3.1 C
United Kingdom
Sunday, March 8, 2026

More

    ਕਿਹੋ ਜਿਹਾ ਦੌਰ ਇਹ ਆਇਆ ਏ

    ਅੱਜ – ਕੱਲ ਕਿਹੋ ਜਿਹਾ ਦੌਰ ਇਹ ਆਇਆ ਏ,
    ਹਰ ਕੋਈ ਆਪਣਾ ਹੀ ਹੋ ਗਿਆ ਪਰਾਇਆ ਏ।
    ਆਪਣੇ ਮਤਲਬ ਲਈ ਸਭ ਨੇ ਬਣਾਏ ਇਹ ਰਿਸ਼ਤੇ,
    ਉਂਝ ਦਿਲ ਵਿੱਚ ਤਾਂ ਸਭ ਨੇ ਫ਼ਰੇਬ ਹੀ ਵਸਾਇਆ ਏ।
    ਚਿਹਰੇ ਤੇ ਸ਼ਰਾਫ਼ਤ ਦਾ ਮਖੌਟਾ ਰੱਖਦੇ ਨੇ ਹਰ ਵੇਲੇ ਪਹਿਨ ਕੇ,
    ਬੰਦਿਆਂ ਦੇ ਬਦਲਦੇ ਰੰਗ ਦੇਖ ਗਿਰਗਿਟ ਵੀ ਸ਼ਰਮਾਇਆ ਏ।
    ‘ਪ੍ਰੀਤ’ ਸੱਚਿਆਂ ਦਾ ਇੱਥੇ ਮੁੱਲ ਨਹੀਓ ਹੁਣ ਪੈਂਦਾ ਕੋਈ ,
    ਝੂਠਿਆਂ ਦੀ ਵਾਹ ਵਾਹ ਇੱਥੇ ਝੂਠ ਦੀ ਸਭ ਮਾਇਆ ਏ।
    ਸੱਚ ਉੱਪਰ ਤਾਂ ਝੂਠ ਦਾ ਪਰਦਾ ਪੈ ਗਿਆ ਹੈ ਇਸ ਕਦਰ ,
    ਝੂਠ ਨੂੰ ਹੀ ਸੱਚ ਹੁਣ ਤੇ ਬੱਸ ਲੋਕਾਂ ਨੇ ਬਣਾਇਆ ਏ।

    ✍? ਪ੍ਰੀਤ ਕੌਰ “ਪ੍ਰੀਤ”
    ਹੁਸ਼ਿਆਰਪੁਰ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!