ਪਰਥ (ਸਤਿੰਦਰ ਸਿੰਘ ਸਿੱਧੂ )
ਕੋਰੋਨਾਵਾਇਰਸ ਮਹਾਮਾਰੀ ਦੌਰਾਨ ਜਿਥੇ ਦੁਨੀਆਂ ਭਰ ਵਿਚ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਅਪਣੇ-ਅਪਣੇ ਸ਼ਹਿਰ ਵਾਸੀਆਂ ਦੀ ਮਦਦ ਕਰ ਰਹੇ ਨੇ ਉਥੇ ਹੀ ਪਰਥ ਦੀ 12 ਵਲੰਟੀਅਰ ਕਮਿਊਨਟੀ ਸਮੂਹ ਇੱਕਜੁਠ ਹੋ ਕੇ ਇਹ ਸੁਨਿਸ਼ਚਿਤ ਕਰ ਰਹੇ ਨੇ ਕਿ ਸ਼ਹਿਰ ਭਰ ਦੇ ਲੋੜਵੰਧ ਵਸਨੀਕਾਂ ਨੂੰ ਹਰ ਕਿਸਮ ਦੀ ਮਦਦ ਦਿਤੀ ਜਾਏ। ਇਹ ਸਮੂਹ ਖਾਣ – ਪੀਣ ਦੀਆ ਅਤੇ ਰੋਜ ਮਰਰਾਹ ਦੀਆ ਵਸਤੂਆਂ ਦੀ ਖਰੀਦ, ਡਾਕਟਰ ਤੋਂ ਦਵਾਈ ਆਦਿ ਵਰਗੀਆਂ ਸੇਵਾਵਾਂ ਦੇ ਰਹੇ ਨੇ।
ਇਸ 12 ਸਮੂਹ ਵਿਚ ਬਰੀਜੈਂਡ, ਗੈਨਕੀ ਅਤੇ ਕਿਨਰੋਸ ਕਮਿਊਨਟੀ ਕਾਉਂਸਿਲ, ਕਿੰਨੋਲ ਪੈਰਿਸ਼ ਚਰਚ, ਲੈਥਮ ਫਾਰ ਆਲ, ਲਵਿੰਗ ਯੂਅਰ ਨੇਬਰ ਗਰੁੱਪ, ਦੀ ਮਸਟ੍ਰੈਡ ਸੀਡ, ਨੋਰਥ ਮਯੂਰਟੇਨ ਕਮਿਊਨਟੀ ਕਾਉਂਸਿਲ, ਨੋਰਥ ਪਰਥ ਕੋਵਿਡ-19 ਗਰੁੱਪ, ਪਰਥ ਬੇਪੀਸਟ ਚਰਚ, ਪਰਥ ਨੋਰਥ ਚਰਚ, ਰਿਵਰਸਾਈਡ ਚਰਚ, ਸੈਂਟ ਮੇਰੀ ਮੋਨੇਸਟਰੀ ਅਤੇ ਟਲੱਕ ਨੇਟ ਸ਼ਾਮਿਲ ਹਨ। ਇਸ ਸੰਗਠਨ ਦੀ ਮਦਦ ਲਈ ਪਰਥ ਅਤੇ ਕਿਨਰੋਸ ਕਾਉਂਸਿਲ ਦਾ ਸਮਾਜਕ ਅਤੇ ਸਿਹਤ ਵਿਭਾਗ ਵੀ ਸਾਥ ਦੇ ਰਿਹਾ ਹੈ।