ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਦੇਸ਼ ਭਰ ਵਿੱਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਨਾਲ ਮੂੰਹ ਨੂੰ ਢਕਣਾ ਬਹੁਤ ਜਰੂਰੀ ਹੈ, ਸਫਰ ਦੌਰਾਨ ਤਾਂ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਸਫਰ ਦੌਰਾਨ ਮੂੰਹ ਢਕਣਾ ਜੂਨ ਤੋਂ ਲੰਡਨ ਅੰਡਰਗਰਾਊਂਡ ਵਿੱਚ ਲਾਜ਼ਮੀ ਕਰਨ ਦੇ ਬਾਵਜੂਦ ਕੁਝ ਲੋਕ ਇਸ ਨੂੰ ਨਹੀਂ ਪਹਿਨਦੇ। ਇਸ ਨਾਲ ਯਾਤਰਾ ਕਰਨ ਵਾਲੇ ਲੋਕਾਂ ਨੂੰ ਕੋਰੋਨਾਵਾਇਰਸ ਦੇ ਲਾਗ ਦਾ ਖਤਰਾ ਪੈਦਾ ਹੁੰਦਾ ਹੈ। ਪਰ ਟੀ ਐਫ ਐਲ ਇਸ ਮਾਮਲੇ ਵਿੱਚ ਲੋਕਾਂ ਦੀ ਲਾਪਰਵਾਹੀ ਵਿਰੁੱਧ ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਦੀ ਮਦਦ ਨਾਲ ਕਾਰਵਾਈ ਕਰ ਰਿਹਾ ਹੈ।ਟੀ ਐਫ ਐਲ ਅਨੁਸਾਰ ਉਨ੍ਹਾਂ ਨੇ 105,000 ਲੋਕਾਂ ਦਾ ਸਾਹਮਣਾ ਕੀਤਾ ਹੈ ਜਿਨ੍ਹਾਂ ਨੇ ਚਿਹਰਾ ਨਹੀਂ ਢਕਿਆ ਸੀ। ਇਸ ਦੌਰਾਨ ਲਗਭਗ 7,600 ਲੋਕਾਂ ਨੂੰ ਸਫਰ ਤੋਂ ਰੋਕਿਆ ਗਿਆ ਜਦਕਿ 1,800 ਲੋਕਾਂ ਨੂੰ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਹੈ। ਇਸ ਸੰਬੰਧ ਵਿੱਚ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਇਹ ਦਰਸਾਉਂਦੀਆਂ ਹਨ ਕਿ ਅਧਿਕਾਰੀ ਨਿਯਮਾਂ ਦੀ ਪਾਲਣਾ ਕਰ ਰਹੇ ਹਨ।