂ ਪਹਿਲਾਂ ਲੱਖੀ ਜਿਊਲਰਜ਼ ਦੀ ਬਕਾਇਦਾ ਰੇਕੀ ਕੀਤੀ ਅਤੇ ਲੁੱਟ ਦੀ ਯੋਜਨਾ ਬਣਾਈ ਸੀ। ਪੁਲਿਸ ਅਨੁਸਾਰ ਮੁਲਜਮਾਂ ਦੀ ਉਮਰ 22 ਤੋਂ 32 ਸਾਲ ਦਰਮਿਆਨ ਹੈ ਅਤੇ ਨਸ਼ੇ ਵਗੈਰਾ ਲਈ ਲੁੱਟਣ ਦੀ ਫਿਲਹਾਲ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਆਈਜੀ ਨੇ ਦੱਸਿਆ ਕਿ ਐਨੀ ਵੱਡੀ ਲੁੱਟ ਕਰਨ ਵੇਲੇ ਮਕਸਦ ਜਲਦੀ ਅਮੀਰ ਜਾਂ ਐਸ਼ੋ-ਇਸ਼ਰਤ ਦੀ ਜਿੰਦਗੀ ਜਿਉਣ ਦਾ ਸੁਫਨਾ ਹੀ ਹੰੁਦਾ ਹੈ। ਉਨਾਂ ਦੱਸਿਆ ਕਿ ਫਿਰ ਵੀ ਪੁਲਿਸ ਮਾਮਲੇ ਦੀ ਵੱਖ ਵੱਖ ਪਹਿਲੂਆਂ ਤੋਂ ਪੜਤਾਲ  ਅਤੇ ਬਾਕੀ ਰਹਿੰਦੇ ਤਿੰਨਾਂ ਮੁਲਜਮਾਂ ਨੂੰ ਗਿ੍ਰਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਥਾਣਾ ਨੇਹੀਆਂ ਵਾਲਾ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਬੂਟਾ ਸਿੰਘ ਨੇ ਦੱਸਿਆ ਕਿ ਲੁੱਟ ਦੇ ਇਸ ਮਾਮਲੇ ’ਚ ਗਿ੍ਰਫਤਾਰ ਮੁਲਜ਼ਮ ਸ਼ਨੀਵਾਰ ਨੂੰ ਅਦਾਲਤ ’ਚ ਪੇਸ਼ ਕੀਤੇ ਜਾਣਗੇ ਅਤੇ ਉਨਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!