ਰਈਆ,(ਰਾਜਿੰਦਰ ਰਿਖੀ)
ਕੇਂਦਰ ਸਰਕਾਰ ਦੀਆਂ ਮੀਡੀਆ ਵਿਰੋਧੀ ਨੀਤੀਆਂ, ਪੱਤਰਕਾਰਾਂ ਨੂੰ ਕਰੋਨਾ ਯੋਧੇ ਐਲਾਨਣ ਅਤੇ ਮੀਡੀਆ ਅਦਾਰਿਆਂ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦੇਣ ਦੀ ਮੰਗ ਨੂੰ ਲੈ ਕੇ ਇੰਡੀਅਨ ਜਰਨਲਿਸਟ ਯੂਨੀਅਨ, ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ, ਟੌਪ ਮੀਡੀਆ ਐਸੋਸਿਏਸ਼ਨ ਪੰਜਾਬ, ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ, ਫੀਲਡ ਪੱਤਰਕਾਰ ਐਸੋਸੀਏਸ਼ਨ ਅਤੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵਲੋਂ ਸਾਂਝੇ ਤੌਰ ‘ਤੇ ਰਈਆ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ‘ਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਰਾਜਨ ਮਾਨ, ਜਿਲਾ ਸਕੱਤਰ ਦਵਿੰਦਰ ਸਿੰਘ ਭੰਗੂ, ਰਜਿੰਦਰ ਸਿੰਘ ਰਿਖੀ ਅਤੇ ਰਾਕੇਸ਼ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰਾਂ, ਪੁਲਿਸ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਦੇ ਨਾਲ ਨਾਲ ਪੱਤਰਕਾਰਾਂ, ਮੀਡੀਆਂ ਕਰਮੀਆਂ ਨੇ ਵੀ ਕਰੋਨਾ ਸੰਕਟ ਦੌਰਾਨ
ਸਭ ਤੋਂ ਮੂਹਰੇ ਹੋ ਕੇ ਕੰਮ ਕੀਤਾ ਹੈ। ਦੇਸ਼ ਭਰ ਵਿਚ ਕਰੋਨਾ ਨਾਲ 130 ਤੋਂ ਵੱਧ ਪੱਤਰਕਾਰ ਦੁਨੀਆਂ ਤੋ ਰੁਖ਼ਸਤ ਹੋ ਗਏ ਹਨ। ਪਰ ਸਰਕਾਰ ਨੇ ਕਿਸੀ ਪੱਤਰਕਾਰ, ਮੀਡੀਆ ਕਰਮੀ ਦੀ ਕੋਈ ਮਦਦ ਨਹੀਂ ਕੀਤੀ। ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਰੋਨਾ ਸੰਕਟ ਦੌਰਾਨ ਦੇਸ਼ ਵਾਸੀਆਂ ਦੇ ਨਾਮ ਸੰਦੇਸ਼ ਦੌਰਾਨ ਪੱਤਰਕਾਰਾਂ ਨੂੰ ਕਰੋਨਾ ਯੋਧੇ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਕਿਸੀ ਪੱਤਰਕਾਰ, ਮੀਡੀਆ ਕਰਮਚਾਰੀਆਂ ਦੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੋਰਨਾਂ ਅਦਾਰਿਆ ਦੀ ਤਰਜ਼ ‘ਤੇ ਮੀਡੀਆ ਇੰਡਸਟਰੀ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। ਸਮੂਹ ਬੁਲਾਰਿਆ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਕਰੋਨਾ ਕਾਰਨ ਫੌਤ ਹੋਏ ਪੱਤਰਕਾਰਾਂ,ਮੀਡੀਆ ਕਰਮੀਆਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਲਈ 50 ਲੱਖ ਰੁਪਏ ਦੀ ਸਹਾਇਤਾ ਵਜੋਂ ਦੇਣ ਅਤੇ ਪੱਤਰਕਾਰਾਂ ਦਾ 50 ਲੱਖ ਰੁਪਏ ਦਾ ਬੀਮਾ ਕਰਨ ਦੀ ਮੰਗ ਕੀਤੀ। ਰਾਜਿੰਦਰ ਰਿਖੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਮੀਡੀਆ ਕਰਮੀਆਂ ਤੇ ਹਮਲੇ ਕਰਵਾਕੇ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਕੇਸ਼ ਕੁਮਾਰ ਨੇ ਕਿਹਾ ਕਿ ਹਾਥਰਸ ਕੇਸ ਵਿੱਚ ਸੱਚ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਪੱਤਰਕਾਰਾਂ ਤੇ ਕੇਸ ਦਰਜ਼ ਕਰਕੇ ਸਰਕਾਰ ਧੱਕਾ ਕਰ ਰਹੀ ਹੈ। ਦਵਿੰਦਰ ਸਿੰਘ ਭੰਗੂ ਨੇ ਕਿਹਾ ਕਿ ਸਰਕਾਰ ਮੀਡੀਆ ਤੇ ਕਬਜ਼ਾ ਕਰਕੇ ਮਣਮਾਨੀਆਂ ਕਰਨਾ ਚਾਹੁੰਦੀ ਹੈ ਜਿਸਨੂੰ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਤੇ ਰਾਜਿੰਦਰ ਰਿਖੀ,ਦਵਿੰਦਰ ਸਿੰਘ ਭੰਗੂ, ਰਾਕੇਸ਼ ਕੁਮਾਰ, ਬਲਵਿੰਦਰ ਸਿੰਘ ਅਠੌਲਾ, ਪਰਮਜੀਤ ਸਿੰਘ ਰੱਖੜਾ, ਗੁਰਦਰਸ਼ਨ ਪ੍ਰਿੰਸ, ਸੁਖਵਿੰਦਰ ਬਾਵਾ, ਡੀ ਕੇ ਰੈਡੀ, ਸਤਨਾਮ ਘਈ, ਜਸਵਿੰਦਰ ਸ਼ਰਮਾ, ਸੋਨਲ ਦਵੇਸਰ, ਨਵਰੂਪ ਸਲਵਾਨ,ਗੁਰਪ੍ਰੀਤ ਸਿੰਘ ਬਾਬਾ ਬਕਾਲਾ,ਰੋਹਿਤ ਅਰੋੜਾ, ਨਰਿੰਦਰ ਸਿੰਘ, ਗੌਰਵ ਜੋਸ਼ੀ, ਬਲਰਾਜ ਕਾਲਕੇ, ਰਣਜੀਤ ਸਿੰਘ ਸੰਧੂ, ਰਾਕੇਸ਼ ਸਲਵਾਨ,
ਹੋਰ ਹਾਜ਼ਰ ਸਨ।