6.9 C
United Kingdom
Saturday, March 7, 2026

More

    ਪੰਜਾਬ ਮੇਰੇ ਦੇ ਪੁੱਤਰੋ ਧੀਓ

    ਪੰਜਾਬ ਮੇਰੇ ਦੇ, ਪੁੱਤਰੋ ਧੀੳੁ
    ਬੰਦ ਕਰਾਦੋ, ਅੱਜ ਤੋ ਜੀੳੁ

    ਨਾਂ ਪੰਪਾਂ ੳੁੱਤੋ ਤੇਲ ਪਵਾੳੁ,
    ਸੱਚ ਨੂੰ ਕਹਿਣੋ ਨਾ ਘਬਰਾਇੳੁ

    ਖੇਤੀ ਨੂੰ ਏਹ ਮਾਰ ਮੁਕਾਗੇ,
    ਕਿਸਾਨੀ ਨੂੰ ਏਹ ਖੂੰਜੇ ਲਾਗੇ

    ਮਾਲ ਪਲਾਜੇ ਜਾਣਾ ਛੱਡੋ,
    ਏਨਾ ਮੂਹਰੇ ਹੱਥ ਨਾਂ ਅੱਡੋ

    ਰਲਕੇ ਮੋਦੀ ਅਨਿੱਲ ਅੰਬਾਨੀ,
    ਖਾਣ ਨੂੰ ਫਿਰਦੇ ਨੇ ਕਿਰਸਾਨੀ

    ਧਰਤੀ ਸਾਡੀ ਸੋਨੇ ਵਰਗੀ,
    ਖੋਹਣ ਨੂੰ ਫਿਰਦੇ ਨੇ ਬੇਦਰਦੀ

    ਮੋਹਰੀ ਸਾਡੇ ਬਣਗੇ ਕੁੱਤੇ,
    ਦੇਸ਼ ਜਿੰਨਾਂ ਨੇ ਰਲਕੇ ਲੁੱਟੇ

    ਮਰਗੇ ਜੱਟ ਜਮੀਨਾਂ ਵਾਹੁੰਦੇ,
    ਹੁਣ ਏਹ ਸਭ ਹੜੱਪਣਾ ਚਾਹੁੰਦੇ

    ਹੁਣ ਸੂਬੇ ਦੇ ਮਗਰ ਏਹ ਪੈ ਗਏ,
    ਖਤਮ ਕਰਨਗੇ ਸਭ ਕੁਝ ਲੈ ਗਏ

    “ਅਮਨਿਅਾ” ਕੁੁਝ ਤਾ ਕਰਨਾ ਪੈਣਾ
    ਹੱਕਾਂ ਦੇ ਲਈ ਮਰਨਾ ਪੈਣਾ !!

    ? ਅਮਨ ਉੱਪਲ ਬੱਸੀਆਂ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!