ਅਸ਼ੋਕ ਵਰਮਾ
ਬਠਿੰਡਾ, 7 ਅਕਤੂਬਰ 2020: ਗ੍ਰਾਮ ਸਭਾ ਮਾਣਕ ਖਾਨਾ ਦੇ ਆਮ ਇਜਲਾਸ ਵਿੱਚ ਗੰਦੇ ਪਾਣੀ ਦੇ ਨਿਕਾਸੀ ਲਈ ਮਿੰਨੀ ਸੀਵਰੇਜ਼ ਪਾਉਣ ਦਾ ਫੈਸਲਾ ਲਿਆ ਹੈ ਜੋਕਿ ਪਿੰਡ ਵਾਸੀਆਂ ਲਈ ਵਰਦਾਨ ਸਾਬਤ ਹੋਵੇਗਾ। ਇਵੇਂ ਹੀ ਸੈਲਫ ਹੈਲਪ ਗਰੁੱਪਾਂ ਨੂੰ ਬੇਕਰੀ ਦਾ ਕੰਮ ਦੇਣ ਦੀ ਰਣਨੀਤੀ ਵੀ ਘੜੀ ਗਈ ਹੈ। ਇਸ ਮੌਕੇ ਚੇਅਰਪਰਸਨ ਸੈਸ਼ਨਦੀਪ ਕੌਰ ਸਿੱਧੂ ਨੇ ਆਮ ਇਜਲਾਸ ਦੀ ਪ੍ਰਧਾਨਗੀ ਕੀਤੀ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ । ਬਠਿੰਡਾ ਜਿਲੇ ਨਾਲ ਸਬੰਧਤ ਇਸ ਛੋਟੇ ਜਿਹੇ ਪਿੰਡ ਦੇ ਲੋਕਾਂ ਨੇ ਵੱਡੇ ਫੈਸਲਿਆਂ ਤੇ ਮੋਹਰ ਲਾ ਕੇ ਪੰਚਾਇਤ ਨੂੰ ਵਿਕਾਸ ਲਈ ਆਦੇਸ਼ ਦਿੱਤੇ ਹਨ।
ਸਰਪੰਚ ਸੈਸ਼ਨਦੀਪ ਕੌਰ ਨੇ ਬਹੁ ਪੱਖੀ ਵਿਕਾਸ ਨੂੰ ਸਪਰਪਿਤ ਹੰੁਦਿਆਂ ਪਿੰਡ ਮਾਣਕ ਖਾਨਾ ਨੂੰ ਮੀਹ ਦੇ ਪਾਣੀ ਦੀ ਸਾਂਭ ਸੰਭਾਲ ਕਰਨ ਅਤੇ ਕੂੜੇ ਕਰਕਟ ਤੋ ਪਿੰਡ ਵਾਸੀਆਂ ਨੂੰ ਨਿਜਾਤ ਦਿਵਾਉਣ ਵਾਲਾ ਸੁਪਨਾ ਪੂਰਾ ਕਰਨ ਦਾ ਫੈੋਸਲਾ ਲਿਆ ਹੈ । ਇਸ ਮੌਕੇ ਬਲਾਕ ਕੋਆਡੀਨੇਟਰ ਅਮਨਦੀਪ ਕੌਰ ਨੇ ਆਜੀਵਿਕਾ ਮਿਸ਼ਨ ਤਹਿਤ ਸੈਲਫ ਹੈਲਪ ਗਰੁੱਪ ਬਨਾਉਣ ਬਾਰੇ ਜਾਣੂ ਕਰਵਾਇਆ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਰਾਣੀ ਦੇਵੀ ਨੇ ਕਰੋਨਾ ਤੇ ਬਚਾਅ ਲਈ ਸਾਵਧਾਨੀਆ ਵਰਤਣ ਲਈ ਤੇ ਮਹਿਕਮੇ ਦੀਆਂ ਸਕੀਮਾਂ ਸਬੰਧੀ ਚਾਨਣਾ ਪਾਇਆ ।
ਆਮ ਇਜਲਾਸ ਵਿੱਚ ਕਿਸਾਨਾਂ ਦੀਆ ਮੁਸ਼ਕਲਾਂ ਤੇ ਵਿਚਾਰ ਚਰਚਾ ਹੋਣ ਤੋ ਇਲਾਵਾ ਗ੍ਰਾਮ ਸਭਾ ਦੇ ਮੈਬਰਾ ਨੇ ਗਲੀਆਂ ਵਿੱਚ ਮਿੰਨੀ ਸੀਵਰੇਜ ਪਾਉਣ , ਜਨਤਕ ਪਖਾਨੇ ਬਨਾਉਣ , ਸਕੂਲ ਦੀ ਇਮਾਰਤ ਉਸਾਰਨ ਲਈ , ਲਾਇਬੇਰਰੀ , ਖੇਡ ਮੈਦਾਨ , ਖੂਹ ਦਾ ਨਵੀਨੀਕਰਨ , ਪਾਰਕ, ਜਰਨਲ ਤੇ ਅਨੁਸੂਚਿਤ ਜਾਤੀ ਧਰਮਸ਼ਾਲਾ ਦੀ ਮੁਰੰਮਤ, ਵਾਤਾਵਰਨ ਦੀ ਸ਼ੁੱਧਤਾ ਲਈ ਰੱਖ ਲਾ ਕੇ ਜੰਗਲੀਕਰਨ, ਢਾਣੀਆਂ ਦੇ ਰਸਤੇ ਪੱਕੇ ਕਰਨੇ ,ਛੱਪੜ ਦੇ ਪਾਣੀ ਦੇ ਨਿਕਾਸ ਲਈ , ਵੱਖ ਵੱਖ ਸਕੀਮਾਂ ਦੇ ਲਾਭਪਾਤਰੀਆ ਦੀ ਚੋਣ ਕਰਨੀ ਅਤੇ ਕੱਟੇ ਗਏ ਆਟਾ ਦਾਲ ਦੇ ਕਾਰਡਾਂ ਨੂੰ ਦੁਬਾਰਾ ਬਨਾਉਣ ਦੇ ਮਤੇ ਸਰਬਸੰਮਤੀ ਨਾ ਪਾਸ ਕੀਤੇ ਗਏ ।
ਇਜਲਾਸ ਵਿੱਚ ਸੈਸ਼ਨਦੀਪ ਕੌਰ ਨੇ ਗ੍ਰਾਮ ਸਭਾ ਦੇ ਮੈਬਰਾਂ ਨੂੰ ਮਤੇ ਪੜੇ ਸੁਣਾਏ ਤੇ ਸਭਾ ਦੇ ਮੈਬਰਾਂ ਨੇ ਮਤਿਆ ਨੂੰ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ । ਮਾਸਟਰ ਜਗਸੀਰ ਸਿੰਘ ਢੱਡੇ ਨੇ ਕਵਿਤਾਵਾਂ ਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਸੁਣਾਕੇ ਵਾਹ ਵਾਹ ਖੱਟੀ ਤੇ ਸਟੇਜ ਦਾ ਸੰਚਾਲਨ ਕੀਤਾ । ਕਿਸਾਨ ਆਗੂ ਕਲਕੱਤਾ ਸਿੰਘ ਨੇ ਕਿਸਾਨੀ ਸਮੱਸਿਆਵਾ ਬਾਰੇ ਲੋਕਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਖੇਤੀਬਾੜੀ ਨਾਲ ਸਬੰਧਤ ਮਤੇ ਪਾਸ ਕੀਤੇ । ਇਸ ਮੌਕੇ ਪੰਚ ਹਰਬੰਸ ਸਿੰਘ , ਛੋਟਾ ਸਿੰਘ , ਚਰਨਜੀਤ ਕੌਰ , ਰਣਜੀਤ ਕੌਰ , ਕਲੱਬ ਪ੍ਰਧਾਨ ਅਮਨਦੀਪ ਸਿੰਘ , ਜਗਸੀਰ ਸਿੰਘ ਟਰਾਂਸਪੋਟਰ , ਲਖਵੀਰ ਸਿੰਘ , ਬਸੰਤ ਸਿੰਘ ਅਤੇ ਵੀਡੀਓ ਪਰਮਜੀਤ ਸਿੰਘ ਭੁੱਲਰ ਹਾਜਰ ਸਨ ।