14.8 C
United Kingdom
Monday, September 7, 2026

More

    ਏਡਜ਼ ਵਾਲਾ ਖੂਨ ਲਾਉਣ ਦੇ ਮਾਮਲੇ ’ਚ ਪੁਲਿਸ ਪ੍ਰਸ਼ਾਸ਼ਨ ਨੂੰ ਮੰਗ ਪੱਤਰ

    ਅਸ਼ੋਕ ਵਰਮਾ
    ਬਠਿੰਡਾ, 07ਅਕਤੂਬਰ2020: ਸਿਵਲ ਹਸਪਤਾਲ ਬਠਿੰਡਾ ਵਿਚਲੇ ਬਲੱਡ ਬੈਂਕ ਵੱਲੋਂ ਇੱਕ ਔਰਤ ਅਤੇ ਇੱਕ ਬੱਚੇ ਨੂੰ ਐਚਆਈਵੀ ਪਾਜ਼ਿਟਿਵ ਦਾ ਖੂਨ ਜਾਰੀ ਕਰਨ ਦੇ ਮਾਮਲੇ ਨੂੰ ਲੈਕੇ ਭਾਰਤੀ ਜੰਤਾ ਯੁਵਾ ਮੋਰਚਾ ਦੇ ਆਗੂਆਂ ਨੇ ਬਠਿੰਡਾ ਪੁਲਿਸ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇ ਇਸ ਕੰਮ ਲਈ ਕਸੂਰਵਾਰ ਮੁਲਾਜਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮੋਰਚਾ ਦੇ ਜਿਲਾ ਪ੍ਰਧਾਨ ਸੰਦੀਪ ਅਗਰਵਾਲ ਦੀ ਅਗਵਾਈ ਹੇਠ ਆਗੂਆਂ ਦਾ ਵਫਦ ਐਸਪੀ ਹੈਡਕੁਆਟਰ ਸੁਰਿੰਦਰਪਾਲ ਸਿੰਘ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਵਾਲਾ ਮੰਗ ਪੱਤਰ ਸੌਂਪਿਆ। ਇਸ ਮੌਕੇ ਆਗੂਆਂ ਨੇ ਐਸਪੀ ਨੂੰ ਕਿਹਾ ਕਿ ਇੱਕ ਬੇਕਸੂਰ ਔਰਤ ਅਤੇ ਮਾਸੂਮ ਬੱਚੇ ਨੂੰ ਐਨੀ ਵੱਡੀ ਲਾਪਰਵਾਹੀ ਨਾਲ ਏਡਜ਼ ਵਾਲਾ ਖੂਨ ਚੜਾਉਣ ਦਾ ਮਾਮਲਾ ਕਾਫੀ ਸੰਜੀਦਾ ਹੈ ਜਿਸ ਦੀ ਨਿਰਪੱਖ ਜਾਂਚ ਕਰਕੇ ਜਿੰਮੇਵਾਰਾਂ ਖਿਲਾਫ ਕਾਨੂੰਨੀ ਸ਼ਿਕੰਜਾ ਕਸਣ ਦੀ ਲੋੜ ਹੈ ਤਾਂ ਜੋ ਭਵਿੱਖ ’ਚ ਕੋਈ ਅਜਿਹੀ ਗਲਤੀ ਦੁਰਹਾਉਣ ਦੀ ਕੋਸ਼ਿਸ਼ ਨਾ ਕਰੇ।
                         ਸੰਦੀਪ ਅਗਰਵਾਲ ਨੇ ਕਿਹਾ ਕਿ ਬਲੱਡ ਬੈਂਕ ਦੇ ਕਰਮਚਾਰੀਆਂ ਦੀ ਕਥਿਤ ਲਾਪਰਵਾਹੀ ਕਾਰਨ ਦੋ ਜਣਿਆਂ ਦੀ ਜਾਨ ਖਤਰੇ ਵਿੱਚ ਪੈ ਗਈ ਹੈ। ਉਨਾਂ ਆਖਿਆ ਕਿ ਜਿਸ ਥਾਂ ਤੇ ਰੋਜਾਨਾ ਖੂਨਦਾਨੀ ਮਰੀਜਾਂ ਤੇ ਪੀੜਤਾਂ ਲਈ ਖੂਨਦਾਨ ਕਰਨ ਆਉਂਦੇ ਹਨ ਤਾਂ ਉਸ ਜਗਾ ਵਿੱਚ ਕੰਮ ਕਰਦੇ ਮੁਲਾਜਮਾਂ ਦਾ ਵਿਹਾਰ ਉੱਚਾ ਤੇ ਸੁੱਚਾ ਹੋਣਾ ਚਾਹੀਦਾ ਹੈ ਪਰ ਇੱਥੇ ਤਾਂ ਆਪਣੀ ਨਿੱਜੀ ਰੰਜਿਸ਼ ਕੱਢਣ ਦਾ ਕੰਮ ਸ਼ੁਰੂ ਹੋ ਗਿਆ ਹੈ ਜਿਸ ਨੂੰ ਲੈਕੇ ਆਮ ਲੋਕ ਡਰ ਗਏ ਹਨ। ਉਨਾਂ ਆਖਿਆ ਕਿ ਮੁਲਾਜਮਾਂ ਨੇ ਨਾਂ ਕਵੇਲ ਬਲੱਡ ਬੈਂਕ ਦਾ ਵਕਾਰ ਖਰਾਬ ਕੀਤਾ ਹੈ ਬਲਕਿ ਸਾਖ ਵੀ ਦਾਅ ਤੇ ਲੱਗ ਗਈ ਹੈ ਕਿ ਆਪਣੀ ਜਿੰਦਗੀ ਬਚਾਉਣ ਵਾਸਤੇ ਖੂਨ ਹਾਸਲ ਕਰਨ ਲਈ ਆਉਣ ਵਾਲਾ ਵਿਅਕਤੀ ਹਮੇਸ਼ਾ ਲਈ ਰੋਗੀ ਬਣ ਸਕਦਾ ਹੈ।
                    ਉਨਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਕਰਵਾਕੇ  ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਉਨਾਂ ਖਿਲਾਫ ਸਖਤ ਕਾਰਵਾਈ ਤੋਂ ਇਲਾਵਾ  ਪੀੜਤ ਵਿਅਕਤੀਆਂ ਨੂੰ ਢੁੱਕਵਾਂ ਮੁਆਵਜਾ ਦੇਣ ਦੀ ਮੰਗ ਕੀਤੀ ਹੈ। ਭਾਜਪਾ ਲੀਗਲ ਸੈੱਲ ਦੇ ਆਗੂ ਰਾਜਿੰਦਰ ਸ਼ਰਮਾ ਅਤੇ ਅਤੇ ਜਿਲਾ ਪ੍ਰਧਾਨ ਸੁਨੀਲ ਤਿਰਪਾਠੀ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਦੋਸ਼ੀਆਂ ਚਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨਗੇ ।ਯੁਵਾ ਮੋਰਚਾ ਦੇ ਮੀਤ ਪ੍ਰਧਾਨ ਪਰੇਸ਼ ਗੋਇਲ ਅਤੇ ਸਕੱਤਰ ਮੀਨੂੰ ਬੇਗਮ ਨੇ ਕਿਹਾ ਕਿ ਇਸ ਕਾਂਡ ਨੇ ਸੋਾਬਤ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਰਾਜ ਭਾਗ ਚਲਾਉਣ ’ਚ ਫੇਲ ਹੋ ਚੁੱਕੀ ਹੈ ਜਿਸ ਕਰਕੇ ਮੁਲਾਜਮ ਆਪਣੀਆਂ ਮਨਮਰਜੀਆਂ ਕਰ ਰਹੇ ਹਨ। ਉਨਾਂ ਕਸੂਰਵਾਰ ਮੁਲਾਜਮਾਂ ਨੂੰ ਬਰਖਾਸਤ ਕਰਨ ਦੀ ਲੋੜ ਤੇ ਵੀ ਜੋਰ ਦਿੱਤਾ। ਇਸ ਮੌਕੇ ਪ੍ਰਦੀਪ ਗਰਗ,ਗੌਰਵ ਗੁਪਤਾ,ਗਗਨ ਗੋਇਲ ਅਤੇ ਸੰਜੀਵ ਡਾਗਰ ਹਾਜ਼ਰ ਸਨ।
                                   ਇਹ ਹੈ ਬਲੱਡ ਬੈਂਕ ਵਾਲਾ ਮਾਮਲਾ
    ਦੱਸਣਯੋਗ ਹੈ ਕਿ ਬਲੱਡ ਬੈਂਕ ’ਚ ਕੋਈ ਖੂਨਦਾਨੀ ਖੂਨਦਾਨ ਕਰਨ ਲਈ ਆਇਆ ਸੀ ਜੋਕਿ ਏਡਜ਼ ਪੀੜਤ ਸੀ। ਬਲੱਡ ਬੈਂਕ ਕਰਮਚਾਰੀਆਂ ਨੇ  ਕਥਿਤ ਅਣਗਹਿਲੀ ਤਹਿਤ  ਬਿਨਾਂ ਜਾਂਚ ਇਹ ਖੂਨ ਪਹਿਲਾਂ ਇੱਕ ਔਰਤ ਨੂੰ ਜਾਰੀ ਕਰ ਦਿੱਤਾ ਜੋ ਚੜਾਇਆ ਵੀ ਗਿਆ। ਮਹੱਤਵਪੂਰਨ ਤੱਥ ਹੈ ਕਿ ਬਲੱਡ ਬੈਂਕ ਵੱਲੋਂ ਖੂਨਦਾਨੀ ਨੂੰ ਇਸ ਬਾਰੇ ਨਹੀਂ ਦੱਸਿਆ ਬਲਕਿ ਇਸ ਤੋਂ ਵੱਡੀ ਅਣਗਹਿਲੀ ਵਰਤਦਿਆਂ ਥੈਲੇਸੀਮੀਆਂ ਪੀੜਤ ਬੱਚੀ ਨੂੰ ਵੀ ਉਸ ਦਾ ਖੁਨ ਚੜਾਇਆ ਗਿਆ। ਭੇਦ ਖੁੱਲਣ ਤੇ ਐਸਐਮਓ ਮਨਿੰਦਰਪਾਲ ਸਿੰਘ ਦੀ ਅਗਵਾਈ ਹੇਠ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ  ਜਿਸ ਦੀ ਪੜਤਾਲ ’ਚ ਇੱਕ ਡਾਕਟਰ ਅਤੇ ਦੋ ਮੁਲਾਜਮ ਕਸੂਰਵਾਰ ਪਾਏ ਗਏ। ਪੜਤਾਲ ’ਚ ਇਹ ਵੀ ਭੇਦ ਖੁੱਲਿਆ ਹੈ ਕਿ ਇੱਕ ਮੁਲਾਜਮ ਨੇ ਆਪਣੀ ਕਿੜ ਕੱਢਣ ਲਈ ਦੂਸਰੇ ਨੂੰ ਫਸਾਉਣ ਦੇ ਮੰਤਵ ਨਾਲ ਇਸ ਘਰ ਅਨਿਆਂਪੂਰਨ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਹਸਪਤਾਲ ਪ੍ਰਸ਼ਾਸ਼ਨ ਨੇ ਤਿੰਨਾਂ ਨੂੰ ਤਬਦੀਲ ਕਰਕੇ ਮਾਮਲਾ ਅਗਲੀ ਕਾਰਵਾਈ ਲਈ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!