ਦੁੱਖਭਜਨ ਰੰਧਾਵਾ
0351920036369
ਸੁਣ ਓਏ ਹਾਕਮਾਂ
ਅੰਨਦਾਤਾ ਅਵਾਜ਼ਾਰ ਨਾ ਕਰ |
ਸੁਣ ਓਏ ਹਾਕਮਾਂ ਮਿਹਨਤਕਸ਼ ,
ਹੱਥ ਹਥਿਆਰ ਨਾ ਕਰ |
ਓਏ ਜੇ ਉਹ ਬੀਜੇਗਾ,
ਤੇ ਤਾਂ ਤੂੰ ਖਾਵੇਂਗਾ |
ਤੂੰ ਉਸਦੇ ਹੱਕ ਖੋਹ ਕੇ,
ਉਸਨੂੰ ਬੇਕਾਰ ਨਾ ਕਰ |
ਓਏ ਤੂੰ ਹਾਕਮ ਹੈਂ ਕੋਈ,
ਰੱਬ ਤਾਂ ਨਹੀਂ |
ਘਟੀਆ ਚਲ-ਚਲ ਕੇ ਚਾਲਾਂ ਨੂੰ,
ਓਏ ਤੂੰ ਆਪਣਾ ਨੀਵਾਂ ਮਿਆਰ ਨਾ ਕਰ |
ਓਏ ਤੂੰ ਵੈਦ ਦੇ ਰੂਪ ਚ ਕਸਾਈ ਕਿਉਂ,
ਓਏ ਤੂੰ ਜ਼ਖਮ ਦੇ-ਦੇ ਕੇਉਪਚਾਰ ਨਾ ਕਰ |
ਤੂੰ ਜਾਣੇਂ ਨਾ ਜੱਟ ਤਲਵਾਰਾਂ ਨੇਂ,
ਬੁਜ਼ਦਿਲਾ ਲੁਕ-ਲੁਕ ਕੇ ਹੁਣ ਵਾਰ ਨਾ ਕਰ |
ਤੂੰ ਅੰਨ ਦਾਤੇ ਦੇ ਮੂੰਹੋਂ ਤਾਂ ਅੰਨ ਖੋਹ ਹੀ ਲਿਐ,
ਹੁਣ ਝੂਠੀ ਸੌ਼ਹਰਤ ਦਾ ਝੂਠਾ ਪ੍ਰਚਾਰ ਨਾ ਕਰ |
ਦੁੱਖਭੰਜਨਾ ਪੱਕੀਆਂ ਫਸਲਾਂ ਨੂੰ ਸਲਾਮਾਂ ਨੇਂ,
ਕਿ ਜਿਸ ਮਿੱਟੀ ਲਈ ਕਿਰਸਾਨੀ ਜੂਝ ਮਰੇ ,
ਹਾਕਮਾਂ ਭੁੱਲ ਬੈਠਾ ਤੂੰ ਵੱਡਾ ਹਾਕਮ,
ਕਿਰਸਾਨਾ ਦੀ ਕਿਰਸਾਨੀ ਘਰੋਂ,
ਬਾਹਰ ਨਾ ਕਰ |
ਬਾਹਰ ਨਾ ਕਰ |