ਪਟਿਆਲਾ ਵਿਖੇ ਸ਼ਰਾਰਤੀ ਅਨਸਰਾਂ ਵੱਲੋ ਪੁਲਿਸ ਮੁਲਾਜ਼ਮਾਂ ਤੇ ਕੀਤੇ ਹਮਲੇ ਦੀ ਇਤਰਾਜਯੋਗ ਸਮੱਗਰੀ ਫੇਸਬੁੱਕ ਉੱਪਰ ਪਾਉਣ ਤੇ ਮੋਗਾ ਦਾ ਵਿਅਕਤੀ ਗ੍ਰਿਫਤਾਰ
ਮੋਗਾ (ਮਿੰਟੂ ਖੁਰਮੀ)
ਪਟਿਆਲਾ ਵਿਖੇ ਸ਼ਰਾਰਤੀ ਅਨਸਰਾਂ ਵੱਲੋ ਪੁਲਿਸ ਦੇ ਕ੍ਰਮਚਾਰੀ ਉੱਤੇ ਕੀਤੇ ਗਏ ਹਮਲੇ ਸਬੰਧੀ ਮੋਗਾ ਵਾਸੀ ਵੱਲੋ ਸੋਸ਼ਲ ਮੀਡੀਏ ਉੱਤੇ ਪਾਈ ਗਈ ਇਤਰਾਜਜੋਗ ਸਮਗਰੀ ਤੇ ਚਲਦਿਆਂ ਅੱਜ ਮੋਗਾ ਪੁਲਿਸ ਵੱਲੋ ਸੰਤ ਗੁਲਾਬ ਸਿੰਘ ਨਗਰ ਮੋਗਾ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਦੋਸ਼ੀ ਵਰਿੰਦਰਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸੰਤ ਗੁਲਾਬ ਸਿੰਘ ਨਗਰ ਮੋਗਾ ਨੇ ਫੇਸਬੁੱਕ ਉੱਤੇ ਪਟਿਆਲਾ ਹਾਦਸੇ ਦੇ ਸਬੰਧੀ ਇਤਰਾਜਜੋਗ ਸਗਮਰੀ ਪਾਈ ਸੀ। ਉਨ੍ਹਾਂ ਦੱਸਿਆ ਕਿ ਅਜਿਹਾ ਕਰਕੇ ਉਸ ਵੱਲੋ ਨਫਰਤ ਫੈਲਾਉਣ ਦੀ ਮਨਸ਼ਾ ਨਾਲ ਅਮਨ ਚੈਨ ਦੀ ਸਥਿਤੀ ਭੰਗ ਕਰਨ ਦੀ ਕੋਸ਼ਿਸ ਸਬੰਧੀ ਪਰਚਾ ਕੀਤਾ ਗਿਆ। ਉਸ ਨੂੰ ਗ੍ਰਿਫਤਾਰ ਕਰਦਿਆਂ ਉਸ ਖਿਲਾਫ ਧਾਰਾ 153 ਏ, ਅਤੇ 505 ਡੀ ਆਈ.ਸੀ.ਸੀ. ਅਤੇ 66 ਐਫ. ਆਈ.ਟੀ. ਐਕਟ 2008 ਹੇਠ ਪ੍ਰਚਾ ਦਰਜ ਕੀਤਾ ਗਿਆ। ਪੁਲਿਸ ਵੱਲੋ ਅੱਜ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ। ਜਿੱਥੋ ਉਸ ਨੂੰ ਇੱਕ ਦਿਨਾਂ ਪੁਲਿਸ ਰਿਮਾਂਡ ਉੱਤੇ ਭੇਂਜ ਦਿੱਤਾ ਗਿਆ ਹੈ।