ਡੀਟੀਐੱਫ ਨਿਹਾਲ ਸਿੰਘ ਵਾਲਾ ਦੀ ਹੋਈ ਅਹਿਮ ਮੀਟਿੰਗ
ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ)
ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਨਿਹਾਲ ਸਿੰਘ ਵਾਲਾ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਅਮਨਦੀਪ ਮਾਛੀਕੇ ਅਗਵਾਈ ਹੇਠ ਹੋਈ ।
ਜਿਸ ਵਿੱਚ ਕੈਪਟਨ ਸਰਕਾਰ ਵੱਲੋਂ ਆਹਲੂ ਵਾਲੀਆਂ ਕਮੇਟੀ ਨੇ ਸਿਫਾਰਸ਼ਾਂ ਲਾਗੂ ਕਰਨ ਦੀ ਲੋਕ ਵਿਰੋਧੀ ਨੀਤੀ ਸਬੰਧੀ ਵਿਸਥਾਰਤ ਚਰਚਾ ਕੀਤੀ ਗਈ।ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਬਲਾਕ ਸਕੱਤਰ ਹੀਰਾ ਸਿੰਘ ਢਿੱਲੋਂ ਅਤੇ ਸਹਾਇਕ ਸਕੱਤਰ ਜਸਵੀਰ ਸਿੰਘ ਸੈਦੋਕੇ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਤਰਜ ਤੇ ਸੂਬੇ ਦੀ ਕਾਂਗਰਸ ਸਰਕਾਰ ਵੀ ਨਿੱਜੀਕਰਨ- ਵਪਾਰੀਕਰਨ ਨੀਤੀਆਂ ਦੇ ਝੰਡਾਬਰਦਾਰ ਮੌਨਟੇਕ ਸਿੰਘ ਆਹਲੂਵਾਲੀਆਂ ਦੇ ਮੂੰਹੋਂ ਕਢਵਾਕੇ ਪੰਜਾਬ ਦੇ ਅਧਿਆਪਕਾਂ/ ਮੁਲਾਜ਼ਮਾਂ ਅਤੇ ਕੁੱਲ ਮਿਹਨਤੀ ਲੋਕਾਂ ਖਿਲਾਫ ਨੀਤੀਗਤ ਜੰਗ ਵਿੱਢਣ ਜਾ ਰਹੀ ਹੈ। ਜਿਸਦੇ ਵਿਰੋਧ ਵਜੋਂ 3 ਅਕਤੂਬਰ ਨੂੰ ਪੰਜਾਬ ਪੱਧਰ ਤੇ ਜ਼ਿਲ੍ਹਾ ਹੈੱਡਕੁਆਟਰਾਂ ਉੱਪਰ ਮੌਨਟੇਕ ਸਿੰਘ ਆਹਲੂਵਾਲੀਆ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਵਿੱਤ ਸਕੱਤਰ ਸੁਖਜੀਤ ਕੁੱਸਾ ਨੇ ਕਿਹਾ ਕਿ ਆਹਲੂਵਾਲੀਆ ਕਮੇਟੀ ਨੇ ਪੰਜਾਬ ਸਰਕਾਰ ਨੂੰ ਕਰੋਨਾ ਸੰਕਟ ਚੋੰ ਕੱਢਣ ਦੇ ਸੁਝਾਅ ਦੇਣ ਦੇ ਬਹਾਨੇ ਸੰਸਾਰੀਕਰਨ- ਉਦਾਰੀਕਰਨ ਦੀਆਂ ਨੀਤੀਆਂ ਤਹਿਤ ਪੰਜਾਬ ਦੀ ਸਰਕਾਰੀ ਸਿੱਖਿਆ ਦਾ ਭੋਗ ਪਾਓੁਣ, ਵੱਡੀ ਕਾਰਪੋਰੇਟ ਘਰਾਣਿਆਂ ਨੂੰ ਮੋਟੇ ਗੱਫੇ ਛਕਾਓੁਣਾ, ਤਨਖਾਹਾਂ ਭੱਤਿਆਂ ਚ ਭਾਰੀ ਕਟੌਤੀ ਕਰਨਾ, ਰੈਗੂਲਰ ਭਰਤੀ ਬੰਦ ਕਰਨ, ਵਿਕਾਸ ਟੈਕਸ 2400 ਤੋਂ ਵਧਾ ਕੇ 20000 ਸਾਲਾਨਾ ਕਰਨ, ਅਧਿਆਪਕ ਰਹਿਤ ਆਨਲਾਈਨ ਸਿੱਖਿਆ ਪ੍ਰਫੁੱਲਤ ਕਰਨ, ਵਿਦਿਆਰਥੀਆਂ ਵਿੱਚ ਪ੍ਰਾਇਵੇਟ ਕੰਪਨੀਆਂ ਦੀਆਂ ਲੋੜਾਂ ਅਨੁਸਾਰ ਕਿੱਤਾ ਮੁਖੀ ਹੁਨਰ ਵਿਕਸਤ ਕਰਨ ਵਾਲੀ ਕਮੇਟੀ ਮੰਤਰੀਆਂ ਦੀਆਂ ਤਨਖਾਹਾਂ, ਭੱਤੀਆਂ, ਪੈਨਸ਼ਨਾਂ ਅਤੇ ਮਣਾਂ ਮੂੰਹੀ ਖਰਚਿਆਂ ਤੇ ਪੂਰਨ ਚੁੱਪ ਹੈ। ਇਸ ਤੋ ਇਲਾਵਾ ਕੇਂਦਰ ਦੀ ਨਵੀਂ ਸਿੱਖਿਆ ਨੀਤੀ ਵੀ ਸਿਲੇਬਸਾਂ ਵਿੱਚ ਲੋਕ ਪੱਖੀ ਸਮੱਗਰੀ ਤੇ ਕੱਟ ਲਾਕੇ ਕਾਰਪੋਰੇਟ ਪੱਖੀ ਆਰਥਿਕ ਵਿਕਾਸ ਮਾਡਲ,ਫਿਰਕੂ ਵਿਚਾਰਧਾਰਕ ਏਜੰਡਿਆਂ ਤੇ ਜੋਰ ਦਿੰਦੀ ਹੈ।
ਅਧਿਆਪਕ ਆਗੂਆਂ ਨੇ ਸੁਨੇਹਾ ਦਿੱਤਾ ਕਿ 3 ਅਕਤੂਬਰ ਨੂੰ ਮੋਗਾ ਵਿਖੇ ਹੋ ਰਹੇ ਅਰਬੀ ਫੂਕ ਮੁਜਾਹਰੇ ਵਿੱਚ ਅਧਿਆਪਕ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨ। ਕੇਦਰ ਅਤੇ ਪੰਜਾਬ ਸਰਕਾਰ ਦੀਆਂ ਸਾਝੀਆਂ ਨੀਤੀਆਂ ਸਰਕਾਰੀ ਅਤੇ ਸਸਤੀ ਸਿੱਖਿਆ ਦੇ ਨਾਲ ਨਾਲ ਲੋਕ ਵਿਰੋਧੀ ਹਨ। ਸਕੂਲਾਂ ਨੂੰ ਪ੍ਰਇਵੇਟ ਗਿਰਝਾਂ ਮੂਹਰੇ ਸੁੱਟਣ, ਮਹਿਕਮਾ ਅਕਾਰ ਘਟਾਈ, ਤਨਖਾਹ-ਭੱਤਿਆਂ ਚ ਭਾਰੀ ਕਟੌਤੀ ਠੇਕਾ ਸਿੱਖਿਆ ਅਤੇ ਆਨਲਾਈਨ ਸਿੱਖਿਆ ਉਤਸ਼ਾਹਿਤ ਕਰਨ ਦੀ ਸਾਂਝੀ ਕਾਰਪੋਰੇਟ ਪੱਖੀ ਵਿਕਾਸ ਮਾਡਲ ਲਾਗੂ ਕਰਨ ਦੀ ਕੇਂਦਰ ਅਤੇ ਸੂਬੇ ਦੀ ਸਾਂਝੀ ਨੀਤੀ ਹੈ ਜਿਸ ਦਾ ਪੰਜਾਬ ਦੇ ਅਧਿਆਪਕ ਡਟਵਾਂ ਵਿਰੋਧ ਕਰਨਗੇ। ਉਸ ਤੋਂ ਬਿਨਾਂ ਅਗੂਆਂ ਵੱਲੋਂ ਕਿਸਾਨਾਂ ਸੰਘਰਸ਼ ਦੀ ਡੱਟਵੀਂ ਹਮਾਇਤ ਜਾਰੀ ਰੱਖਣ ਦਾ ਐਲਾਨ ਕੀਤਾ।ਇਸ ਸਮੇੰ ਅਮਨਦੀਪ ਮਾਛੀਕੇ, ਹੀਰਾ ਢਿੱਲੋਂ,ਜਸਵੀਰ ਸੈਦੋਕੇ, ਹਰਪ੍ਰੀਤ ਰਾਮਾਂ, ਅਮਰਜੀਤ ਪੱਤੋਂ, ਜਗਮੀਤ ਲੁਹਾਰਾ, ਨਵਦੀਪ ਧੂੜਕੋਟ, ਗੁਰਪ੍ਰੀਤ ਤਖਤੁਪੂਰਾ ਆਦਿ ਹਾਜਰ ਸਨ।