15.9 C
United Kingdom
Sunday, September 6, 2026

More

    ਰੁੱਸ ਗਈ ਖੁਦਾਈ

    ਦੁੱਖਭੰਜਨ ਰੰਧਾਵਾ
    0351920036369

    ਮੇਰੇ ਕੋਲੋਂ ਹੋਈ ਕੋਈ,
    ਕੁਤਾਈ ਲਗਦੀ |
    ਮੈਥੋਂ ਏਸੇ ਲਈ ਰੁੱਸ,
    ਗਈ ਖੁਦਾਈ ਲਗਦੀ |
    ਮੇਰੇ ਕੋਲੋਂ ਹੋਈ ਕੋਈ,
    ਕੁਤਾਈ ਲਗਦੀ |

    ਸੇਕ ਏਨਾਂ ਆਵੇ ਤੇਰੇ,
    ਗਮ ਦੇ ਤੰਦੂਰ ਦਾ |
    ਹਾਲ ਬੜਾ ਮਾੜਾ ਮੇਰੇ,
    ਜਖਮੋਂ ਹੋਏ ਨਾਸੂਰ ਦਾ |
    ਅੱਗ ਮੱਚ ਗਈ ਚੁਫੇਰੇ,
    ਹੋਈ ਤਬਾਹੀ ਲਗਦੀ |
    ਮੇਰੇ ਕੋਲੋਂ ਹੋਈ ਕੋਈ,
    ਕੁਤਾਈ ਲਗਦੀ |

    ਏ ਜਾਣਦਾ ਜਹਾਨ,
    ਮੇਰੇ ਜਿਗਰ ਦੇ ਫੋੜਿਆ |
    ਉਹਨੇਂ ਲੈ ਕੇ ਕਲਾਵੇ ਵਿੱਚ,
    ਕਿਉਂ ਤੈਨੂੰ ਵਿਛੋੜਿਆ |
    ਤੇਰੀ ਉਹਨੇ ਕਿੱਥੇ ਰੂਹ,
    ਹੰਢਾਈ ਲਗਦੀ |
    ਮੇਰੇ ਕੋਲੋਂ ਹੋਈ ਕੋਈ,
    ਕੁਤਾਈ ਲਗਦੀ |

    ਮੈਂ ਟੀਸੋ-ਟੀਸੀ ਹੋਵਾਂ,
    ਤੇ ਰਵਾਂ ਅਵਾਜ਼ਾਰ ਨੀ |
    ਪੀੜਾਂ ਰੋਜ਼ ਪੀਵਾਂ ਤੇ ਮੈਂ,
    ਗਮ ਦਾ ਬੀਮਾਰ ਨੀ |
    ਜੋ ਮੈਨੂੰ ਮੇਰੇ ਦੁੱਖ ਦੀ,
    ਦਵਾਈ ਲਗਦੀ |
    ਮੇਰੇ ਕੋਲੋਂ ਹੋਈ ਕੋਈ,
    ਕੁਤਾਈ ਲਗਦੀ |

    ਹੁਕਮ ਉਹਦੇ ਬਿਨਾਂ ਮੇਰਾ,
    ਪੱਤਾ ਵੀ ਨਹੀਂ ਝੁੱਲਦਾ |
    ਬੜਾ ਮੈਂ ਭੁਲਾਵਾਂ ਮੈਨੂੰ,
    ਚੇਤਾ ਕਿਉਂ ਨਹੀਂ ਭੁੱਲਦਾ |
    ਕੋਈ ਜਾਲਮਾ ਤੂੰ ਗੱਲ ਤਾਂ,
    ਛੁਪਾਈ ਲਗਦੀ |
    ਮੇਰੇ ਕੋਲੋਂ ਹੋਈ ਕੋਈ,
    ਕੁਤਾਈ ਲਗਦੀ |

    ਮੈਨੂੰ ਆਪਣੇਂ ਚੋਂ ਵੀ,
    ਮੇਰਾ ਕੁਝ ਯਾਦ ਰਿਹਾ ਨਾ |
    ਭਾਲਿਆ ਮੈਂ ਬੜਾ ਪਰ,
    ਕੋਈ ਉਹਦੇ ਜਿਹਾ ਨਾ |
    ਹੋਵੇ ਕੋਈ ਵੀ ਸੈ਼ਅ ਕਿਉਂ,
    ਪਰਾਈ ਲਗਦੀ |
    ਮੇਰੇ ਕੋਲੋਂ ਹੋਈ ਕੋਈ,
    ਕੁਤਾਈ ਲਗਦੀ |

    ਦੁੱਖਭਜਨ ਨੇਂ ਜਨਮਾਂ ਤੋਂ,
    ਨਈ ਸਾਥ ਤੇਰਾ ਛੱਡਿਆ |
    ਵੇਖੀਂ ਹੁਣ ਵੀ ਨਹੀਂ ਛੱਡਣਾਂ,
    ਨੀ ਜਾਵੇ ਭਾਵੇਂ ਵੱਢਿਆ |
    ਹੁਣ ਧੌਣ ਵਿੱਚ ਵੇਲਣੇਂ,
    ਫਸਾਈ ਲਗਦੀ |
    ਮੇਰੇ ਕੋਲੋਂ ਹੋਈ ਕੋਈ,
    ਕੁਤਾਈ ਲਗਦੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!