3.1 C
United Kingdom
Sunday, March 8, 2026

More

    ‘ਸ਼ਹੀਦ ਭਗਤ ਸਿੰਘ’ ਦੇ ਜਨਮ ਦਿਵਸ ਨੂੰ ਸਮਰਪਿਤ ਕੁਇਜ਼ ਮੁਕਾਬਲਾ ਕਰਵਾਇਆ

    ਅਸ਼ੋਕ ਵਰਮਾ
    ਬਠਿੰਡਾ, 6ਅਕਤੂਬਰ2020। ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਬਠਿੰਡਾ ਵੱਲੋਂ ‘ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ’ ਦਾ ਜਨਮ ਦਿਹਾੜਾ ਮਨਾਉਣ ਸੰਬੰਧੀ ਇੱਕ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ ) ਬੀ.ਡੀ. ਸ਼ਰਮਾ ਨੇ ਦੱਸਿਆ ਕਿ ਇਸ ਗਤੀਵਿਧੀ ਮੰਤਵ ‘ਸ਼ਹੀਦ ਭਗਤ ਸਿੰਘ’ ਦੇ ਜੀਵਨ ਪ੍ਰਸੰਗਾਂ, ਵਿਚਾਰਧਾਰਾ, ਇਨਕਲਾਬੀ ਸੋਚ ਅਤੇ ਦੇਸ਼ ਲਈ ਕੁਰਬਾਨੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਹੈ। ਇਸ ਮੁਕਾਬਲੇ ਵਿੱਚ ਕਾਲਜ ਦੇ 80 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਸ ’ਚ ਐਮ.ਬੀ.ਏ. ਚੌਥਾ ਸਮੈਸਟਰ ਦੀ ਵਿਦਿਆਰਥਣ ਸਤਵਿੰਦਰ, ਕਮਲਦੀਪ ਸਿੰਘ, ਕੁੰਜਨਾ, ਸ਼ੈਰੀ ਅਤੇ ਐਮ.ਬੀ.ਏ. ਤੀਜਾ ਸਮੈਸਟਰ ਦੀ ਜੋਬਨਪ੍ਰੀਤ ਕੌਰ ਨੇ 30 ਅੰਕਾਂ ਵਿੱਚੋਂ 30 ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ।
                      ਇਸੇ ਤਰਾਂ ਐਮ.ਬੀ.ਏ. ਚੌਥਾ ਸਮੈਸਟਰ ਦੀ ਹਰਮਨਜੋਤ ਕੌਰ ਤੇ ਸੁਖਪ੍ਰੀਤ ਕੌਰ ਅਤੇ ਐਮ.ਬੀ.ਏ. ਤੀਜਾ ਸਮੈਸਟਰ ਦੀ ਦਮਨਜੋਤ ਕੌਰ ਨੇ 29 ਅੰਕਾਂ ਨਾਲ ਦੂਸਰਾ ਸਥਾਨ ਜਦੋਂ ਕਿ ਐਮ.ਬੀ.ਏ. ਚੌਥਾ ਸਮੈਸਟਰ ਦੀ ਕਿਰਨਦੀਪ ਕੌਰ ਤੇ ਅਮਨਪ੍ਰੀਤ ਕੌਰ ਨੇ 27 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ। ਸਾਰੇ ਭਾਗੀਦਾਰਾਂ ਅਤੇ ਜੇਤੂ ਵਿਦਿਆਰਥੀਆਂ ਨੂੰ ਈ-ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਕਾਲਜ ਦੇ ਪਿ੍ਰੰਸੀਪਲ ਨੇ ਸਾਰਿਆਂ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਉਨਾਂ ਕਿਹਾ ਕਿ ਸਾਨੂੰ ਦੇਸ਼ ਅਤੇ ਕੌਮ ਵਾਸਤੇ ਮਹਾਨ ਕੁਰਬਾਨੀ ਕਰਨ ਵਾਲੇ ਨਾਇਕਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।
                   ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ‘ਸ਼ਹੀਦ ਭਗਤ ਸਿੰਘ’ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਕਰਵਾਏ ਗਏ ਕੁਇਜ਼ ਮੁਕਾਬਲੇ ਦੀ ਸਫਲਤਾ ਲਈ  ਵਧਾਈ ਦਿੰਦਿਆਂ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ  ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ।  ਉਨਾਂ ਨੇ ਵਿਦਿਆਰਥੀਆਂ ਨੂੰ ਸਮਾਜ ਅਤੇ ਦੇਸ਼ ਦੀ ਬਿਹਤਰੀ ਲਈ ਸ. ਭਗਤ ਸਿੰਘ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਸ. ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ । 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!